Jun 13, 2026

ਚੰਡੀਗੜ ( ਦੇ ਪ੍ਰ ਬਿ)- ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਵਿਧਾਨ ਸਭਾਵਾਂ ਦੇ ਹਲਕਾ ਇੰਚਾਰਜਾਂ ਨਾਲ ਮਸ਼ਵਰੇ ਮਗਰੋਂ ਯੂਥ ਵਿੰਗ ਦੇ 84 ਵੱਖ -ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 84 ਵਿਧਾਨ ਸਭਾ ਹਲਕਿਆਂ ਦੇ ਪੜ੍ਹੇ-ਲਿਖੇ ਅਤੇ ਮਿਹਨਤੀ ਨੌਜਵਾਨਾਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਜਾਰੀ ਸੂਚੀ ਅਨੁਸਾਰ ਹਲਕਾ ਅਟਾਰੀ ਦਾ ਜਸਪ੍ਰੀਤ ਸਿੰਘ ਬਲ ਕਲਾਂ, ਹਲਕਾ ਬਾਬਾ ਬਕਾਲਾ ਦਾ ਗੁਰਜਿੰਦਰ ਸਿੰਘ ਸਠਿਆਲਾ, ਜੰਡਿਆਲਾ ਗੁਰੂ ਦਾ ਜੋਧਬੀਰ ਸਿੰਘ ਕੋਹਾਲਾ, ਹਲਕਾ ਅੰਮ੍ਰਿਤਸਰ ਪੱਛਮੀ ਦਾ ਗੁਰਪ੍ਰੀਤ ਸਿੰਘ ਗੋਪੀ, ਹਲਕਾ ਬਠਿੰਡਾ (ਸ਼ਹਿਰੀ) ਦਾ ਹਰਸ਼ ਸੈਣੀ, ਹਲਕਾ ਬਠਿੰਡਾ (ਦਿਹਾਤੀ) ਦਾ ਗੁਰਦੀਪ ਸਿੰਘ ਪਥਰਾਲਾ, ਰਾਮਪੁਰਾ ਫੂਲ ਦਾ ਲਖਵੀਰ ਸਿੰਘ ਜਵੰਧਾ, ਮੌੜ ਦਾ ਮਨਦੀਪ ਸਿੰਘ ਚਨਾਰਥਲ, ਹਲਕਾ ਭੁੱਚੋ ਮੰਡੀ ਦਾ ਰਾਜਵਿੰਦਰ ਸਿੰਘ ਨਹਿਰੂ, ਤਲਵੰਡੀ ਸਾਬੋ ਦਾ ਗੁਰਚਰਨ ਸਿੰਘ ਭਾਗੀਵਾਂਦਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਦਾ ਮਨਜੀਤ ਸਿੰਘ ਮਨੀ, ਭਦੌੜ ਦਾ ਬਿੰਦਰ ਸਿੰਘ ਜੰਗੀਆਣਾ, ਮਹਿਲ ਕਲਾਂ ਦਾ ਕੁਲਦੀਪ ਸਿੰਘ, ਫ਼ਿਰੋਜ਼ਪੁਰ ਦਿਹਾਤੀ ਦਾ ਸ਼ਿਸ਼ਨਦੀਪ ਸਿੰਘ, ਗੁਰੂਹਰਸਹਾਏ ਦਾ ਗੁਰਵਿੰਦਰ ਸਿੰਘ ਚੁੰਘਾ, ਜ਼ੀਰਾ ਦਾ ਗਗਨਦੀਪ ਸਿੰਘ ਬੂਹ, ਕੋਟਕਪੁਰਾ ਦਾ ਰਣਜੀਤ ਸਿੰਘ ਠਾੜਾ, ਜਲਾਲਾਬਾਦ ਦਾ ਜਸ਼ਨਦੀਪ ਸਿੰਘ ਜਲਾਲਾਬਾਦ, ਬੱਲੂਆਣਾ ਦਾ ਰਵੀ ਅਮਰਪੁਰਾ, ਫ਼ਤਹਿਗੜ੍ਹ ਸਾਹਿਬ ਦਾ ਅਵਤਾਰ ਸਿੰਘ ਹੱਲੋਤਾਲੀ, ਬੱਸੀ ਪਠਾਣਾ ਦਾ ਕਿਰਨਦੀਪ ਸਿੰਘ ਚੁੰਨੀ ਕਲਾਂ, ਗੁਰਦਾਸਪੁਰ (ਸ਼ਹਿਰੀ) ਦਾ ਵਿਨੋਦ ਕੁਮਾਰ ਸੰਗਲਪੁਰਾ ਅਤੇ ਗੁਰਦਾਸਪੁਰ (ਦਿਹਾਤੀ) ਦਾ ਪਰਮਪ੍ਰੀਤ ਸਿੰਘ ਗੁਰਦਾਸਪੁਰ ਨੂੰ ਪ੍ਰਧਾਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕਾਦੀਆਂ ਦਾ ਮਨਪ੍ਰੀਤ ਸਿੰਘ, ਬਟਾਲਾ ਦਾ ਸਹਿਜਪਾਲ ਸਿੰਘ, ਫ਼ਤਹਿਗੜ੍ਹ ਚੂੜੀਆਂ ਦਾ ਕੰਵਰ ਸੰਦੀਪ ਸਿੰਘ ਲੋਧੀ ਨੰਗਲ, ਹਰਗੋਬਿੰਦਪੁਰ ਦਾ ਜਰਨੈਲ ਸਿੰਘ ਹਰਪੁਰਾ, ਦੀਨਾਨਗਰ ਦਾ ਗੁਰਪ੍ਰੀਤ ਸਿੰਘ ਚੌਂਤਰਾ, ਡੇਰਾ ਬਾਬਾ ਨਾਨਕ (ਦਿਹਾਤੀ) ਦਾ ਹਰਸਿਮਰਨ ਸਿੰਘ ਬਾਜਵਾ, ਡੇਰਾ ਬਾਬਾ ਨਾਨਕ (ਸ਼ਹਿਰੀ) ਦਾ ਪ੍ਰਭਜੋਤ ਸਿੰਘ ਕਲਾਨੌਰ, ਚੱਬੇਵਾਲ ਦਾ ਰਣਵੀਰ ਸਿੰਘ ਬੋਹਣ, ਸ਼ਾਮਚੁਰਾਸੀ ਦਾ ਪ੍ਰਿਤਪਾਲ ਸਿੰਘ ਢੱਡੇ ਫ਼ਤਹਿ ਸਿੰਘ, ਗੜ੍ਹਸ਼ੰਕਰ ਦਾ ਨਿਸ਼ਾਨ ਸਿੰਘ ਸਮੁੰਦੜਾ ਅਤੇ ਹਲਕਾ ਹੁਸ਼ਿਆਰਪੁਰ ਦਾ ਰਣਧੀਰ ਸਿੰਘ ਭਰਾਜ ਨੂੰ ਪ੍ਰਧਾਨ ਲਾਇਆ ਗਿਆ ਹੈ। ਸੂਚੀ ਅਨੁਸਾਰ ਹਲਕਾ ਫਿਲੌਰ ਦਾ ਅਮਨਿੰਦਰ ਸਿੰਘ ਤੱਗੜ, ਹਲਕਾ ਸ਼ਾਹਕੋਟ ਦਾ ਗੁਰਚਰਨ ਸਿੰਘ ਨਸੀਰਪੁਰ, ਜਲੰਧਰ ਨੌਰਥ ਦਾ ਗੁਰਸੇਵਕ ਸਿੰਘ ਗਿੱਲ, ਜਲੰਧਰ ਪੱਛਮੀ ਦਾ ਵੰਸ਼ ਮਲਹੋਤਰਾ, ਜਲੰਧਰ ਸੈਂਟਰਲ ਦਾ ਹਰੀਸ਼ ਕੁਮਾਰ ਹੈਪੀ, ਜਲੰਧਰ ਛਾਉਣੀ ਦਾ ਲਵਪ੍ਰੀਤ ਸਿੰਘ ਸਰਪੰਚ, ਕਪੂਰਥਲਾ (ਦਿਹਾਤੀ) ਦਾ ਗੁਰਪ੍ਰੀਤ ਸਿੰਘ ਗੋਪੀ ਅਤੇ (ਸ਼ਹਿਰੀ) ਦਾ ਨੀਰਜ ਨਾਹਰ, ਫਗਵਾੜਾ (ਦਿਹਾਤੀ) ਦਾ ਰਣਜੀਤ ਸਿੰਘ ਖੇੜਾ ਅਤੇ ਫਗਵਾੜਾ (ਸ਼ਹਿਰੀ) ਦਾ ਸੁਖਦੀਪ ਸਿੰਘ ਵਾਲੀਆ, ਗਿੱਲ ਦਾ ਹਰਸ਼ਵੀਰ ਸਿੰਘ ਝੱਮਟ, ਦਾਖਾ ਦਾ ਗੁਰਮਿੰਦਰ ਸਿੰਘ ਕੋਠੇ ਹਾਂਸ, ਜਗਰਾਉਂ ਦਾ ਜਸਪ੍ਰੀਤ ਸਿੰਘ ਚਕਰ, ਆਤਮ ਨਗਰ ਦਾ ਜਸਵੀਰ ਸਿੰਘ ਜੱਸੀ ਲੁਧਿਆਣਾ, ਪਾਇਲ ਦਾ ਜਸਪ੍ਰੀਤ ਸਿੰਘ, ਸਮਰਾਲਾ ਦਾ ਹਰਜੋਤ ਸਿੰਘ ਸਮਰਾਲਾ, ਲੁਧਿਆਣਾ ਦੱਖਣੀ ਦਾ ਪੰਕਜ ਸੈਣੀ, ਲੁਧਿਆਣਾ ਪੱਛਮੀ ਦਾ ਜੋਬਨ ਭੁੱਲਰ, ਲੁਧਿਆਣਾ ਸੈਂਟਰਲ ਦਾ ਨੀਰਜ ਲੂਥਰਾ, ਲੁਧਿਆਣਾ ਨਾਰਥ ਦਾ ਮੋਹਿਤ ਕੁਮਾਰ, ਬਾਘਾਪੁਰਾਣਾ ਦਾ ਗੁਰਪ੍ਰੀਤ ਸਿੰਘ ਕੋਟਲਾ ਮੇਹਰ ਸਿੰਘ ਅਤੇ ਹਲਕਾ ਮੋਗਾ ਦਾ ਜਸਵੀਰ ਸਿੰਘ ਡਰੋਲੀ ਨੂੰ ਪ੍ਰਧਾਨ ਲਾਇਆ ਗਿਆ ਹੈ।

Leave a Reply

Your email address will not be published. Required fields are marked *