Aug 3, 2026

ਸ਼ਿੰਗਾਰ ਸਿੰਘ ਸਿੱਧੂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਨਾਲ ਨਿਵਾਜਿਆ-

ਸਿਆਟਲ 11 ਜੂਨ (ਹਰਦਮ ਮਾਨ) ਸਿਆਟਲ ਦੀਆਂ ਫ਼ਿਜ਼ਾਵਾਂ ਉਸ ਸਮੇਂ ਸਾਹਿਤਕ ਰੰਗ ਵਿੱਚ ਰੰਗੀਆਂ ਗਈਆਂ ਜਦੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਰੰਧਾਵਾ ਫਾਊਂਡੇਸ਼ਨ ਦੇ ਵਿਹੜੇ ਇੱਕ ਯਾਦਗਾਰੀ ਕਵੀ ਦਰਬਾਰ ਸਜਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਜਿੱਥੇ ਮੈਮੋਰੀਅਲ ਦਿਨ ਦੇ ਸ਼ਹੀਦਾਂ ਅਤੇ ਜੂਨ 1984 ਦੇ ਘੱਲੂਘਾਰੇ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀਉੱਥੇ ਹੀ ਪੰਜਾਬੀ ਮਾਂ-ਬੋਲੀ ਦੇ ਅਲਬੇਲੇ ਸ਼ਾਇਰ ਮਰਹੂਮ ਡਾ. ਸੁਰਜੀਤ ਪਾਤਰ ਨੂੰ ਵੀ ਅਕੀਦਤ ਦੇ ਫੁੱਲ ਭੇਟ ਕੀਤੇ ਗਏਜੋ 11 ਮਈ 2024 ਨੂੰ ਸਾਥੋਂ ਸਦਾ ਲਈ ਵਿਛੜ ਗਏ ਸਨ। ਇਸ ਰੂਹਾਨੀ ਅਤੇ ਸਾਹਿਤਕ ਮਹਿਫ਼ਲ ਵਿੱਚ ਵਾਸ਼ਿੰਗਟਨ ਸਟੇਟ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਹਿਤ ਪ੍ਰੇਮੀਬੁਲਾਰੇ ਅਤੇ ਸੂਖਮ ਸੋਚ ਦੇ ਮਾਲਕ ਕਵੀ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ।

ਸਮਾਗਮ ਦਾ ਆਗਾਜ਼ ਅਮਰੀਕਾ ਦੇ ਫੌਜੀ ਸ਼ਹੀਦਾਂ ਅਤੇ 1984 ਦੇ ਸ਼ਹੀਦਾਂ ਦੇ ਸਤਿਕਾਰ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਕੀਤਾ ਗਿਆ। ਮੰਚ ਦੀ ਵਾਗਡੋਰ ਗੁਰਪ੍ਰੀਤ ਸੋਹਲ ਨੇ ਸੰਭਾਲੀਜਿਨ੍ਹਾਂ ਨੇ ਆਪਣੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਪੂਰੇ ਪ੍ਰੋਗਰਾਮ ਵਿੱਚ ਸੁਹਜ-ਸਵਾਦ ਭਰਿਆ। ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਆਏ ਹੋਏ ਤਮਾਮ ਮਹਿਮਾਨਾਂਲੇਖਕਾਂ ਅਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਸ਼ਹੀਦਾਂ ਦੇ ਜੀਵਨ ਅਤੇ ਉਨ੍ਹਾਂ ਦੇ ਫਲਸਫੇ ਤੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਗੁਰਪ੍ਰੀਤ ਸੋਹਲ ਨੇ ਪੰਜਾਬੀ ਲਿਖਾਰੀ ਸਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਸਾਹਿਤਕ ਤੇ ਸਮਾਜਿਕ ਕਾਰਜਾਂ ਦੀ ਰਿਪੋਰਟ ਸਾਂਝੀ ਕੀਤੀ ਅਤੇ ਭਵਿੱਖ ਦੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ।

ਇਸ ਸਾਹਿਤਕ ਇਕੱਤਰਤਾ ਦਾ ਸਭ ਤੋਂ ਖੂਬਸੂਰਤ ਅਤੇ ਮਾਣਮੱਤਾ ਪਲ ਉਹ ਸੀਜਦੋਂ ਸਭਾ ਦੇ ਮੁੱਢਲੇ ਮੈਂਬਰ ਅਤੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ‘ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨੇ ਸਮੁੱਚੇ ਹਾਜ਼ਰੀਨ ਦੀਆਂ ਤਾਲੀਆਂ ਦੀ ਗੂੰਜ ਵਿੱਚ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ।

ਕਾਵਿ-ਮਹਿਫ਼ਲ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ। ਕਵਿਤਾਵਾਂ ਦੀ ਇਸ ਸੁਰੀਲੀ ਛਹਿਬਰ ਵਿੱਚ ਕਰਨੈਲ ਕੈਲਡਾ. ਕੌਸ਼ਲ ਸੈਣੀਅਮਰਜੀਤ ਸਿੰਘ ਤਰਸਿੱਕਾਹਰਪਾਲ ਸਿੱਧੂਮਨਜੀਤ ਚਾਹਲਮਸ਼ਹੂਰ ਗਾਇਕ ਬਲਵੀਰ ਲਹਿਰਾਪ੍ਰੋ. ਸਾਧੂ ਸਿੰਘ ਝੱਜਮਲਕੀਤ ਸਿੰਘਅਵਤਾਰ ਸਿੰਘ ਆਦਮਪੁਰੀਹਰਿੰਦਰਪਾਲ ਸਿੰਘ ਬੈਂਸਹਰਦਿਆਲ ਸਿੰਘ ਚੀਮਾਡਾ. ਸੁਖਵੀਰ ਬੀਹਲਾਰਜਿੰਦਰ ਕੌਰਮਨਜੀਤ ਕੌਰ ਗਿੱਲਸ਼ਿੰਗਾਰ ਸਿੰਘ ਸਿੱਧੂਸਰਬਜੀਤ ਸਿੰਘ ਨੂਰਜਸਵੀਰ ਕੌਰ ਨਿੱਝਰਸ਼ਾਨ ਦਿਓਲਸੁਖਜੀਵਨ ਸਿੱਧੂਗੁਰਪ੍ਰੀਤ ਸੋਹਲ ਅਤੇ ਦਵਿੰਦਰ ਸਿੰਘ ਹੀਰਾ ਨੇ ਆਪਣੀ ਕਲਮ ਦਾ ਜਾਦੂ ਬਿਖੇਰਦਿਆਂ ਸਭ ਨੂੰ ਮੰਤਰਮੁਗਧ ਕਰ ਦਿੱਤਾ।

ਸਾਹਿਤਕ ਰੰਗ ਦਾ ਆਨੰਦ ਮਾਣਨ ਅਤੇ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਚਾਰ-ਚੰਦ ਲਗਾਉਣ ਲਈ ਸਰੋਤਿਆਂ ਵਿੱਚ ਕਾਹਨ ਸਿੰਘਅਵਨੀਤ ਕੌਰਪੁਨਰਜੋਤ ਸਿੰਘਰਾਜਵਿੰਦਰ ਕੌਰਗੁਰਪ੍ਰੀਤ ਸੋਨੂੰ ਅਤੇ ਸੁਖਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਿਲ ਸਨ।