Oct 3, 2026

ਸਰੀ- ਅਕੋਸਟ ਇੰਸਰੈਂਸ ਸਰੀ ਦੇ ਡਾਇਰੈਕਟਰ ਸ ਨਿਸ਼ਾਬਰ ਸਿੰਘ ਢੀਂਡਸਾ ਤੇ ਸਰਦਾਰਨੀ ਨਗਦੀਪ ਕੌਰ ਢੀਂਡਸਾ ਦੀ ਬੇਟੀ  ਜੈਸਮੀਨ ਦਾ ਸ਼ੁਭ ਆਨੰਦ ਕਾਰਜ ਸ ਮਸ਼ਹੂਰ ਸਿੰਘ ਬਰਾੜ ਤੇ ਸਰਦਾਰਨੀ ਮਹਿੰਦਰ ਕੌਰ ਬਰਾੜ ਦੇ ਸਪੁੱਤਰ ਕਾਕਾ ਜਤਿੰਦਰ ਸਿੰਘ ਬਰਾੜ ਨਾਲ ਪੂਰਨ ਗੁਰਮਰਿਯਾਦਾ ਮੁਤਾਬਿਕ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ,ਸਨੇਹੀਆਂ ਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਦੇ ਨਾਲ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।

error: Content is protected !!