President Donald Trump meets with Conor McGregor and family in the Oval Office, March 17, 2025. (Official White House Photo by Molly Riley)
ਕੈਨੇਡਾ ਦੇ ਟੁਕੜੇ ਕਰਨਾ ਚਾਹੁੰਦਾ ਹੈ ਮਸਕ-
ਵਾਸ਼ਿੰਗਟਨ-ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਕੈਨੇਡਾ ਦੇ ਟੁਕੜੇ ਕਰਨਾ ਚਾਹੁੰਦਾ ਹੈ ਅਤੇ ਉਸ ਨੇ ਕਿਊਬਕ ਵਿਚ ਚੋਣਾਂ ਜਿਸ ਚਿ ਵੱਖਵਾਦੀ ਸੱਤਾ ਵਿਚ ਆਏ ਹਨ ਨੂੰ ਦੇਖਦੇ ਹੋਏ ਤਿੰਨ ਸੂਬਿਆਂ ਨੂੰ ਕੈਨੇਡੀਅਨ ਕਨਫੈਡਰੇਸ਼ਨ ਛੱਡਣ ਲਈ ਕਿਹਾ ਹੈ। ਓਨਟਾਰੀਓ ਦੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਅਤੇ ਕਈ ਕੈਨੇਡੀਅਨ ਔਰਤਾਂ ਨਾਲ ਬੱਚਿਆਂ ਦੇ ਪਿਤਾ ਬਣਨ ਵਾਲੇ ਅਰਬਪਤੀ ਮਸਕ ਜਿਸ ਨੇ ਆਪਣੇ ਆਪ ਨੂੰ ਅੱਧਾ ਕੈਨੇਡੀਅਨ ਆਖਿਆ, ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਸਮਰਥਨ ਕਰਦਾ ਹੈ ਜਿਹੜੇ ਆਪਣੇ ਸੂਬਿਆਂ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਕਿਊਬਕ ਨੂੰ ਵੱਖ ਹੋ ਜਾਣਾ ਚਾਹੀਦਾ ਹੈ। ਕਿਊਬਕ ਲਈ ਇਕ ਵੱਖਰੇ ਦੇਸ਼ ਵਜੋਂ ਰਹਿਣਾ ਵਧੇਰੇ ਲਾਭਦਾਇਕ ਹੋਵੇਗਾ। ਅਲਬਰਟਾ ਅਤੇ ਸਸਕੈਚਵਨ ਨੂੰ ਵੀ ਵੱਖ ਹੋ ਜਾਣਾ ਚਾਹੀਦਾ ਹੈ। ਸੋਮਵਾਰ ਪਾਰਟੀ ਕਿਊਬਕੋਇਸ ਨੇ ਆਜ਼ਾਦੀ ਨੂੰ ਲੈ ਕੇ ਤੀਸਰੀ ਰਾਏਸ਼ਮਾਰੀ ਦਾ ਵਾਅਦਾ ਕਰਨ ਪਿੱਛੋਂ ਘੱਟਗਿਣਤੀ ਸਰਕਾਰ ਨਾਲ ਜਿੱਤ ਹਾਸਲ ਕੀਤੀ ਸੀ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਅਲਬਰਟਾ ਵਿਚ ਇਸ ਗੱਲ ਨੂੰ ਲੈ ਕੇ ਵੋਟਾਂ ਹੋਣਗੀਆਂ ਕਿ ਸੂਬੇ ਨੂੰ ਕੈਨੇਡਾ ਵਿਚ ਬਣੇ ਰਹਿਣਾ ਚਾਹੀਦਾ ਹੈ ਜਾਂ ਵੱਖ ਹੋਣ ਲਈ ਕਾਨੂੰਨੀ ਪਾਬੰਦੀ ਵਾਲੀ ਰਾਏਸ਼ਮਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਸਸਕੈਚਵਨ ਵਿਚ ਕੁਝ ਸਰਵੇਖਣ ਦੱਸਦੇ ਹਨ ਕਿ ਵੱਖਵਾਦ ਲਈ ਸਮਰਥਨ ਵਧਿਆ ਹੈ। ਬੁੱਧਵਾਰ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਮਸਕ ਨੂੰ ਐਕਸ ’ਤੇ ਇਕ ਸ਼ਬਦ ‘ਨਹੀਂ’ ਨਾਲ ਜਵਾਬ ਦਿੱਤਾ ਹੈ। ਉਧਰ ਅਲਬਰਟਾ ਦੇ ਵੱਖਵਾਦੀਆਂ ਨੇ ਉਸ ਵਿਅਕਤੀ ਦੇ ਸਮਰਥਨ ਦਾ ਸਵਾਗਤ ਕੀਤਾ ਜਿਸ ਨੇ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਇਕ ਗਲੋਬਲ ਕੰਪਨੀ ਬਣਾਇਆ ਅਤੇ ਰਾਕੇਟ ਕੰਪਨੀ ਸਪੇਸਐਕਸ ਨੂੰ ਇਕ ਵੱਡੀ ਕੰਪਨੀ ਵਜੋਂ ਸਥਾਪਤ ਕੀਤਾ ਅਤੇ ਵਿਸ਼ਵ ਦੇ ਸਭ ਤੋਂ ਤਾਕਤਵਾਰ ਸੋਸ਼ਲ ਮੀਡੀਆ ਨੈੱਟਵਰਕਾਂ ਵਿਚੋਂ ਇਕ ਦੀ ਮਾਲਕੀ ਆਪਣੀ ਕੋਲ ਰੱਖੀ।
