ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਅਨਵਿਨ ਪਾਰਕ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਵੱਲੋਂ ਤੀਆਂ ਦਾ ਮੇਲਾ ਅਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੇ ਬੜੇ ਉਤਸ਼ਾਹ ਨਾਲ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ।
ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਨਿਰੰਤਰ ਚੱਲੇ ਇਸ ਮੇਲੇ ਦੌਰਾਨ ਵੱਖ-ਵੱਖ ਉਮਰ ਦੀਆਂ ਔਰਤਾਂ ਵੱਲੋਂ ਪੁਰਾਣੀਆਂ ਅਤੇ ਨਵੀਆਂ ਬੋਲੀਆਂ ਪਾ ਕੇ ਪੰਜਾਬੀ ਵਿਰਸੇ ਦੀ ਬੜੇ ਸੁਚੱਜੇ ਢੰਗ ਨਾਲ ਪੇਸ਼ਕਾਰੀ ਕੀਤੀ ਗਈ।
ਇਸ ਸਬੰਧੀ ਤਰਾਨਾ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਐਨਸ ਲਿੰਡਾ, ਸੀਨਾ ਵਰਮਾਨੀ, ਸੁਹਾਨਾ ਗਿੱਲ, ਮੀਰਾਂ ਗਿੱਲ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।
ਇਸ ਮੌਕੇ ਤੇ ਸਜਾਈਆਂ ਗਈਆਂ ਆਰਜੀ ਦੁਕਾਨਾਂ ਤੋਂ ਬਹੁਗਿਣਤੀ ਔਰਤਾਂ ਆਪਣੇ ਲਈ ਵੰਗਾਂ,ਸੂਟ ਆਰਟੀਫਿਸ਼ਅਲ ਗਹਿਣੇ ਅਤੇ ਹਾਰ ਸ਼ਿੰਗਾਰ ਦੇ ਹੋਰ ਸਮਾਨ ਦੀ ਖਰੀਦੋ ਫਰੋਖਤ ਕਰਦੀਆਂ ਵੀ ਨਜ਼ਰੀ ਪਈਆਂ। ਇਸ ਮੇਲੇ ਦੇ ਅਖੀਰ ‘ਚ ਸਾਰਿਆਂ ਨੇ ਰਲ ਮਿਲ ਕੇ ਸਵਾਦਲੇ ਭੋਜਨ ਦਾ ਆਨੰਦ ਵੀ ਮਾਣਿਆ।
ਕੈਪਸ਼ਨ ਮੇਲੇ ਦੀਆਂ ਵੱਖ ਵੱਖ ਤਸਵੀਰਾਂ
