Nov 25, 2026

ਵੈਨਕੂਵਰ-ਬੀਤੇ ਜੂਨ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਬੇਅਦਬੀ ਦੇ ਗੰਭੀਰ ਇਲਜ਼ਾਮ ਲਾਉਣ ਅਤੇ ਇੱਕ ਰਾਜ ਸਭਾ ਮੈਂਬਰ ਤੋਂ ਮਿਲੀ ਕਥਿਤ ਵੀਡੀਓ ਵਾਇਰਲ ਕਰਨ ਵਾਲੇ ਕੈਨੇਡਾ-ਅਧਾਰਿਤ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਹੁਣ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਲੈ ਕੇ ਨਵੇਂ ਇਲਜ਼ਾਮ ਲਾਏ ਹਨ। ਸਮਰਾ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗਾ ਦੇ ਰਹਿਣ ਵਾਲੇ ਅਤੇ ਪਾਬੰਦੀਸ਼ੁਦਾ ਜਥੇਬੰਦੀ ‘ਖ਼ਾਲਿਸਤਾਨ ਟਾਈਗਰ ਫੋਰਸ’ ਦੇ ਕਾਰਜਕਾਰੀ ਮੁਖੀ ਮੰਨੇ ਜਾਂਦੇ ਅਰਸ਼ ਡੱਲਾ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਲਈ ਦੋ ਆਟੋਮੈਟਿਕ .30 ਬੋਰ ਦੇ ਪਿਸਤੌਲ ਮੁਹੱਈਆ ਕਰਵਾਏ ਸਨ। ਸਮਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਦੋ ਦਿਨਾਂ ਦੀ ਸਿਖਲਾਈ ਦੇਣ ਲਈ ਫ਼ੌਜ ਦੇ ਇੱਕ ਸੇਵਾਮੁਕਤ ਕਰਨਲ ਦੀਆਂ ਸੇਵਾਵਾਂ ਲਈਆਂ ਗਈਆਂ ਸਨ।

ਹਥਿਆਰਾਂ ਲਈ 3.5 ਲੱਖ ਰੁਪਏ ਦੇਣ ਅਤੇ ਜੇਲ੍ਹ ’ਚ ਸੰਪਰਕ ਬਣਨ ਦਾ ਦਾਅਵਾ-

ਸਮਰਾ ਅਨੁਸਾਰ, ਸਮਰਥਕਾਂ ਨੇ ਬੈਚਾਂ (ਟੁਕੜੀਆਂ) ਵਿੱਚ ਇਹ ਸਿਖਲਾਈ ਹਾਸਲ ਕੀਤੀ ਸੀ ਅਤੇ ਇੱਕ ਪਿਸਤੌਲ ਵਿੱਚ ਤਕਨੀਕੀ ਖ਼ਰਾਬੀ ਆਉਣ ਮਗਰੋਂ ਉਸ ਨੂੰ ਬਦਲਿਆ ਵੀ ਗਿਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਥਿਆਰਾਂ ਦੀ ਖ਼ਰੀਦ ਲਈ ਉਸ ਨੇ 3.5 ਲੱਖ ਰੁਪਏ ਅਦਾ ਕੀਤੇ ਸਨ। ਗੁਰਪਤਵੰਤ ਸਿੰਘ ਪੰਨੂ ਸਮੇਤ ਕਈ ਵਿਅਕਤੀਆਂ ਦੀ ਮਦਦ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਫ਼ਰੀਦਕੋਟ ਕੇਂਦਰੀ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਉਹ ਸਭ ਤੋਂ ਪਹਿਲਾਂ ਡੱਲਾ ਦੇ ਪਿਤਾ ਦੇ ਸੰਪਰਕ ਵਿੱਚ ਆਇਆ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਸਮਰਾ ਨੇ ਕਥਿਤ ਤੌਰ ’ਤੇ ਡੱਲਾ ਨਾਲ ਰਾਬਤਾ ਕਾਇਮ ਕੀਤਾ, ਜਿਸ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਅਤੇ ਇਹ ਹਥਿਆਰ ਜਗਮੋਹਨ ਸਿੰਘ ਜੱਗਾ ਨਾਮੀ ਵਿਅਕਤੀ ਨੇ ਹਾਸਲ ਕੀਤੇ ਸਨ। ਸਮਰਾ ਨੇ ਅੱਗੇ ਇਲਜ਼ਾਮ ਲਾਇਆ ਕਿ ਡੱਲਾ ਨੇ ਅੰਮ੍ਰਿਤਪਾਲ ਅਤੇ ਹੋਰਨਾਂ ਦੀ ਮਦਦ ਇਸ ਲਈ ਕੀਤੀ ਸੀ ਕਿਉਂਕਿ ਉਹ ਖ਼ਾਲਿਸਤਾਨ ਦੇ ਮੁੱਦੇ ਦੀ ਵਕਾਲਤ ਕਰਦੇ ਸਨ।

Leave a Reply

Your email address will not be published. Required fields are marked *