ਵੈਨਕੂਵਰ ( ਦੇ ਪ੍ਰ ਬਿ)- 24 ਅਕਤੂਬਰ ਨੂੰ ਹੋ ਰਹੀਆਂ ਬੀਸੀ ਵਿਧਾਨ ਸਭਾ ਚੋਣਾਂ ਵਿਚ ਸਰੀ ਦੇ 10 ਵਿਧਾਨ ਸਭਾ ਹਲਕਿਆਂ ਤੇ ਬੀਸੀ ਐਨ ਡੀ ਪੀ ਅਤੇ ਬੀਸੀ ਕੰਸਰਵੇਟਿਵ ਪਾਰਟੀਆਂ ਦਾ ਧਿਆਨ ਵਧੇਰੇ ਹੈ। ਸਰੀ ਦੀਆਂ ਇਹ 10 ਸੀਟਾਂ ਅਜਿਹੀਆਂ ਹਨ ਜਿਸਦਾ ਸੂਬੇ ਦੀ ਸਰਕਾਰ ਬਣਾਉਣ ਵਿਚ ਵੱਡੀ ਭੂਮਿਕਾ ਹੈ। ਇਤਿਹਾਸ ਗਵਾਹ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਸੂਬਾ ਸਰਕਾਰ ਬਣਨ ਵਿਚ ਸਰੀ ਦੀਆਂ ਸੀਟਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਸਰੀ ਦੇ ਇਹ 10 ਵਿਧਾਨ ਸਭਾ ਹਲਕੇ ਹਨ-
.ਸਰੀ ਨਿਊਟਨ- ਇਥੋਂ ਐਨ ਡੀ ਪੀ ਵਲੋਂ ਪਿਛਲੀ ਵਾਰ ਚੁਣੀ ਗਈ ਵਿਧਾਇਕ ਜੈਸੀ ਸੂੰਨੜ ਮੈਦਾਨ ਵਿਚ ਹੈ। ਉਹਨਾਂ ਦੇ ਮੁਕਾਬਲੇ ਕੰਸਰਵੇਟਿਵ ਉਮੀਦਵਾਰ ਡਾ ਹਰਜ ਧਾਲੀਵਾਲ ਹਨ। ਭਾਵੇਂਕਿ ਹਰਜ ਧਾਲੀਵਾਲ ਸਰੀ ਦੇ ਪੁਰਾਣੇ ਵਸਨੀਕ ਹਨ ਪਰ ਉਹਨਾਂ ਦੀ ਸਮਾਜਿਕ ਸਰਗਰਮੀ ਵਧੇਰੇ ਨਜ਼ਰ ਨਹੀਂ ਆਈ। ਪਿਛਲੀ ਵਾਰ ਇਥੋਂ ਕੰਸਰਵੇਟਿਵ ਦੇ ਤੇਗਜੋਤ ਬੱਲ ਉਮੀਦਵਾਰ ਸਨ ਪਰ ਇਸ ਵਾਰ ਉਹਨਾਂ ਦੀ ਥਾਂ ਡਾ ਹਰਜ ਧਾਲੀਵਾਲ ਉਮੀਦਵਾਰ ਹਨ।
2. ਸਰੀ-ਸਿਟੀ ਸੈਂਟਰ- ਇਸ ਵਾਰ ਇਥੋ ਐਨ ਡੀ ਪੀ ਦੀ ਆਮਨਾ ਸ਼ਾਹ ਮੁੜ ਉਮੀਦਵਾਰ ਹਨ। ਉਹਨਾਂ ਇਥੋਂ ਪਿਛਲੀ ਵਾਰ ਵਿਰੋਧੀ ਧਿਰ ਕੰਸਰਵੇਟਿਵ ਦੇ ਜੀਸ਼ਾਨ ਵਾਹਲਾ ਨੂੰ ਬਹੁਤ ਥੋੜੇ ਫਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਇਸ ਵਾਰ ਉਹਨਾਂ ਦਾ ਮੁੜ ਮੁਕਾਬਲਾ ਜੀਸ਼ਾਨ ਵਾਹਲਾ ਨਾਲ ਹੋਵੇਗਾ।
