Oct 3, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀਤੀ 23 ਜੁਲਾਈ ਵੀਰਵਾਰ ਨੂੰ ਪ੍ਰੇਮ ਜੇਠੀ ਦਾ ਜਨਮ ਦਿਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ‘ਚ ਮਨਾਇਆ ਗਿਆ। ਪ੍ਰਬੰਧਕ ਕਮੇਟੀ ਅਤੇ ਗਿਆਨੀ ਹਰਮਿੰਦਰਪਾਲ ਸਿੰਘ ਵੱਲੋਂ ਪ੍ਰੇਮ ਜੇਠੀ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਕਰੀਬੀ ਦੋਸਤ ਛਗਨ ਗਾਂਧੀ ਅਤੇ ਦਿਨੇਸ਼ ਕੁਮਾਰ ਮਲਹੋਤਰਾ ਉਚੇਚੇ ਤੌਰ ਤੇ ਪਹੁੰਚੇ। ਪ੍ਰੇਮ ਜੇਠੀ ਜੋ ਲੰਗੇਰਾ ਹਲਕੇ ਤੋਂ ਸੁਨੀਤਾ ਧੀਰ ਐਮ.ਐਲ.ਏ ਦੇ ਪਿਤਾ ਜੀ ਹਨ, ਗੁਰੂ ਘਰ ਦੇ ਪ੍ਰੇਮੀ ਹਨ। ਗਿਆਨੀ ਜੀ ਵੱਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਲੰਮੀ ਉਮਰ, ਤੰਦਰੁਸਤੀ ਤੇ ਚੜ੍ਹਦੀ ਕਲਾ ਦੀਆਂ ਕਾਮਨਾਵਾਂ ਕੀਤੀਆਂ ਗਈਆਂ ਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।

error: Content is protected !!