ਵਿਕਟੋਰੀਆ-ਐਨਡੀਪੀ ਨੇ ਬਿ੍ਰਟਿਸ਼ ਕੋਲੰਬੀਆ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ਲਈ ਖਰਚੇ ਦਾ ਅਨੁਮਾਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਦਾ ਰਿਕਾਰਡ ਘਾਟਾ ਦੋ ਸਾਲ ਵਿਚ ਲਗਪਗ 2 ਅਰਬ ਡਾਲਰ ਘੱਟ ਜਾਵੇਗਾ। ਚੋਣ ਪ੍ਰਚਾਰ ਦੌਰਾਨ ਨੇਤਾਵਾਂ ਦੀ ਬਹਿਸ ਤੋਂ ਕੁਝ ਘੰਟੇ ਪਹਿਲਾਂ ਜਾਰੀ ਅੰਕੜਿਆਂ ਮੁਤਾਬਿਕ 2028/29 ਤਕ ਘਾਟਾ ਇਸ ਵਿੱਤੀ ਸਾਲ ਦੇ 14 ਅਰਬ ਡਾਲਰ ਦੇ ਅਨੁਮਾਨ ਤੋਂ ਘੱਟ ਕੇ 12 ਅਰਬ ਡਾਲਰ ਰਹਿ ਜਾਵੇਗਾ। ਪਾਰਟੀ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ 24 ਅਕਤੂਬਰ ਦੀਆਂ ਚੋਣਾਂ ਲਈ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ਦਾ ਖਰਚਾ ਸਭ ਤੋਂ ਵੱਧ ਆਮਦਨ ਵਾਲੇ 3.38 ਫ਼ੀਸਦੀ ਲੋਕਾਂ ਤੋਂ ਥੋੜਾ ਹੋਰ ਯੋਗਦਾਨ ਲੈਕੇ ਅਤੇ ਆਰਥਿਕ ਵਿਕਾਸ ਨੂੰ ਜਾਰੀ ਰੱਖ ਕੇ ਪੂਰਾ ਕੀਤਾ ਜਾਵੇਗਾ। ਇਨ੍ਹਾਂ ਅਨੁਮਾਨਾਂ ਤੋਂ ਪਤਾ ਲਗਦਾ ਹੈ ਕਿ 2028/29 ਤਕ 581 ਮਿਲੀਅਨ ਡਾਲਰ ਪਲੇਟਫਾਰਮ ਬਚਤ ਹੋਵੇਗੀ ਜੋ ਪਿਛਲੇ ਅਨੁਮਾਨਾਂ ਨਾਲ ਮਿਲ ਕੇ ਘਾਟੇ ਨੂੰ 2 ਅਰਬ ਡਾਲਰ ਤੋਂ ਕੁਝ ਵੱਧ ਘਟਾ ਦੇਵੇਗੀ।
