ਸਰੀ- ਸ਼ਹੀਦ ਨਿੱਝਰ ਟੀਮ ਵਲੋਂ ਅੱਜ 14 ਜੂਨ ਨੂੰ ਵਿਸ਼ਾਲ ਖਾਲਿਸਤਾਨ ਜਸਟਿਸ ਅਤੇ ਅਕਾਊਂਟੇਬਿਲਿਟੀ ਰੈਲੀ ਕੱਢੀ ਜਾ ਰਹੀ ਹੈ। ਭਾਈ ਮਨਜਿੰਦਰ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਰੈਲੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ 7050-120 ਸਟਰੀਟ ਸਰੀ ਤੋਂ ਸਵੇਰੇ 10.30 ਵਜੇ ਸ਼ੁਰੂ ਹੋਕੇ ਵਾਇਆ ਲਕਸ਼ਮੀ ਨਾਰਾਇਣ ਮੰਦਿਰ ਸਰੀ ਹੁੰਦੀ ਹੋਈ ਭਾਰਤੀ ਕੌਂਸਲ ਜਨਰਲ ਆਫਿਸ 325 ਹੋਵ ਸਟਰੀਟ ਵੈਨਕੂਵਰ ਵਿਖੇ ਸਮਾਪਤ ਹੋਵੇਗੀ। ਕੌਂਸਲ ਜਨਰਲ ਆਫਿਸ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸ਼ਹੀਦ ਨਿੱਝਰ ਲਈ ਇਨਸਾਫ ਦੀ ਮੰਗ ਕੀਤੀ ਜਾਵੇਗੀ।
