Oct 3, 2026

ਵੈਨਕੂਵਰ, 7 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗਾਂ ਦਾ ਪਰਕੋਪ ਲਗਾਤਾਰ ਜਾਰੀ  ਹੈ। ਕੁਇਲਪਿਟੁਕ ਕ੍ਰੀਕ ਦੀ ਜੰਗਲੀ ਅੱਗ ਤੇਜ਼ੀ ਨਾਲ ਫੈਲਣ ਕਾਰਨ ਪ੍ਰਸ਼ਾਸਨ ਨੂੰ ਕਰੀਬ 400 ਹੋਰ ਜਾਇਦਾਦਾਂ ਲਈ ਖਾਲੀ ਕਰਨ ਦੇ ਹੁਕਮ ਜਾਰੀ ਕਰਨੇ ਪਏ ਹਨ।

ਤਾਜ਼ਾ ਵੇਰਵਿਆਂ  ਮੁਤਾਬਕ ਕੁਇਲਪਿਟੁਕ ਕ੍ਰੀਕ ਦੀ ਅੱਗ ਦਾ ਰਕਬਾ 7.4 ਵਰਗ ਕਿਲੋਮੀਟਰ ਤੋਂ ਵਧ ਕੇ 11.4 ਵਰਗ ਕਿਲੋਮੀਟਰ ਹੋ ਗਿਆ ਹੈ। ਤੇਜ਼ੀ ਨਾਲ ਬਦਲ ਰਹੇ ਹਾਲਾਤ ਕਾਰਨ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ।

ਜੰਗਲੀ ਅੱਗ ਕਾਰਨ ਕਈ ਥਾਵਾਂ ’ਤੇ ਧੂੰਆਂ ਫੈਲਿਆ ਹੋਇਆ ਹੈ ਅਤੇ ਅੱਗ ਬੁਝਾਊ ਅਮਲੇ ਵੱਲੋਂ ਅੱਗ ਨੂੰ ਕਾਬੂ ਹੇਠ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਲੀ ਕਰਨ ਸਬੰਧੀ ਹੁਕਮਾਂ ਅਤੇ ਚਿਤਾਵਨੀਆਂ ਦੀ ਪਾਲਣਾ ਕਰਨ ਅਤੇ ਹਾਲਾਤ ਬਦਲਣ ਦੀ ਸੂਰਤ ਵਿੱਚ ਤੁਰੰਤ ਇਲਾਕਾ ਛੱਡਣ ਲਈ ਤਿਆਰ ਰਹਿਣ
ਕੈਪਸ਼ਨ ਨੂੰ ਅੱਗ ਨਾਲ ਸੜ ਕੇ ਸਵਾਹ ਹੋਏ ਸਮਾਨ ਦੀ ਇੱਕ ਤਸਵੀਰ

error: Content is protected !!