ਵੈਨਕੂਵਰ ( ਦੇ ਪ੍ਰ ਬਿ)- ਘੁੰਮਣ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਸਤਿਕਾਰਯੋਗ ਪਿਤਾ ਸ ਜਰਨੈਲ ਸਿੰਘ ਘੁੰਮਣ ( 90) ਸਦੀਵੀ ਵਿਛੋੜਾ ਦੇ ਗਏ ਹਨ। ਉਹ ਫਗਵਾੜਾ ਨੇੜੇ ਪਿੰਡ ਘੁੰਮਣਾਂ ਨਾਲ ਸਬੰਧਿਤ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਕੈਨੇਡਾ ਰਹਿ ਰਹੇ ਸਨ। ਉਹ ਆਪਣੇ ਪਿਛੇ 7 ਬੱਚੇ ਬਲਵਿੰਦਰ (ਸਤਨਾਮ), ਰਾਣੀ ( ਜੋਅ), ਕੁਲਦੀਪ ( ਮਨਜੀਤ), ਰਵਿੰਦਰ (ਗੁਰਮਿੰਦਰ), ਕਿੰਦੀ (ਕਮਲ), ਇੰਦਰਜੀਤ ( ਗੁਰਜੀਤ), ਐਮੀ ( ਗੁਰਬਿੰਦਰ) , 18 ਪੋਤੇ- ਪੋਤਰੀਆਂ, ਦੋਹਤੇ ਦੋਹਤਰੀਆਂ, 4 ਪੜਪੋਤੇ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਪਰਿਵਾਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸ ਜਰਨੈਲ ਸਿੰਘ ਘੁੰਮਣ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰਿਵਰਸਾਈਡ ਫਿਊਨਰਲ ਹੋਮ ਹੌਪਕਾਟ ਰੋਡ ਡੈਲਟਾ ਵਿਖੇ 17 ਅਗਸਤ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਸਕੀਨਾ ਸਟਰੀਟ ਵੈਨਕੂਵਰ ਵਿਖੇ ਦੁਪਹਿਰ ਬਾਦ 3 ਵਜੇ ਹੋਵੇਗੀ।
ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਰਾਣਾ ਘੁੰਮਣ ਨਾਲ ਫੋਨ ਨੰਬਰ 604-808-6536 ਤੋ ਸੰਪਰਕ ਕੀਤਾ ਜਾ ਸਕਦਾ ਹੈ।