3-ਸਰੀ ਨੌਰਥ- ਇਥੋਂ ਦੋ ਸਾਲ ਪਹਿਲਾਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਨੇ ਦੋ ਵਾਰ ਐਮਐਲਏ ਰਹੀ ਐਨਡੀਪੀ ਦੀ ਰਚਨਾ ਸਿੰਘ ਨੂੰ ਹਰਾ ਕੇ 50.67 ਫ਼ੀਸਦੀ ਵੋਟਾਂ ਨਾਲ ਕੰਸਰਵੇਟਿਵਾਂ ਲਈ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਇਸ ਵਾਰ ਮਨਦੀਪ ਧਾਲੀਵਾਲ ਦਾ ਐਨ ਡੀ ਪੀ ਦੇ ਉਮੀਦਵਾਰ ਸਾਹਿਬ ਸਿੰਘ ਥਿੰਦ ਨਾਲ ਮੁਕਬਲਾ ਹੈ। ਥਿੰਦ ਪ੍ਰੋ ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਹਨ ਤੇ ਹਰ ਸਾਲ ਸਰੀ ਵਿਚ ਗਦਰੀ ਬਾਬਿਆਂ ਦੀ ਯਾਦ ਵਿਚ ਮੇਲਾ ਕਰਵਾਉਂਦੇ ਹਨ।
4- ਸਰੀ–ਫਲੀਟਵੁੱਡ- ਇਥੋਂ ਪਿਛਲੀ ਵਾਰ ਐਨ ਡੀ ਪੀ ਦੇ ਜਗਰੂਪ ਬਰਾੜ ਨੇ ਕੰਸਰਵੇਟਿਵ ਉਮੀਦਵਾਰ ਅਵਤਾਰ ਗਿੱਲ ਨੂੰ ਹਰਾ ਕੇ ਐਨਡੀਪੀ ਲਈ ਚੋਣ ਜਿੱਤੀ ਸੀ। ਉਸ ਸਮੇਂ ਤੋਂ ਬਰਾੜ ਨੇ ਮਾਈਨਿੰਗ ਅਤੇ ਕ੍ਰਿਟੀਕਲ ਖਣਿਜ ਮਾਮਲਿਆਂ ਦੇ ਮੰਤਰੀ ਵਜੋਂ ਕੰਮ ਕੀਤਾ ਹੈ। ਹੁਣ ਉਹਨਾਂ ਦਾ ਇਥੋਂ ਕੰਸਰਵੇਟਿਵ ਉਮੀਦਵਾਰ ਗੈਰੀ ਪੁਰੇਵਾਲ ਹਨ। ਉਹ ਇਕ ਬਿਜਨਸਮੈਨ ਅਤੇ ਕੈਨੇਡੀਅਨ ਆਰਮਡ ਪੁਲਿਸ ਦੇ ਸਾਬਕਾ ਸੈਨਿਕ ਹਨ।
5. ਸਰੀ–ਗਿਲਡਫੋਰਡ-ਇਥੋਂ 2024 ਵਿਚ ਸਿਰਫ 22 ਵੋਟਾਂ ਦੇ ਫਰਕ ਨਾਲ ਐਨਡੀਪੀ ਦੇ ਗੈਰੀ ਬੇਗ ਮੁੜ ਤੋਂ ਐਮਐਲਏ ਬਣੇ ਸਨ। ਉਨ੍ਹਾਂ ਨੇ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੂੰ ਹਰਾਇਆ ਸੀ। ਹੁਣ ਇਥੋਂ ਕੰਸਰਵੇਟਿਵ ਉਮਦੀਵਾਰ ਸਕੂਲ ਟਰੱਸਟੀ ਗੈਰੀ ਥਿੰਦ ਹਨ। ਗੈਰੀ ਥਿੰਦ ਦੀ ਸਰੀ ਵਿਚ ਆਪਣੀ ਇਕ ਪਛਾਣ ਹੈ ਤੇ ਉਹ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨਾਲ ਵਲੰਟੀਅਰ ਵਜੋਂ ਅਤੇ ਹੋਰ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ।
