ਨਿਊਯਾਰਕ- ਜੇਨਸਨ ਹੁਆਂਗ ਐੱਨਵੀਡੀਆ ਦੇ ਸੀ ਈ ਓ ਵਜੋਂ ਪਰਤ ਆਏ ਹਨ। ਕੰਪਨੀ ਦਾ ਇਹ ਕਦਮ ਹੈਰਾਨੀਜਨਕ ਹੈ ਕਿਉਂਕਿ ਇਸ ਤੋਂ ਪਹਿਲਾਂ ਇਸ ਮਸ਼ਹੂਰ ਸੀ ਈ ਓ ਦੀ ਵਾਪਸੀ ਲਗਪਗ ਅਸੰਭਵ ਜਾਪ ਰਹੀ ਸੀ; ਹਾਲਾਂਕਿ ਉਹ ਚੋਟੀ ਦੇ ਅਹੁਦੇ ’ਤੇ ਮੁੜ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਗ਼ੌਰਤਲਬ ਹੈ ਕਿ ਹੁਆਂਗ ਦੀ ਵਾਪਸੀ ਲਈ ਵ੍ਹਾਈਟ ਹਾਊਸ ਨੂੰ ਦਖ਼ਲ ਦੇਣਾ ਪਿਆ ਹੈ। ਕੰਪਨੀ ਦੇ ਸਹਿ-ਬਾਨੀ ਹੁਆਂਗ ਨੇ ਵਿਆਹ ਤੋਂ ਵੱਖ ਪ੍ਰੇਮ ਸਬੰਧ ਰੱਖਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ। ਉਸ ’ਤੇ ਇੱਕ ਚੀਨੀ ਕਾਰੋਬਾਰੀ ਔਰਤ ਨਾਲ ਪ੍ਰੇਮ ਸਬੰਧਾਂ ਦਾ ਦੋਸ਼ ਵੀ ਲਾਇਆ ਗਿਆ ਸੀ। ਅਸਤੀਫ਼ੇ ਦੇ ਐਲਾਨ ਤੋਂ ਮਹਿਜ਼ 11 ਦਿਨ ਬਾਅਦ ਹੁਣ ਐੱਨਵੀਡੀਆ ਦੇ ਬੋਰਡ ਆਫ ਡਾਇਰੈਕਟਰਜ਼ ਨੇ ਸੋਮਵਾਰ ਨੂੰ ਕਿਹਾ ਕਿ ਹੁਆਂਗ ਫ਼ੌਰੀ ਤੌਰ ’ਤੇ ਸੀ ਈ ਓ ਵਜੋਂ ਵਾਪਸ ਆ ਗਏ ਹਨ।
