ਲੇਖਕਾ-ਹਰਕੀਰਤ ਕੌਰ ਚਹਿਲ-
ਸਮੀਖਿਆ- ਜਸਵੀਰ ਸਿੰਘ ਭਲੂਰੀਆ-
ਜਿਸ ਦਿਲ ਵਿੱਚ ਦਰਦ ਹੋਵੇ,ਪੀੜ ਹੋਵੇ ਉਸ ਨੂੰ ਆਪਣੇ-ਪਰਾਏ ਦਾ ਦਰਦ ਆਪਣਾ ਹੀ ਲੱਗਦਾ ਹੈ। ‘ਨਦੀ ਨਾਵ ਸੰਜੋਗੀ ਮੇਲੇ’ ਨਾਵਲ ਪੜਦਿਆਂ ਵੀ ਇਹੋ ਮਹਿਸੂਸ ਹੁੰਦਾ ਹੈ। ਮੈਂ ਹਰਕੀਰਤ ਕੌਰ ਚਹਿਲ ਦੇ ਪਹਿਲਾਂ ਵੀ ਕਈ ਨਾਵਲ ਪੜੇ ਹਨ,ਦਰਦਾਂ ਵਿੰਨ੍ਹੇ ਸ਼ਬਦਾਂ ਦੇ ਹਾਰ ਹੀ ਪਰੋਏ ਹਨ। ਆਪਣੇ ਦਿਲ ਦੇ ਦਰਦ ਨੂੰ ਉਨ੍ਹਾਂ ਨੇ ਆਪਣੇ ਪਾਤਰਾਂ ਰਾਹੀਂ ਸ਼ਬਦੀ ਰੂਪ ਵਿੱਚ ਰੂਪਮਾਨ ਕੀਤਾ ਹੈ। ਨਾਵਲ ਦੇ ਪਾਤਰ ਮਰੀਅਮ-ਰਹੀਮ ਦੀ ਮੁਹੱਬਤ ਦੇ ਅਸਫਲ ਹੋਣ ਦਾ ਦਰਦ,ਨੂਰਾਂ-ਹਜੂਰਾਂ ਦਾ ਦਰਦ,ਦੌਲੇ ਸ਼ਾਹ ਦੇ ਚੂਹਿਆਂ ਦਾ ਦਰਦ,ਮਲਾਹਾਂ ਦਾ ਪਾਣੀਆਂ ਨਾਲ ਵਿਛੋੜੇ ਦਾ ਦਰਦ, ਨਾਵਲ ਵਿੱਚ ਅੰਤ ਤੱਕ ਸੋਹਣੀ-ਮਹੀਂਵਾਲ ਦੇ ਝਨਾਂ ਵਿੱਚ ਵਗੇ ਦਰਦ ਵਾਂਗ ਵਹਿੰਦਾ ਹੈ।
‘ਨਦੀ ਨਾਵ ਸੰਜੋਗੀ ਮੇਲੇ’ ਨਾਵਲ ਵਿੱਚ ਪਾਣੀ ਅਤੇ ਇਨਸਾਨ ਦੇ ਰਿਸ਼ਤੇ ਨੂੰ ਰੂਹ ਅਤੇ ਸਰੀਰ ਦੇ ਰਿਸ਼ਤੇ ਵਾਂਗ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਪਰ ਮਨੁੱਖ ਉੱਪਰ ਵਪਾਰੀਕਰਨ ਭਾਰੂ ਹੋਣ ਕਰਕੇ ਟੁੱਟੇ ਇਸ ਪਾਕਿ-ਪਵਿੱਤਰ ਰਿਸ਼ਤੇ ਦੇ ਦਰਦ ਨੂੰ ਪੜ ਕੇ ਦਿਲ ਵਿੱਚੋਂ ਚੀਸ ਉੱਠਦੀ ਹੈ। ਜਿਸ ਪਾਣੀ ਨੇ ਮਨੁੱਖ ਨੂੰ ਜੀਵਨ ਦਿੱਤਾ, ਉਸੇ ਮਨੁੱਖ ਨੇ ਪਾਣੀ ਪਲੀਤ ਕਰਕੇ ਪਾਣੀ ਨਾਲ ਧਰੋਹ ਕਮਾਇਆ ਹੈ। ਪਰ ਲੇਖਿਕਾ ਬੇਆਸ ਨਹੀਂ ਹੁੰਦੀ, ਉਹ ਇਸ ਪਾਣੀ ਦੇ ਅਸਲ ਪੁੱਤ ਲੱਭ ਹੀ ਲੈਂਦੀ ਹੈ ਜੋ ਅੱਜ ਵੀ ਪਲੀਤ ਹੋਏ ਪਾਣੀ ਨੂੰ ਪਾਕਿ-ਸਾਫ ਕਰਨ ਲਈ ਯਤਨਸ਼ੀਲ ਹਨ।
ਮੈਂ ਜਦੋਂ ਵੀ ਹਰਕੀਰਤ ਕੌਰ ਚਹਿਲ ਨੂੰ ਪੜਦਾਂ ਤਾਂ ਮੈਂਨੂੰ ਉਸ ਦੀ ਵਾਰਤਕ ਵੀ ਕਵਿਤਾ ਵਰਗੀ ਮਹਿਸੂਸ ਹੁੰਦੀ ਹੈ,ਦੋਖੋ ਨਮੂੰਨਾ-‘ਭਾਵੇਂ ਇਹ ਸੁਨੇਹੇ ਪੌਣਾਂ,ਪਾਣੀਆਂ ਜਾਂ ਪ੍ਰਾਣੀਆਂ ਰਾਹੀਂ ਘੱਲੇ ਹੋਣ।’ ਜਦ ਕਿ ਮੇਰੇ ਵਰਗੇ ਕਵੀ ਦੀ ਕਵਿਤਾ ਵੀ ਵਾਰਤਕ ਵਰਗੀ ਹੁੰਦੀ ਹੈ। ਉਹ ਆਪਣੀ ਵਾਰਤਕ ਵਿੱਚ ਵੀ ਅਲੰਕਾਰ,ਬਿੰਬ,ਤਸ਼ਬੀਹਾਂ ਇਸ ਤਰ੍ਹਾਂ ਫਿੱਟ ਕਰ ਦਿੰਦੀ ਹੈ ਕਿ ਵਾਰਤਕ ਵਿੱਚੋਂ ਵੀ ਕਵਿਤਾ ਵਰਗਾ ਰਸ ਪ੍ਰਾਪਤ ਹੁੰਦਾ ਹੈ। ਉਹ ਕਾਗਜ਼ ਉੱਤੇ ਸ਼ਬਦ ਨਹੀਂ ਉਤਾਰਦੀ ਮਹਿੰਗੇ ਮੁੱਲ ਦੇ ਮੋਤੀ ਚਿਣਦੀ ਹੈ। ਇਸ ਨਾਵਲ ਵਿੱਚ ਤਾਂ ਉਸ ਨੇ ਕਵਿਤਾਵਾਂ,ਗੀਤ,ਬੋਲੀਆਂ ਫਿੱਟ ਕਰਕੇ ਹੋਰ ਵੀ ਰੌਚਿਕਤਾ ਵਧਾ ਦਿੱਤੀ ਹੈ।
ਹਰਕੀਰਤ ਭੈਣ ਨੇ ਜਿੱਥੇ ਇਸ ਨਾਵਲ ਵਿੱਚ ਸਾਡੀਆਂ ਪ੍ਰੰਪਰਾਵਾਂ,ਤਿੱਥ ਤਿਉਹਾਰਾਂ ਅਤੇ ਨਿੱਗਰ ਕਦਰਾਂ ਕੀਮਤਾਂ ਨੂੰ ਨਵੀਂ ਪੀੜ੍ਹੀ ਅੱਗੇ ਪਰੋਸਿਆ ਹੈ,ਉੱਥੇ ਉਸ ਨੇ ‘ਦੌਲੇ ਸ਼ਾਹ ਦੇ ਚੂਹੇ’ ਦੇ ਵਹਿਮੀ ਵਰਤਾਰੇ ਨੂੰ ਵੀ ਵਿਗਿਆਨਕ ਅੱਖ ਨਾਲ ਦੇਖਿਆ ਹੈ ਅਤੇ ਡਾਕਟਰ ਕੁੜੀ ਰਹੀਮਾਂ ਰਾਹੀਂ ਵਿਗਿਆਨਕ ਸੱਚ ਵੀ ਪੇਸ਼ ਕੀਤਾ ਹੈ-‘’ਇਹ ਅਫ਼ਵਾਹ ਵੀ ਤਾਂ ਹੋ ਸਕਦੀ ਏ ਨਾ ਅੰਮੀ,ਸਾਡੇ ਮੁਲਕ ਵਿੱਚ ਕਜ਼ਨ ਮੈਰਿਜ ਦੀ ਪ੍ਰਥਾ ਹੋਣ ਕਰਕੇ ਜਨੈਟਿਕ ਡਿਸਆਡਰ ਹੋ ਜਾਣਾ ਆਮ ਗੱਲ ਏ। ਇਸ ਵਜ੍ਹਾ ਨਾਲ ਅਬਨਾਰਮਲ ਬੱਚੇ ਪੈਦਾ ਹੋ ਰਹੇ ਨੇ ਅਤੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਏ, ਇਸ ਬੀਮਾਰੀ ਨੂੰ ਮਾਈਕ੍ਰੋਸੇਫੇਲੀ ਆਖਦੇ ਨੇ। ਇਹ ਵੀ ਤਾਂ ਹੋ ਸਕਦਾ ਏ ਕਿ ਇਹੋ ਜੇ ਬੱਚਿਆਂ ਦੇ ਮਾਪੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਤੋਂ ਨੱਸਦੇ ਆਪ ਹੀ ਉਨ੍ਹਾਂ ਨੂੰ ਮਜ਼ਾਰ ਤੇ ਚੜ੍ਹਾ ਦੇਂਦੇ ਹੋਣ।’ ਰਹੀਮਾਂ ਬੋਲੀ।’’
ਹਰਕੀਰਤ ਭੈਣ ਨੇ ਪੰਜਾਬੀ ਬੋਲੀ ਦੇ ਬਹੁਤ ਸਾਰੇ ਵਿੱਸਰ ਚੁੱਕੇ ਸ਼ਬਦਾਂ ਨੂੰ ਬੜੇ ਸਲੀਕੇ ਨਾਲ ਨਾਵਲ ਵਿੱਚ ਫਿੱਟ ਕੀਤਾ ਹੈ ਜੋ ਕਿ ਬਹੁਤ ਜ਼ਰੂਰੀ ਅਤੇ ਸਲਾਹੁਣਯੋਗ ਕਾਰਜ ਹੈ। ਜਿਵੇਂ-ਧੁੜਤੜੀ,ਧੜੰਮ,ਬਿੱਜ,ਲਿੱਸੀ, ਘਰਾਲ੍ਹ,ਹਲਟ,ਡਲ੍ਹਕਣ,ਟੱਸ ਟੱਸ,ਹੁੰਮਸ ਆਦਿ।
ਜਿੱਥੇ ਨਾਵਲਕਾਰਾ ਨੇ ਪੂਰੇ ਨਾਵਲ ਨੂੰ ਠੇਠ ਲਹੌਰੀ ਜ਼ੁਬਾਨ ਵਿੱਚ ਸਿਰਜਿਆ ਹੈ, ਜੋ ਕਿ ਪਾਠਕ ਲਈ ਨਿਵੇਕਲਾ ਰਸ ਪ੍ਰਦਾਨ ਕਰਦਾ ਹੈ, ਉੱਥੇ ਉਸ ਨੇ ਲਹੌਰ ਅਤੇ ਆਸ ਪਾਸ ਦੇ ਦ੍ਰਿਸ਼ ਚਿਤਰਣ ਕਰਕੇ ਦੂਰ ਦੁਰਾਡੇ ਬੈਠੇ ਪਾਠਕਾਂ ਨੂੰ ਲਹੌਰ ਦੀ ਸੈਰ ਵੀ ਕਰਵਾ ਦਿੱਤੀ ਹੈ। ਇਹ ਨਾਵਲ ਨਾਨ ਦੀ ਨਾਲ ਸ਼ਾਹਮੁਖੀ ਲਿੱਪੀ ਵਿੱਚ ਵੀ ਪ੍ਰਕਾਸ਼ਿਤ ਹੋ ਗਿਆ ਸੀ। ਲੇਖਿਕਾ ਚੜ੍ਹਦੇ ਪੰਜਾਬ ਤੋਂ, ਕਹਾਣੀ ਲਹਿੰਦੇ ਪੰਜਾਬ ਦੀ,ਪਰ ਸਾਂਝੇ ਪਾਣੀਆਂ (ਰਾਵੀ) ਦੀ ਵੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਦੇ ਆਖ਼ਰ 18 ਸਾਲ ਰਾਵੀ ਦੇ ਕੰਢੇ ਬਿਤਾਏ। ਜਿਸ ਕਰਕੇ ਵੀ ਉਸ ਪਵਿੱਤਰ ਜਗ੍ਹਾ ਨਾਲ ਸਾਡਾ ਗੂੜ੍ਹਾ ਨਾਤਾ ਜੁੜਿਆ ਹੋਇਆ ਹੈ ਕਹਾਣੀ ਲਹੌਰ ਦੀ,ਜ਼ੁਬਾਨ ਲਹੌਰ ਦੀ, ਇਸ ਕਰਕੇ ਇਹ ਨਾਵਲ 79-80 ਸਾਲ ਪਹਿਲਾਂ ਵੱਖ ਹੋਏ ਦੋਨਾਂ ਪੰਜਾਬਾਂ ਵਿੱਚ ਦਿਲਾਂ ਦੀਆਂ ਤਾਰਾਂ ਨੂੰ ਜੋੜਦਾ ਹੈ, ਜੋ ਇਸ ਨਾਵਲ ਦਾ ਹਾਸਲ ਹੈ। ਇਹ ਨਾਵਲ ਦੋਨਾਂ ਪੰਜਾਬਾਂ ਦੇ ਨੌਜਵਾਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲਹਿੰਦੇ ਪੰਜਾਬ ਦੇ ਮੁੰਡੇ ਕੁੜੀਆਂ ਪੰਜਾਬੀ ਜ਼ੁਬਾਨ ਦਾ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ, ਜੋ ਕਿ ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ। ਦੋਨਾਂ ਪਾਸਿਆਂ ਤੋਂ ਅਜਿਹੇ ਵੱਡੇ ਯਤਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਹ ਨਫ਼ਰਤ ਦੀ ਦੀਵਾਰ, ਕੰਡਿਆਲੀ ਤਾਰ ਨੂੰ ਲਾਂਭੇ ਕੀਤਾ ਜਾ ਸਕੇ।
ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
+1-236-622-7799
