ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ ਐਬਟਸਫੋਰਡ ਵਿਖੇ ਪਹੁੰਚੇਗੀ 7 ਨਵੰਬਰ ਨੂੰ-
-9 ਵਜੇ ਸਵੇਰ ਤੋਂ ਸ਼ਾਮ 4 ਵਜੇ ਤੱਕ ਕਰੇਗੀ ਸੇਵਾਵਾਂ ਪ੍ਰਦਾਨ-
ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ‘ਚ ਰਹਿ ਰਹੇ ਭਾਰਤੀ ਸੇਵਾ ਮੁਕਤ ਕਰਮਚਾਰੀਆਂ ਦੇ ਲਾਈਫ਼ ਸਰਟੀਫਿਕੇਟ ਤੇ ਹੋਰ ਕੌਂਸਲਰ ਸੇਵਾਵਾਂ ਲਈ ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨਾ ਦੀ ਟੀਮ 7 ਨਵੰਬਰ ਦਿਨ ਸ਼ਨੀਵਾਰ ਨੂੰ ਏਥੋਂ ਦੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸੋਸਾਇਟੀ ਵਿਖੇ ਪਹੁੰਚ ਰਹੀ ਹੈ। ਇਸ ਸੰਬੰਧ ਵਿੱਚ ਸਾਰੇ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਨੌਕਰੀ ਅਤੇ ਆਪਣੇ ਸਾਰੇ ਪਛਾਣ ਪੱਤਰ ਸਮੇਤ ਸਮੇਂ ਸਿਰ ਗੁਰਦੁਆਰਾ ਸਾਹਿਬ ਹੈਰੀਟੇਜ ਵਿਖੇ ਪਹੁੰਚਣ ਨੂੰ ਪਹਿਲ ਦੇਣ।
ਇਹ ਟੀਮ ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲੋਕਾਂ ਦੀ ਸਹੂਲਤ ਲਈ ਆਪਣਾ ਕੰਮ ਕਰੇਗੀ। ਇਸ ਟੀਮ ਵੱਲੋਂ ਸਿਰਫ਼ ਲਾਈਫ਼ ਸਰਟੀਫਿਕੇਟ ਬਾਰੇ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਬੰਧੀ ਸੇਵਾਵਾਂ ਲੈਣ ਦੇ ਚਾਹਵਾਨ ਹੋਰ ਵਧੇਰੇ ਜਾਣਕਾਰੀ ਲੈਣ ਲਈ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਨਾਲ 604-850-7338, 778-552-8484 ਫੋਨ ਜਰੀਏ ਸੰਪਰਕ ਕੀਤਾ ਜਾ ਸਕਦਾ।
