ਵੈਨਕੂਵਰ, (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਹਲਕਾ ਸਰੀ ਪੈਨੋਰਮਾ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਬਰਾਇਨ ਟੈਪਰ ਵੱਲੋਂ ਆਪਣੀ ਚੋਣ ਮੁਹਿਮ ਨੂੰ ਮੰਘਾਉਂਦਿਆਂ ਇੱਕ ਚੋਣ ਰੈਲੀ 15150 -56 ਐਵਨਿਊ ਤੇ ਸਥਿਤ ਯੂਨਿਟ ਨੰਬਰ 101 ਵਿੱਚ ਕਰਵਾਈ ਗਈ ਜਿਸ ਵਿੱਚ ਉਨਾਂ ਦੇ ਸਮਰਥਕਾਂ ਅਤੇ ਸਬੰਧੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਾਂਇਨ ਟੈਪਰ ਨੇ ਬ੍ਰਿਟਿਸ਼ ਕੋਲੰਬੀਆ ਦੀ ਸੱਤਾਧਰੀ ਪਾਰਟੀ ਐਨਡੀਪੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਨੂੰ ਸੂਬੇ ਦੇ ਲੋਕਾਂ ਤੇ ਬੇਲੋੜਾ ਆਰਥਿਕ ਬੋਝ ਦੱਸਦਿਆਂ ਕਿਹਾ ਕਿ ਇਸ ਗਲਤੀ ਦਾ ਖਾਮਿਆਜਾ ਐਨਡੀਪੀ ਆਗੂਆਂ ਨੂੰ ਇਨਾਂ ਚੋਣਾਂ ਵਿੱਚ ਭੁਗਤਣਾ ਪਵੇਗਾ ਉਨਾਂ ਨੇ ਆਪਣੇ ਸਮੂਹ ਸਮਰਥਕਾਂ ਅਤੇ ਵੋਟਰਾਂ ਨੂੰ ਇਨਾਂ ਚੋਣਾਂ ‘ਚ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ
ਇਸ ਮੌਕੇ ਤੇ ਬੋਲਦਿਆਂ ਪੰਜਾਬੀ ਮੂਲ ਦੇ ਸਾਬਕਾ ਵਿਧਾਇਕ ਅਤੇ ਕੰਸਰਵੇਟਿਵ ਪਾਰਟੀ ਵੱਲੋਂ ਸਰੀ ਹਲਕੇ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਨੇ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ਼ ਐਨਡੀਪੀ ਆਗੂਆਂ ਵੱਲੋ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਕਾਰਨ ਸੂਬੇ ਦੇ ਬਹੁਗਿਣਤੀ ਲੋਕ ਨਰਾਜ਼ ਹਨ
ਉਨਾਂ ਇਹ ਵੀ ਦੱਸਿਆ ਕਿ ਸਰੀ ਦੇ ਲੋਕਾਂ ਨੂੰ ਹਸਪਤਾਲਾਂ ਸਮੇਤ ਹੋਰ ਮੁਢਲੀਆ ਸਹੂਲਤਾਂ ਦੀ ਬਹੁਤ ਲੋੜ ਹੈ ਪਰੰਤੂ ਐਨਡੀਪੀ ਆਗੂਆਂ ਵੱਲੋਂ ਸਹੂਲਤਾਂ ਦਿਵਾਉਣ ਵੱਲ ਧਿਆਨ ਦੀ ਬਜਾਏ ਸੂਬੇ ਦੇ ਲੋਕਾਂ ਨੂੰ ਬੇਲੋੜੀਆਂ ਚੋਣਾਂ ਵਿੱਚ ਧਕੇਲ ਦਿੱਤਾ ਗਿਆ ਹੈ ਜੋ ਕਿ ਗਲਤ ਹੈ ਉਹਨਾਂ ਦਾਅਵਾ ਕੀਤਾ ਕਿ ਬੀਸੀ ਵਿਧਾਨ ਸਭਾ ਚੋਣਾਂ ਦੌਰਾਨ ਕਂੰਸਰਵੇਟਿਵ ਪਾਰਟੀ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਜਿਸ ਮਗਰੋਂ ਬੀਸੀ ਵਿੱਚ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ।