‘ਨਦੀ ਨਾਵ ਸੰਜੋਗੀ ਮੇਲੇ’ ਨਾਵਲ ਵਿੱਚ ਪਾਣੀ ਅਤੇ ਇਨਸਾਨ ਦੇ ਰਿਸ਼ਤੇ ਨੂੰ ਰੂਹ ਅਤੇ ਸਰੀਰ ਦੇ ਰਿਸ਼ਤੇ ਵਾਂਗ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਪਰ ਮਨੁੱਖ ਉੱਪਰ ਵਪਾਰੀਕਰਨ ਭਾਰੂ ਹੋਣ ਕਰਕੇ ਟੁੱਟੇ ਇਸ ਪਾਕਿ-ਪਵਿੱਤਰ ਰਿਸ਼ਤੇ ਦੇ ਦਰਦ ਨੂੰ ਪੜ ਕੇ ਦਿਲ ਵਿੱਚੋਂ ਚੀਸ ਉੱਠਦੀ ਹੈ। ਜਿਸ ਪਾਣੀ ਨੇ ਮਨੁੱਖ ਨੂੰ ਜੀਵਨ ਦਿੱਤਾ, ਉਸੇ ਮਨੁੱਖ ਨੇ ਪਾਣੀ ਪਲੀਤ ਕਰਕੇ ਪਾਣੀ ਨਾਲ ਧਰੋਹ ਕਮਾਇਆ ਹੈ। ਪਰ ਲੇਖਿਕਾ ਬੇਆਸ ਨਹੀਂ ਹੁੰਦੀ, ਉਹ ਇਸ ਪਾਣੀ ਦੇ ਅਸਲ ਪੁੱਤ ਲੱਭ ਹੀ ਲੈਂਦੀ ਹੈ ਜੋ ਅੱਜ ਵੀ ਪਲੀਤ ਹੋਏ ਪਾਣੀ ਨੂੰ ਪਾਕਿ-ਸਾਫ ਕਰਨ ਲਈ ਯਤਨਸ਼ੀਲ ਹਨ।
ਮੈਂ ਜਦੋਂ ਵੀ ਹਰਕੀਰਤ ਕੌਰ ਚਹਿਲ ਨੂੰ ਪੜਦਾਂ ਤਾਂ ਮੈਂਨੂੰ ਉਸ ਦੀ ਵਾਰਤਕ ਵੀ ਕਵਿਤਾ ਵਰਗੀ ਮਹਿਸੂਸ ਹੁੰਦੀ ਹੈ,ਦੋਖੋ ਨਮੂੰਨਾ-‘ਭਾਵੇਂ ਇਹ ਸੁਨੇਹੇ ਪੌਣਾਂ,ਪਾਣੀਆਂ ਜਾਂ ਪ੍ਰਾਣੀਆਂ ਰਾਹੀਂ ਘੱਲੇ ਹੋਣ।’ ਜਦ ਕਿ ਮੇਰੇ ਵਰਗੇ ਕਵੀ ਦੀ ਕਵਿਤਾ ਵੀ ਵਾਰਤਕ ਵਰਗੀ ਹੁੰਦੀ ਹੈ। ਉਹ ਆਪਣੀ ਵਾਰਤਕ ਵਿੱਚ ਵੀ ਅਲੰਕਾਰ,ਬਿੰਬ,ਤਸ਼ਬੀਹਾਂ ਇਸ ਤਰ੍ਹਾਂ ਫਿੱਟ ਕਰ ਦਿੰਦੀ ਹੈ ਕਿ ਵਾਰਤਕ ਵਿੱਚੋਂ ਵੀ ਕਵਿਤਾ ਵਰਗਾ ਰਸ ਪ੍ਰਾਪਤ ਹੁੰਦਾ ਹੈ। ਉਹ ਕਾਗਜ਼ ਉੱਤੇ ਸ਼ਬਦ ਨਹੀਂ ਉਤਾਰਦੀ ਮਹਿੰਗੇ ਮੁੱਲ ਦੇ ਮੋਤੀ ਚਿਣਦੀ ਹੈ। ਇਸ ਨਾਵਲ ਵਿੱਚ ਤਾਂ ਉਸ ਨੇ ਕਵਿਤਾਵਾਂ,ਗੀਤ,ਬੋਲੀਆਂ ਫਿੱਟ ਕਰਕੇ ਹੋਰ ਵੀ ਰੌਚਿਕਤਾ ਵਧਾ ਦਿੱਤੀ ਹੈ।
