Headlines

S.S. Chohla

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਮਿਲਣੀ ਦੌਰਾਨ ਜਗਦੀਪ ਨੂਰਾਨੀ ਦੀ ਪੁਸਤਕ ਲੋਕ ਅਰਪਿਤ

ਸਰੀ (ਰੂਪਿੰਦਰ ਖਹਿਰਾ ਰੂਪੀ )-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ  ਸੀਨੀਅਰ ਸੈਂਟਰ  ਵਿਖੇ ਹੋਈ । ਇਹ  ਸਮਾਗਮ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਿਹਾ ਅਤੇ  ਪੁਸਤਕ “ਇੰਡੀਕਾ” ਦਾ ਲੋਕ ਅਰਪਣ ਕੀਤਾ ਗਿਆ । ਜਿਸ ਦਾ ਅਨੁਵਾਦ ਮਹਿਮਾਨ ਸ਼ਾਇਰਾ ਜਗਦੀਪ ਨੂਰਾਨੀ ਦੁਆਰਾ ਕੀਤਾ ਗਿਆ ਸੀ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ…

Read More

ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਰਾਏ ਵਲੋਂ ਚੋਣ ਮੁਹਿੰਮ ਦਾ ਆਗਾਜ਼

ਸਰੀ- ਕੈਨੇਡਾ ਫੈਡਰਲ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਉਮੀਦਵਾਰਾਂ ਵਲੋਂ ਆਪੋ ਆਪਣੀ ਚੋਣ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਜੋ ਕਿ ਇਸ ਹਲਕੇ ਤੋਂ 2015 ਤੋਂ ਐਮ ਪੀ ਚਲੇ ਆ ਰਹੇ ਹਨ, ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕੇ ਦੇ ਵੋਟਰਾਂ ਨੂੰ…

Read More

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ‘ਔਰਤਾਂ ਦੀ ਮੌਜੂਦਾ ਸਥਿਤੀ’ ’ਤੇ ਸੈਮੀਨਾਰ

ਚਿੰਤਕਾਂ ਨੇ ਔਰਤਾਂ ਦੇ ਹੱਕਾਂ ਅਤੇ ਸ਼ਖ਼ਸੀ ਆਜ਼ਾਦੀ ਲਈ ਅਲਖ ਜਗਾਈ- ਟੋਰਾਂਟੋ, 22 ਮਾਰਚ (ਡਾ. ਹਰਕੰਵਲ ਕੋਰਪਾਲ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ ਵੱਲੋਂ ਬੀਤੇ ਐਤਵਾਰ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਓਨਟਾਰੀਓ ਸੂਬੇ ਦੇ ਕਈ ਪ੍ਰਮੁੱਖ ਸਾਹਿਤਕਾਰਾਂ, ਬੁੱਧੀਜੀਵੀਆਂ, ਨਾਰੀਵਾਦੀ ਚਿੰਤਕਾਂ ਅਤੇ ਪੰਜਾਬੀ ਕਵੀਆਂ ਸਮੇਤ ਭਾਰਤ…

Read More

ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਦੇ ਘਰ ਚੋ ਕਥਿਤ ਨਗਦੀ ਮਿਲਣ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ

ਨਵੀਂ ਦਿੱਲੀ ( ਦਿਓਲ)-ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਕਥਿਤ ਨਕਦੀ ਮਿਲਣ ਦੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਚੀਫ ਜਸਟਿਸ ਨੇ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਵੱਲੋਂ ਰਿਪੋਰਟ ਸੌਂਪੇ ਜਾਣ ਮਗਰੋਂ ਅੰਦਰੂਨੀ ਜਾਂਚ ਦਾ ਆਦੇਸ਼ ਦਿੱਤਾ। ਉਨ੍ਹਾਂ ਜਸਟਿਸ ਯਸ਼ਵੰਤ…

Read More

ਮਕਾਨ ਮਾਲਕ ਨਾਲ ਝਗੜੇ ਪਿੱਛੋਂ ