Oct 6, 2026

ਲੈਂਗਲੀ ( ਦੇ ਪ੍ਰ ਬਿ)- ਬੀਤੀ ਰਾਤ ਲੈਂਗਲੀ ਬਾਈਪਾਸ ਤੇ ਕੈਕਟਸ ਕਲੱਬ ਦੇ ਬਾਹਰ ਹੋਈ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੇ ਮਾਰੇ ਜਾਣ  ਦੀ ਸੂਚਨਾ ਹੈ। ਸੂਚਨਾ ਮੁਤਾਬਿਕ ਇਸ ਗੋਲੀਬਾਰੀ ਦੌਰਾਨ ਇਕ 23 ਸਾਲਾ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸਦੀ ਮੌਕੇ ਤੇ ਮੌਤ ਹੋ ਗਈ।

ਸੋਮਵਾਰ, 5 ਅਕਤੂਬਰ ਨੂੰ ਰਾਤ ਲਗਭਗ 9:45 ਵਜੇ, ਲੈਂਗਲੀ ਆਰ ਸੀ ਐਮ ਪੀ  ਨੂੰ 200 ਸਟਰੀਟ ਦੇ  6000-ਬਲਾਕ ਵਿੱਚ ਸਥਿਤ ‘ਕੈਕਟਸ ਕਲੱਬ’ ਦੇ ਬਾਹਰ ਗੋਲੀਬਾਰੀ ਦੀ ਘਟਨਾ ਬਾਰੇ ਸੂਚਨਾ ਮਿਲੀ। ਪੁਲਿਸ ਜਦੋਂ ਪੁੱਜੀ ਤਾਂ ਕੰਪਲੈਕਸ ਦੀ ਪਾਰਕਿੰਗ ਵਿੱਚ ਇੱਕ ਜਖਮੀ ਵਿਅਕਤੀ ਮਿਲਿਆ। ਮੌਕੇ ‘ਤੇ ਪਹੁੰਚੀ ਐਮਰਜੈਂਸੀ ਟੀਮ ਵੱਲੋਂ ਉਸਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ,  ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਤੋਂ ਲਗਭਗ 20 ਮਿੰਟ ਬਾਅਦ, ਲੈਂਗਲੀ ਆਰ ਸੀ ਐਮ ਪੀ ਨੂੰ 232 ਸਟ੍ਰੀਟ ਅਤੇ 75 ਐਵੇਨਿਊ ਦੇ ਖੇਤਰ ਵਿੱਚ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਉੱਥੋਂ ਇੱਕ ਸੜੀ ਹੋਈ ‘ਸੇਡਾਨ’  ਕਾਰ ਬਰਾਮਦ ਕੀਤੀ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਗੱਡੀ ਦੀ ਵਰਤੋਂ ਗੋਲੀਬਾਰੀ ਦੀ ਘਟਨਾ ਵਿੱਚ ਕੀਤੀ ਗਈ ਸੀ।
ਆਈ ਹਿਟ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।
ਹਾਲਾਂਕਿ ਗੋਲੀਬਾਰੀ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ, ਪਰ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ  ਨਿਸ਼ਾਨਾ ਬਣਾ ਕੇ ਕੀਤੀ ਗਈ ਵਾਰਦਾਤ ਸੀ।

 

Leave a Reply

Your email address will not be published. Required fields are marked *

error: Content is protected !!