ਹਰਕੀਰਤ ਭੈਣ ਨੇ ਜਿੱਥੇ ਇਸ ਨਾਵਲ ਵਿੱਚ ਸਾਡੀਆਂ ਪ੍ਰੰਪਰਾਵਾਂ,ਤਿੱਥ ਤਿਉਹਾਰਾਂ ਅਤੇ ਨਿੱਗਰ ਕਦਰਾਂ ਕੀਮਤਾਂ ਨੂੰ ਨਵੀਂ ਪੀੜ੍ਹੀ ਅੱਗੇ ਪਰੋਸਿਆ ਹੈ,ਉੱਥੇ ਉਸ ਨੇ ‘ਦੌਲੇ ਸ਼ਾਹ ਦੇ ਚੂਹੇ’ ਦੇ ਵਹਿਮੀ ਵਰਤਾਰੇ ਨੂੰ ਵੀ ਵਿਗਿਆਨਕ ਅੱਖ ਨਾਲ ਦੇਖਿਆ ਹੈ ਅਤੇ ਡਾਕਟਰ ਕੁੜੀ ਰਹੀਮਾਂ ਰਾਹੀਂ ਵਿਗਿਆਨਕ ਸੱਚ ਵੀ ਪੇਸ਼ ਕੀਤਾ ਹੈ-‘’ਇਹ ਅਫ਼ਵਾਹ ਵੀ ਤਾਂ ਹੋ ਸਕਦੀ ਏ ਨਾ ਅੰਮੀ,ਸਾਡੇ ਮੁਲਕ ਵਿੱਚ ਕਜ਼ਨ ਮੈਰਿਜ ਦੀ ਪ੍ਰਥਾ ਹੋਣ ਕਰਕੇ ਜਨੈਟਿਕ ਡਿਸਆਡਰ ਹੋ ਜਾਣਾ ਆਮ ਗੱਲ ਏ। ਇਸ ਵਜ੍ਹਾ ਨਾਲ ਅਬਨਾਰਮਲ ਬੱਚੇ ਪੈਦਾ ਹੋ ਰਹੇ ਨੇ ਅਤੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਏ, ਇਸ ਬੀਮਾਰੀ ਨੂੰ ਮਾਈਕ੍ਰੋਸੇਫੇਲੀ ਆਖਦੇ ਨੇ। ਇਹ ਵੀ ਤਾਂ ਹੋ ਸਕਦਾ ਏ ਕਿ ਇਹੋ ਜੇ ਬੱਚਿਆਂ ਦੇ ਮਾਪੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਤੋਂ ਨੱਸਦੇ ਆਪ ਹੀ ਉਨ੍ਹਾਂ ਨੂੰ ਮਜ਼ਾਰ ਤੇ ਚੜ੍ਹਾ ਦੇਂਦੇ ਹੋਣ।’ ਰਹੀਮਾਂ ਬੋਲੀ।’’
ਹਰਕੀਰਤ ਭੈਣ ਨੇ ਪੰਜਾਬੀ ਬੋਲੀ ਦੇ ਬਹੁਤ ਸਾਰੇ ਵਿੱਸਰ ਚੁੱਕੇ ਸ਼ਬਦਾਂ ਨੂੰ ਬੜੇ ਸਲੀਕੇ ਨਾਲ ਨਾਵਲ ਵਿੱਚ ਫਿੱਟ ਕੀਤਾ ਹੈ ਜੋ ਕਿ ਬਹੁਤ ਜ਼ਰੂਰੀ ਅਤੇ ਸਲਾਹੁਣਯੋਗ ਕਾਰਜ ਹੈ। ਜਿਵੇਂ-ਧੁੜਤੜੀ,ਧੜੰਮ,ਬਿੱਜ,ਲਿੱਸੀ,