Jul 30, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਹਰ ਸਾਲ ਜੁਲਾਈ ਦੇ ਮਹੀਨੇ ਸੀਨੀਅਰਾਂ ਨੂੰ ਵੈਨਕੂਵਰ ਤੋਂ ਬਾਹਰ ਵੱਖਰੇ-ਵੱਖਰੇ ਥਾਵਾਂ ਤੇ ਲਿਜਾ ਕੇ ਉਨ੍ਹਾਂ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਰਾਹਤ ਦਿਵਾਉਂਦੀ ਹੈ ਤਾਂ ਕੇ ਉਹ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਪਲ ਆਪਣੇ ਉਮਰ ਦੇ ਸਾਥੀਆਂ ਨਾ ਗੱਲਾਂ ਬਾਤਾਂ ਕਰ ਕੇ ਬਿਤਾ ਸਕਣ। ਇਸ ਸਾਲ 22 ਜੁਲਾਈ ਨੂੰ ਤਿੰਨ ਬੱਸਾਂ ਰਾਹੀਂ 165 ਵਿਅਕਤੀਆਂ ਦਾ ਟੂਰ ਜਿਸ ਵਿਚ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਲ ਸਨ ਨੂੰ ਵਿਕਟੋਰੀਆ ਦੇ ਅਸੈਂਬਲੀ ਹਾਲ ਤੇ ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਲਿਜਾਇਆ ਗਿਆ। ਗੁਰੂ ਘਰ ਤੋਂ ਸਵੇਰੇ ਮਿਥੇ ਸਮੇਂ 7:30 ਤਿੰਨੇ ਬੱਸਾਂ 9 ਵਜੇ ਦੀ ਫੈਰੀ  ਲੈ ਕੇ ਵਿਕਟੋਰੀਆ ਅਸੈਂਬਲੀ ਹਾਲ ਪਹੁੰਚੀਆਂ ਉੱਥੇ ਗਾਈਡ ਦੀ ਸਹਾਇਤਾ ਨਾਲ ਅਸੈਂਬਲੀ ਦਾ ਟੂਰ ਕੀਤਾ ਗਿਆ ਯਾਦਗਾਰੀ ਤਸਵੀਰਾਂ ਖਿਚਾਈਆਂ ਗਈਆਂ। ਸੈਸ਼ਨ ਬੰਦ ਹੋਣ ਕਰ ਕੇ ਕੋਈ ਵੀ ਐਮ.ਐਲ.ਏ ਨਹੀਂ ਸਨ। ਬਰਨਬੀ ਦੀ ਐਮ.ਐਲ.ਏ ਅਰੋਡਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਅਸੈਂਬਲੀ ਹਾਲ ਦੇ ਬਾਹਰ ਯਾਦਗਾਰੀ ਤਸਵੀਰਾਂ ਖਿਚਾਈਆਂ ਗਈਆਂ। ਇਸ ਖ਼ੁਸ਼ੀ ਭਰੇ ਮਾਹੌਲ ਗਰਮੀ ਵੀ ਲੱਗ ਰਹੀ ਸੀ ਫਿਰ ਵੀ ਸੰਗਤਾਂ ਖ਼ੁਸ਼ ਸਨ। ਇਸ ਖ਼ੁਸ਼ੀ ਦੇ ਪਲਾਂ ਵਿਚ ਸਾਰੇ ਖ਼ੁਸ਼ ਨਜ਼ਰ ਆ ਰਹੇ ਸਨ। ਇੱਥੋਂ ਤਿੰਨੋਂ ਬੱਸਾਂ ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਜੋ 1912 ਵਿਚ ਸਥਾਪਤ ਹੋਇਆ ਸੀ 2 ਵਜੇ ਪਹੁੰਚੀਆਂ। ਪ੍ਰਬੰਧਕ ਕਮੇਟੀ ਦੇ ਦਲਜੀਤ ਸਿੰਘ ਸਰੋਆ, ਦਵਿੰਦਰ ਸਿੰਘ ਸਹੋਤਾ ਤੇ ਬੀਬੀ ਗਿਆਨ ਕੌਰ ਸਰੋਆ ਤੇ ਜਸਵੰਤ ਕੌਰ ਬਾਜਵਾ ਨੇ ਸੰਗਤਾਂ ਨੂੰ ਜੀ ਆਇਆ ਤੇ ਸਵਾਗਤ ਕਰਨ ਲਈ ਗੇਟ ਤੇ ਬਿਰਾਜਮਾਨ ਸਨ। ਅਮਰਜੀਤ ਸਿੰਘ ਤੱਖਰ (ਪ੍ਰਧਾਨ) ਤੇ ਹਰਦੀਪ ਸਿੰਘ ਸਹੋਤਾ (ਖ਼ਜ਼ਾਨਚੀ) ਪਰਿਵਾਰਿਕ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ। ਉਹ ਹਮੇਸ਼ਾ ਹੀ ਖ਼ਾਲਸਾ ਦੀਵਾਨ ਸੁਸਾਇਟੀ ਸ਼ੁੱਭਚਿੰਤਕ ਰਹੇ ਹਨ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਰਣਜੀਤ ਸਿੰਘ ਹੇਅਰ ਪ੍ਰਧਾਨ, ਕਸ਼ਮੀਰ ਸਿੰਘ ਧਾਲੀਵਾਲ ਸਕੱਤਰ, ਜੁਗਿੰਦਰ ਸਿੰਘ ਸੁੰਨੜ ਰਿਕਾਰਡਿੰਗ ਸਕੱਤਰ ਦਾ ਗਿਆਨੀ ਜੀ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਜੁਗਿੰਦਰ ਸਿੰਘ ਸੁੰਨੜ ਵੱਲੋਂ ਸੁਰਿੰਦਰ ਸੰਘਾ ਦੀਆਂ ਸਘੰਰਸ਼ਨਾਮਾ  ਕਮੇਟੀ ਨੂੰ ਭੇਟ ਕੀਤਾ ਗਿਆ। ਮੇਵਾ ਸਿੰਘ ਦੀਆਂ ਕਿਤਾਬਾਂ ਗੁਰਬਖ਼ਸ਼ ਸਿੰਘ ਸੰਘੇੜਾ ਬਾਗ਼ੀ ਵੱਲੋਂ ਭੇਟ ਕੀਤੀਆਂ ਗਈਆਂ। ਕੀਰਤਨ ਤੇ ਅਰਦਾਸ ਤੋਂ ਬਾਅਦ ਸੰਗਤਾਂ ਨੂੰ ਸ਼ਾਮ ਦੀਆਂ 5-6 ਵਜੇ ਦੀਆਂ ਫੇਰੀਆ ਲੈ ਕੇ 8.30 ਵਜੇ ਗੁਰੂ ਘਰ ਪਹੁੰਚੀਆਂ। ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਦਾ ਸ਼ਾਨਦਾਰ ਟੂਰ ਕਰਵਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।

Leave a Reply

Your email address will not be published. Required fields are marked *