ਐਡਮਿੰਟਨ (ਗੁਰਪ੍ਰੀਤ ਸਿੰਘ)-ਐਸ ਐਮ ਆਰ ਇੰਟਰਟੈਨਮੈਂਟ ਦੇ ਬੈਨਰ ਹੇਠ ਗਾਇਕ ਪੱਪੂ ਜੋਗਰ ਆਪਣਾ ਨਵਾਂ ਗੀਤ “ਆਨ੍ਹੇ-ਬਹਾਨੇ ” ਨਵੇਂ ਨਾਮ ਪੂਰਨ ਜੋਗਰ ਦੇ ਨਾਲ ਜਲਦੀ ਹੀ ਰੂਬਰੂ ਹੋਣਗੇ। ਸ਼ਾਮ ਬਲਕਾਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਨਾਲ ਗੁਰਵੀਰ ਸਿੰਘ ਲਹਿਰੀ ਨੇ ਸ਼ਿੰਗਾਰਿਆ ਹੈ। ਤਰੁਣ ਲਹਿਰੀ ਵੱਲੋਂ ਤਿਆਰ ਇਸ ਗੀਤ ਦੀ ਵੀਡੀਓ ਜਲਦ ਹੀ ਯੂ-ਟਿਊਬ ਅਤੇ ਵੱਖ-ਵੱਖ ਟੀ ਵੀ ਚੈਨਲਾਂ ‘ਤੇ ਵੇਖਣ ਨੂੰ ਮਿਲੇਗੀ।
