
ਬਲਵੀਰ ਢਿੱਲੋਂ ਦੀਆਂ ਨਵੀਆਂ ਕਵਿਤਾਵਾਂ…
1. ਤੂੰ ਆਪਣੀ ਅੱਖ ਨਾਲ਼ ਵੇਖ, ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!! ਇੱਕ ਸਿੱਕੇ ਦੇ ਦੋ ਪਹਿਲੂ, ਮੈਂ ਦੋਵੇਂ ਪਹਿਲੂ ਵੇਖਾਂਗੀ..!! ਤੇਰੀ ਆਪਣੀ ਸੋਚ,ਨਜ਼ਰੀਆ, ਮੈਂ ਆਪਣੇ ਪੱਖ ਨਾਲ਼ ਵੇਖਾਂਗੀ..!! ਮੇਰੇ ਮੋਢਿਆਂ ਤੇ ਨਾ ਰੱਖ, ਮੈਂ ਆਪ ਚਲਾ ਕੇ ਵੇਖਾਂਗੀ..!! ਕੰਢੇ ਬਹਿ ਕੇ ਨਾ ਉਕਸਾ, ਮੈਂ ਆਪੇ ਤਰ ਕੇ ਵੇਖਾਂਗੀ..!! ਉਸ ਜੰਨਤ ਦਾ ਰਾਹ ਵੇਖਣ ਲਈ, ਮੈਂ ਆਪੇ ਮਰ ਕੇ ਵੇਖਾਂਗੀ..!! ਤੂੰ ਆਪਣੀ ਅੱਖ ਨਾਲ਼ ਵੇਖ, ਮੈਂ ਆਪਣੀ ਅੱਖ ਨਾਲ਼ ਵੇਖਾਂਗੀ..!! —- 2. ਜਦੋਂ ਕੋਈ ਨੀਵਾਂ ਦਿਖਾਉਂਦਾ ਹੈ ਜਾਂ ਫੇਰ ਅੱਖ ਚੁਰਾਉਂਦਾ ਹੈ ਜਾਂ ਮੇਰੀ ਹੋਂਦ ਤੇ ਸਵਾਲੀਆ ਚਿੰਨ ਲਗਾਉਂਦਾ ਹੈ ਤਾਂ ਮੈਨੂੰ ਜੀਣ ਦਾ ਇੱਕ ਹੋਰ ਮਕਸਦ ਥਿਆਉਂਦਾ ਹੈ….!! ਤਲ਼ਵੇ ਚੱਟ ਕੇ ਕਦੇ ਸ਼ੁਹਰਤ ਨਹੀਂ ਮਿਲ਼ਦੀ…