ਐਬਟਸਫੋਰਡ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਮਰਲੈਂਡ ਦੇ ਇਲਾਕੇ ਵਿਚ ਜੰਗਲੀ ਅੱਗਾਂ ਕਾਰਣ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਕਰੋਪੀ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਮੇਂ ਦੀ ਲੋੜ ਹੈ। ਇਸ ਮੁਸ਼ਕਲ ਘੜੀ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋਂ ਦਾਨ ਦੀ ਅਪੀਲ ਕਰਦਿਆਂ ਲੋੜੀਂਦੀਆਂ ਵਸਤੂਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋਂ ਐਬਟਸਫੋਰਡ ਅਤੇ ਆਸ-ਪਾਸ ਦੀਆਂ ਸੰਗਤਾਂ ਨੂੰ ਲੋੜੀਂਦੀਆਂ ਜਰੂਰੀ ਵਸਤਾਂ ਗੁਰੂ ਘਰ ਵਿਖੇ 13/ਅਗਸਤ/2026 ਤੋਂ ਪਹੁੰਚਾਉਣ ਦੀ ਅਪੀਲ ਕੀਤੀ ਜਾਂਦੀ ਹੈ। ਇਹਨਾਂ ਜਰੂਰੀ ਵਸਤਾਂ ਵਿਚ ਪੁਰਸ਼ਾਂ ਅਤੇ ਔਰਤਾਂ ਵਾਸਤੇ ਡੀਓਡੋਰੈਂਟ, ਟੁਥ ਬਰੱਸ਼, ਟੂਥਪੇਸਟ, ਸ਼ੇਵਿੰਗ ਕਰੀਮ, ਚੈਪਸਟਿਕ, ਬਾਡੀ ਲੋਸ਼ਨ, ਮਹਿਲਾ ਸਫਾਈ ਉਤਪਾਦ, ਹੇਅਰ ਟਾਈ, ਮੁੱਢਲੀ ਸਹਾਇਤਾ ਲਈ ਦਵਾਈਆਂ ਵਿਚ ਟਾਇਨੇਨੌਲ, ਬਰੂਫਿਨ, ਬੈਂਡ ਏਡ,ਡੈਂਚਰ ਸੰਭਾਲ ਉਤਪਾਦ, ਨੇਜਲ ਸਪਰੇਅ, ਬੱਚਿਆਂ ਵਾਸਤੇ ਡਾਇਪਰ, ਬਾਡੀ ਵਾਈਪਸ, ਸਫਾਈ ਅਤੇ ਘਰੇਲੂ ਵਸਤੂਆਂ ਵਿਚ ਹੈਂਡ ਵਾਈਪਸ,ਹੈਂਡ ਸੈਨੀਟਾਈਜ਼ਰ, ਸਾਬਣ, ਪੇਪਰ ਟਾਵਲ, ਜੁਰਾਬਾਂ, ਅੰਡਰਵੀਅਰ , ਸਨਸਕਰੀਨ ਲੋਸ਼ਨ, ਬੈਕਪੈਕ ਅਤੇ ਲੰਚ ਕਿੱਟਾਂ ਅਤੇ ਫੋਨ ਚਾਰਜਰ ਆਦਿ ਸ਼ਾਮਿਲ ਹੋ ਸਕਦੇ ਹਨ।
ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵੱਲੋਂ ਆਪ ਸੰਗਤਾਂ ਨੂੰ ਉਕਤ ਲੋੜੀਂਦੀਆਂ ਜਰੂਰੀ ਵਸਤਾਂ 20/ਅਗਸਤ/2026 ਦੇ 11am ਤੋ ਪਹਿਲਾਂ-ਪਹਿਲਾਂ ਪਹੁੰਚਦੀਆਂ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਗੁਰੂ ਘਰ ਵਿਖੇ ਦਾਨ ਵਜੋਂ ਇਕੱਤਰ ਹੋਣ ਵਾਲੀਆਂ ਇਹਨਾਂ ਵਸਤਾਂ ਨੂੰ 20/ਅਗਸਤ/2026 ਨੂੰ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ।
ਹੋਰ ਵਧੇਰੇ ਜਾਣਕਾਰੀ ਲਈ ਗੁਰੂ ਘਰ ਫੋਨ ਨੰਬਰ 604-850-7338 ਜਾਂ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ 778-552-8484 ਤੇ ਸੰਪਰਕ ਕੀਤਾ ਜਾ ਸਕਦਾ ਹੈ।