6 ਸਰੀ–ਪਨੋਰਮਾ-ਇਥੋਂ 2024 ਦੇ ਜੇਤੂ ਅਤੇ ਪਹਿਲੀ ਵਾਰ ਕੰਸਰਵੇਟਿਵ ਐਮਐਲਏ ਬਣੇ ਬਰਾਇਨ ਟੈਪਰ ਮੁੜ ਮੈਦਾਨ ਵਿਚ ਹਨ। ਉਹਨਾਂ ਦਾ ਐਨ ਡੀ ਪੀ ਦੀ ਉਮੀਦਵਾਰ ਤੇ ਸਾਬਕਾ ਮੰਤਰੀ ਜਿੰਨੀ ਸਿਮਸ ਨਾਲ ਮੁਕਾਬਲਾ ਹੈ। ਜਿੰਨੀ ਸਿਮਸ ਇਕ ਤਜਰਬੇਕਾਰ ਸਿਆਸਤਦਾਨ ਹੈ। 2024 ਵਿਚ ਇਸ ਹਲਕੇ ਤੋਂ ਉਹ ਕੰਸਰਵੇਟਿਵ ਉਮੀਦਵਾਰ ਬਰਾਇਨ ਟੇਪਰ ਹੱਥੋਂ ਹਾਰੀ ਸੀ। 2022 ਵਿਚ ਸਿਮਸ ਨੇ ਸਰੀ ਵਿਚ ਮੇਅਰ ਦੀ ਚੋਣ ਲੜੀ ਸੀ ਪਰ ਉਹ ਚੌਥੇ ਸਥਾਨ ‘ਤੇ ਰਹੀ ਸੀ। ਸਾਬਕਾ ਐਮਪੀ ਅਤੇ ਸੂਬਾ ਕੈਬਨਿਟ ਮੰਤਰੀ ਇਸ ਹਲਕ ਤੋਂ ਦੋ ਵਾਰ ਚੁਣੀ ਵੀ ਗਈ ਸੀ ਜਿਨ੍ਹਾਂ ਵਿਚੋਂ ਆਖਰੀ ਵਾਰ 2020 ਵਿਚ ਜਿੱਤ ਹਾਸਲ ਕੀਤੀ ਸੀ।
7. ਸਰੀ–ਸਰਪੈਂਟਾਈਨ ਰਿਵਰ-ਇਥੋਂ ਪਿਛਲੀ ਵਾਰ 2024 ਵਿਚ ਐਨਡੀਪੀ ਦੇ ਬਲਤੇਜ ਸਿੰਘ ਢਿੱਲੋਂ ਨੂੰ ਹਰਾ ਕੇ ਸਰੀ ਦੀ ਸਾਬਕਾ ਮੇਅਰ ਲਿੰਡਾ ਹੇਪਨਰ ਨੇ ਬੀਸੀ ਕੰਸਰਵੇਟਿਵ ਲਈ ਇਸ ਹਲਕੇ ਤੋਂ ਚੋਣ ਜਿੱਤੀ ਸੀ ਪਰ ਉਨ੍ਹਾਂ ਨੇ 2026 ਵਿਚ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਦੀ ਥਾਂ ਕੰਸਰਵੇਟਿਵ ਨੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਖਿਡਾਰੀ ਅਤੇ ਡੈਲਟਾ ਪੁਲਿਸ ਅਫਸਰ ਜੱਸੀ ਸਹੋਤਾ ਨੂੰ ਉਮੀਦਵਾਰ ਬਣਾਇਆ ਹੈ। ਐਨ ਡੀ ਪੀ ਵਲੋਂ ਇਥੋਂ ਫਿਜਿਓਥੈਰਪਿਸਟ ਸਿਕੰਦਰ ਸਿੰਘ ਕੰਗ ਉਮੀਦਵਾਰ ਹਨ। ਕੰਗ ਪਿਛਲੇ ਲੰਬੇ ਸਮੇਂ ਤੋ ਸਰੀ ਦੀਆਂ ਸਮਾਜਿਕ ਤੇ ਰਾਜਸੀ ਸਰਗਰਮੀਆਂ ਵਿਚ ਯੋਗਦਾਨ ਪਾਉਂਦੇ ਆ ਰਹੇ ਹਨ।
