Jun 13, 2026

ਚੰਡੀਗੜ- ਪੰਜਾਬ ਸਰਕਾਰ ਨੇ ਸੂਬੇ ਦੇ ਦੋ ਆਈ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈ ਪੀ ਐੱਸ ਅਧਿਕਾਰੀ  ਹਰਮਨਬੀਰ ਸਿੰਘ ਗਿੱਲ (2010 ਬੈਚ) ਨੂੰ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ), ਬਾਰਡਰ ਰੇਂਜ ਅੰਮ੍ਰਿਤਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰਮਨਬੀਰ ਸਿੰਘ ਪੰਜਾਬ ਆਰਮਡ ਪੁਲੀਸ (ਪੀ ਏ ਪੀ) ਜਲੰਧਰ ਵਿਖੇ ਤਾਇਨਾਤ ਸਨ।

ਬਾਰਡਰ ਰੇਂਜ ’ਚ ਡੀ ਆਈ ਜੀ ਵਜੋਂ ਤਾਇਨਾਤ ਆਈ ਪੀ ਐੱਸ ਅਧਿਕਾਰੀ ਵਿਵੇਕ ਸ਼ੀਲ ਸੋਨੀ ਨੂੰ ਹੁਣ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ), ਪੰਜਾਬ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *