ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੀ 8 ਅਗਸਤ ਨੂੰ ਗੁਰਬਾਣੀ ਕੌਰ ਦਾ ਜਨਮ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮਨਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਕਰਾਏ ਗਏ। ਗਿਆਨੀ ਜੀ ਨੇ ਬੱਚੀ ਦੀ ਲੰਮੀ ਉਮਰ, ਤੰਦਰੁਸਤੀ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਬੇਨਤੀ ਕੀਤੀ। ਪਰਿਵਾਰ ਵੱਲੋਂ ਸ਼ਰਧਾ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਬੇਟੀ ਗੁਰਬਾਣੀ ਦੇ ਪਿਤਾ ਸ ਹਰਸ਼ਦੀਪ ਸਿੰਘ ਤੇ ਮਾਤਾ ਗੁਰਸਾਥੀ ਕੌਰ ਤੇ ਬਾਬਾ ਜਗਮੋਹਣ ਸਿੰਘ ਵਾਸਨ, ਪਰਮਜੀਤ ਕੌਰ ਵਾਸਨ ਹਨ। ਨਾਨਾ ਜੀ ਨਵਤੇਜ ਸਿੰਘ ਨਾਨੀ ਜੀ ਮਨਿੰਦਰ ਕੌਰ ਹਨ। ਬੇਟੀ ਨੂੰ ਪ੍ਰਬੰਧਕ ਕਮੇਟੀ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਪਰਿਵਾਰ ਵੱਲੋਂ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ ਗਈ।
ਬੇਟੇ ਕੇਸਰ ਸਿੰਘ ਸਿੱਧੂ ਦਾ ਪਹਿਲਾ ਜਨਮ ਦਿਨ ਮਨਾਇਆ
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀਤੀ 8 ਅਗਸਤ ਸ਼ਾਮ ਦੇ ਲੰਗਰ ਦੀ ਸੇਵਾ ਕੇਸਰ ਸਿੰਘ ਸਿੱਧੂ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿਚ ਕਰਾਈ ਗਈ। ਜੋ ਬੇਟਾ ਰਜਿੰਦਰ ਸਿੰਘ ਸਿੱਧੂ, ਅੰਮ੍ਰਿਤ ਕੌਰ ਸਿੱਧੂ ਦਾ, ਪੋਤਰਾ ਹਰਮਿੰਦਰ ਸਿੰਘ ਸਿੱਧੂ ਤੇ ਸੁਖਪਾਲ ਕੌਰ ਸਿੱਧੂ ਦਾ ਤੇ ਦੋਹਤਰਾ ਅਜੀਤ ਸਿੰਘ ਕੰਗ ਤੇ ਪਰਮਜੀਤ ਕੌਰ ਕੰਗ ਦਾ ਹੈ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਦੀ ਸੇਵਾ ਕਰਾਈ ਗਈ। ਗਿਆਨੀ ਜੀ ਨੇ ਬੇਟੇ ਦੀ ਲੰਮੀ ਉਮਰ, ਤੰਦਰੁਸਤੀ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਬੇਨਤੀ ਕੀਤੀ। ਬੇਟੇ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਪਰਿਵਾਰ ਵੱਲੋਂ ਸ਼ਰਧਾ ਪਿਆਰ ਨਾਲ ਲੰਗਰ ਦੀ ਸੇਵਾ ਕੀਤੀ ਗਈ। ਸਮੂਹ ਰਿਸ਼ਤੇਦਾਰਾਂ ਨੇ ਬੇਟੇ ਨੂੰ ਅਸੀਸਾਂ ਦਿੱਤੀਆਂ। ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

