ਸਰੀ (ਜਸਵੀਰ ਸਿੰਘ ਭਲੂਰੀਆ) -ਕੈਨੇਡਾ ਵਿੱਚ ਇੱਕ ਰਿਵਾਜ ਕਿ ਪੰਜਾਬੀਆਂ ਦੀ ਬਹੁਤਾਤ ਵਾਲੇ ਸ਼ਹਿਰਾਂ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਪੰਜਾਬੀ ਸਾਲ ਵਿੱਚ ਇੱਕ ਵਾਰ ਕਿਸੇ ਧਾਰਮਿਕ ਸਥਾਨ ਜਾਂ ਕਿਸੇ ਪਾਰਕ ਵਿੱਚ ਇਕੱਠੇ ਹੋ ਕੇ ਆਪਣੇ ਦੁੱਖ-ਸੁੱਖ ਵਟਾੳਂਦੇ ਅਤੇ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਹਨ। ਏਸੇ ਤਰ੍ਹਾਂ ਹੀ ਇਸ ਵਾਰ ਭਲੂਰ ਵਾਸੀ ਵੀ 30 ਅਗਸਤ ਨੂੰ ਸਰੀ ਸ਼ਹਿਰ ਦੇ ਬਹੁਤ ਹੀ ਖੂਬਸੂਰਤ ਅਤੇ ਖੁੱਲ੍ਹੇ-ਡੁੱਲ੍ਹ ਬੇਅਰ ਕਰੀਕ ਪਾਰਕ ਵਿੱਚ ਇਕੱਠੇ ਹੋਏ। ਇਹ ਪੇਂਡੂ ਮਿਲਣੀ ਦੁਪਿਹਰ 1 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਚੱਲੀ। ਸਾਰੇ ਪਰਿਵਾਰ ਆਪਣੇ-ਆਪਣੇ ਘਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਲੈ ਕੇ ਆਏ ਅਤੇ ਮਿਲ ਬੈਠ ਕੇ ਖਾਧੇ ਜਿਸ ਨਾਲ ਪੁਰਾਣੇ ਪੇਂਡੂ ਭਾਈਚਾਰੇ ਦੀ ਮਿਸਾਲ ਤਾਜ਼ਾ ਹੋ ਗਈ।
ਇਸ ਦੌਰਾਨ ਪਿੰਡ ਦੀ ਰਾਜਨੀਤੀ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਦੀ ਪੜਚੋਲ ਚਲਦੀ ਰਹੀ। ਪੰਜਾਬ ਦੀ ਰਾਜਨੀਤੀ ਵਿੱਚ ਆਈ ਹੱਦੋਂ ਵੱਧ ਗਿਰਾਵਟ ,ਨਸ਼ਿਆਂ,ਮਨੁੱਖੀ ਸਿਹਤ ਅਤੇ ਮਨੁੱਖੀ ਵਿਹਾਰ ਦੇ ਡਿੱਗਦੇ ਮਿਆਰ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਇਸ ਦੇ ਨਾਲ ਨਾਲ ਹਾਸਾ-ਠੱਠਾ ਵੀ ਚੱਲਦਾ ਰਿਹਾ। ਬਚਪਨ ਅਤੇ ਪਿੰਡ ਦੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ। ਕੈਨੇਡਾ ਵਿੱਚ ਆਏ ਕਾਰੋਬਾਰੀ ਮੰਦੇ ਅਤੇ ਸਰਕਾਰੀ ਖ਼ਾਮੀਆਂ ਤੇ ਵੀ ਵਿਚਾਰ ਚਰਚਾ ਹੋਈ। ਵਿੱਚ-ਵਿੱਚ ਕੋਲਡ ਡਰਿੰਕ ਅਤੇ ਚਾਹ ਦੀਆਂ ਚੁਸਕੀਆਂ ਵੀ ਚਲਦੀਆਂ ਰਹੀਆਂ। ਓਧਰ ਬੀਬੀਆਂ ਨੇ ਆਪਣੇ ਸੂਟਾਂ,ਗਹਿਣਿਆਂ ਅਤੇ ਬਦਲਦੇ ਰੀਤੀ-ਰਿਵਾਜਾਂ ਦੀਆਂ ਗੱਲਾਂ ਛੇੜੀ ਰੱਖੀਆਂ। ਇਸ ਦੇ ਨਾਲ ਆਪਣੀਆਂ ਘਰੇਲੂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ ਅਤੇ ਆਪਣਾ ਮਨ ਹੌਲਾ ਕੀਤਾ। ਗੱਲਬਾਤਾਂ ਕਰਦਿਆਂ 6-7 ਘੰਟੇ ਦਾ ਸਮਾਂ ਪਤਾ ਹੀ ਨਾ ਲੱਗਾ ਕਦੋਂ ਬੀਤ ਗਿਆ। ਕੈਨੇਡਾ ਦੀ ਤੇਜ਼-ਤਰਾਰ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਨਿਕਲ ਕੇ ਹਰਿਆਵਲ ਭਰੇ ਖੁੱਲ੍ਹੇ-ਡੁੱਲ੍ਹੇ ਮਹੌਲ ਦਾ ਸਭ ਨੇ ਰੱਜ ਕੇ ਅਨੰਦ ਮਾਣਿਆ। ਪਾਰਕ ਛੱਡਣ ਤੋਂ ਪਹਿਲਾਂ ਸਾਰਿਆਂ ਨੇ ਗਰਮ ਗਰਮ ਪੀਜ਼ਾ ਛਕਿਆ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਇੱਕ ਦੂਜੇ ਤੋਂ ਵਿਦਾਈ ਲਈ।
ਇਸ ਇਕੱਤਰਤਾ ਵਿੱਚ ਸਾਧੂ ਸਿੰਘ ਬਰਾੜ,ਇਕਬਾਲ ਸਿੰਘ ਬਰਾੜ,ਮਲਕੀਤ ਸਿੰਘ ਬਰਾੜ,ਲਖਵਿੰਦਰ ਸਿੰਘ ਬਰਾੜ (ਭੱਠੇ ਵਾਲੇ),ਅਰਜਨ ਸਿੰਘ ਬਰਾੜ,ਗੁਰਸ਼ਾਨ ਬਰਾੜ,ਅੰਗਦ ਬਰਾੜ,ਹਰਦੇਵ ਸਿੰਘ ਨੰਬਰਦਾਰ,ਬਾਬੂ ਸਿੰਘ ਬਰਾੜ (ਯੂ.ਐਸ.ਏ.),ਬੋਹੜ ਸਿੰਘ ਪ੍ਰਧਾਨ, ਮਹਿਤਾਬ ਸਿੰਘ ਬਰਾੜ,ਗੁਰਫਤਹਿ ਸਿੰਘ (ਬਰਾੜ ਯੂ.ਕੇ.),ਵੀਰਪਾਲ ਕੌਰ ਬਰਾੜ (ਯੂ. ਕੇ.),ਰਮਨੀਤ ਕੌਰ ਬਰਾੜ (ਯੂ. ਕੇ.),ਕਰਮਜੀਤ ਕੌਰ ਬਰਾੜ,ਬਲਜਿੰਦਰ ਕੌਰ ਬਰਾੜ,ਗੁਰਪ੍ਰੀਤ ਕੌਰ ਬਰਾੜ,ਸੁਖਦੀਪ ਕੌਰ,ਤੇਜ ਕੌਰ ਬਰਾੜ,ਕਰਮਜੀਤ ਕੌਰ, ਚਰਨਜੀਤ ਕੌਰ ਅਤੇ ਗੁਰਮੀਤ ਕੌਰ ਕਲੇਰ ਨੇ ਸ਼ਿਰਕਤ ਕੀਤੀ।