ਵੈਨਕੂਵਰ – ਬ੍ਰਿਟਿਸ਼ ਕੋਲੰਬੀਆ ਦੀ ਐਮ ਐਲ ਏ ਅਤੇ ਆਦਿਵਾਸੀ ਨੇਤਾ ਜੋਨ ਫਿਲਿਪ ਦਾ ਦੇਹਾਂਤ ਹੋ ਗਿਆ ਹੈ। ਯੂਨੀਅਨ ਆਫ ਬ੍ਰਿਟਿਸ਼ ਕੋਲੰਬੀਆ ਇੰਡੀਅਨ ਚੀਫਜ਼ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਨਡੀਪੀ ਵਿਧਾਇਕ ਦਾ ਸ਼ੁੱਕਰਵਾਰ ਦੁਪਹਿਰ ਨੂੰ ਸ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤੀ ਗ੍ਰੈਂਡ ਚੀਫ ਸਟੀਵਰਟ ਫਿਲਿਪ, ਉਨ੍ਹਾਂ ਦੇ ਬੱਚੇ ਅਤੇ ਪੋਤੇ-ਪੋਤੀਆਂ ਸ਼ਾਮਲ ਹਨ।
ਜੋਨ ਫਿਲਿਪ 74 ਸਾਲਾਂ ਦੀ ਸੀ। ਉਹ ਪਿਛਲੇ ਕਈ ਹੀਨਿਆਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ।
ਫਿਲਿਪ ਪਹਿਲੀ ਵਾਰ 2023 ਦੀ ਉਪ-ਚੋਣ ਵਿੱਚ ਵੈਨਕੂਵਰ ਸਟਰੈਥਕੋਨਾ ਤੋਂ ਚੁਣੇ ਗਏ ਸਨ, ਅਤੇ ਅਗਲੇ ਸਾਲ ਬੀ.ਸੀ. ਦੀਆਂ ਆਮ ਚੋਣਾਂ ਵਿੱਚ ਦੁਬਾਰਾ ਜਿੱਤ ਪ੍ਰਾਪਤ ਕੀਤੀ।
ਪ੍ਰੀਮੀਅਰ ਡੇਵਿਡ ਈਬੀ ਨੇ ਉਹਨਾਂ ਦੀ ਮੌਤ ਤੇ ਦੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਬੀ.ਸੀ. ਨੇ “ਇੱਕ ਸ਼ਕਤੀਸ਼ਾਲੀ ਅਤੇ ਸਤਿਕਾਰਯੋਗ ਨੇਤਾ” ਗੁਆ ਦਿੱਤਾ ਹੈ। “ਸਾਡੀ ਕਾਕਸ ਅਤੇ ਸਟਾਫ਼ ਉਸਦੇ ਪਰਿਵਾਰ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਦੁਖ ਪ੍ਰਗਟ ਕਰਦੇ ਹਾਂ ਜੋ ਉਸਨੂੰ ਜਾਣਦੇ ਸਨ ਅਤੇ ਪਿਆਰ ਕਰਦੇ ਸਨ।
