ਵਿੰਨੀਪੈਗ-ਮੈਨੀਟੋਬਾ ਵਿਚ ਕਰਮਚਾਰੀਆਂ ਨੂੰ ਹੁਣ ਬਿਮਾਰੀ ਦਾ ਨੋਟਿਸ ਮੁਹੱਈਆ ਕਰਨ ਦੀ ਲੋੜ ਨਹੀਂ ਜਦੋਂ ਉਹ ਛੋਟੀ ਮੋਟੀ ਬਿਮਾਰੀ ਜਾਂ ਸੱਟ ਕਾਰਨ ਥੋੜੇ ਦਿਨ ਕੰਮ ’ਤੇ ਨਹੀਂ ਆਉਂਦੇ। ਨਵੇਂ ਨਿਯਮ ਜਿਹੜੇ ਤੁਰੰਤ ਲਾਗੂ ਹੋ ਗਏ ਹਨ ਤਹਿਤ ਜੇਕਰ ਕੋਈ ਮੁਲਾਜ਼ਮ ਇਕ ਹਫ਼ਤਾ ਜਾਂ ਇਸ ਤੋਂ ਘੱਟ ਸਮਾਂ ਜਾਂ ਇਕ ਕੈਲੰਡਰ ਸਾਲ ਵਿਚ 10 ਦਿਨ ਜਾਂ ਇਸ ਤੋਂ ਘੱਟ ਦਿਨ ਕੰਮ ’ਤੇ ਨਹੀਂ ਆਉਂਦਾ ਤਾਂ ਉਸ ਤੋਂ ਡਾਕਟਰੀ ਦਸਤਾਵੇਜ਼ ਨਹੀਂ ਮੰਗ ਸਕਦੇ। ਸਰਕਾਰ ਨੇ ਕਿਹਾ ਕਿ ਉਸ ਨੇ ਤਬਦੀਲੀ ਦੋਵਾਂ ਕਾਮਿਆਂ ਦੀ ਸਹਾਇਤਾ ਅਤੇ ਸਿਹਤ ਸੰਭਾਲ ਪ੍ਰਣਾਲੀ ’ਤੇ ਬੋਝ ਘੱਟ ਕਰਨ ਲਈ ਕੀਤੀ ਹੈ। ਮੈਨੀਟੋਬਾ ਦੇ ਡਾਕਟਰਾਂ ਨੇ ਤਬਦੀਲੀ ਦਾ ਸਵਾਗਤ ਕੀਤਾ ਹੈ।