8 ਸਰੀ–ਕਲੋਵਰਡੇਲ- ਇਥੋਂ ਕੰਸਰਵੇਟਿਵ ਪਾਰਟੀ ਵਲੋਂ ਐਮਐਲਏ ਬਣੀ ਏਲੀਨੋਰ ਸਟੱਰਕੋ ਨੇ ਆਪਣੀ ਵੱਖਰੀ ਸੈਂਟਰ ਬੀਸੀ ਪਾਰਟੀ ਬਣਾਈ ਹੈ। ਉਹ ਇਸੇ ਪਾਰਟੀ ਵਲੋਂ ਇਥੋਂ ਉਮੀਦਵਾਰ ਹਨ। ਉਨ੍ਹਾਂ ਦੋ ਸਾਲ ਪਹਿਲਾਂ ਸਖਤ ਮੁਕਾਬਲੇ ਵਿਚ ਐਨਡੀਪੀ ਦੇ ਮਾਈਕ ਸਟਾਰਚਕ ਨੂੰ ਹਰਾਇਆ ਸੀ। ਹੁਣ ਉਹਨਾਂ ਦੇ ਮੁਕਾਬਲੇ ਐਨ ਡੀ ਪੀ ਉਮੀਦਵਾਰ ਸਟੀਫਨ ਡੂਲੀ ਤੇ ਕੰਸਰਵੇਟਿਵ ਉਮੀਦਵਾਰ ਨਿਕੋਲਸ ਕਾਰਟਮੈਲ ਉਮੀਦਵਾਰ ਹਨ।
9 ਸਰੀ ਸਾਊਥ- ਇਥੋਂ 2024 ਵਿਚ ਚੁਣੇ ਗਏ ਐਮਐਲਏ ਬ੍ਰੇਂਟ ਚੈਪਮੈਨ ਆਪਣੀ ਪਤਨੀ ਨੂੰ ਬੀਸੀ ਕੰਸਰਵੇਟਿਵ ਪਾਰਟੀ ਦੀ ਨੇਤਾ ਵਜੋਂ ਹਟਾਏ ਜਾਣ ਪਿੱਛੋਂ ਆ ਰਹੀਆਂ ਚੋਣਾਂ ਵਿਚ ਕੰਸਰਵੇਟਿਵ ਛੱਡ ਕੇ ਵਨਬੀਸੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਹੁਣ ਇਥੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਮੇਘਨ ਨਾਈਟ ਉਮੀਦਵਾਰ ਹਨ ਜਦੋਂਕਿ ਐਨ ਡੀ ਪੀ ਵਲੋਂ ਪਾਰਖ ਤਲਹਨ ਮੈਦਾਨ ਵਿਚ ਹਨ।
10- ਸਰੀ–ਵਾਈਟਰੌਕ- ਇਥੋਂ ਕੰਸਰਵੇਟਿਵ ਪਾਰਟੀ ਦੇ ਟਰੇਵਰ ਹੈਲਫੋਰਡ 2020 ਵਿਚ ਪਹਿਲੀ ਵਾਰ ਇਸ ਹਲਕੇ ਤੋਂ ਚੁਣੇ ਗਏ ਸਨ ਅਤੇ 2024 ਵਿਚ ਉਹ ਫਿਰ ਵਾਈਟਰੌਕ ਦੇ ਸਾਬਕਾ ਮੇਅਰ ਐਨਡੀਪੀ ਦੇ ਉਮੀਦਵਾਰ ਡੈਰਿਲ ਵਾਕਰ ਨੂੰ ਹਰਾ ਕੇ ਚੋਣ ਜਿੱਤੇ ਸਨ। ਹੁਣ ਇਥੋ ਉਹਨਾਂ ਦਾ ਮੁੜ ਡੈਰਿਲ ਵਾਕਰ ਨਾਲ ਮੁਕਾਬਲਾ ਹੋਵੇਗਾ।
ਸਰੀ ਤੋਂ ਐਨ ਡੀ ਪੀ ਉਮੀਦਵਾਰ-
ਸਰੀ ਤੋਂ ਬੀਸੀ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ-
ਬੀਸੀ ਦੇ ਹੋਰ ਹਲਕਿਆਂ ਤੋਂ ਪੰਜਾਬੀ ਮੂਲ ਦੇ ਉਮੀਦਵਾਰ-
ਬੀਸੀ ਕੰਸਰਵੇਟਿਵ ਉਮੀਦਵਾਰ-
–

ਐਨ ਡੀ ਪੀ ਦੇ ਹੋਰ ਉਮੀਦਵਾਰ-




























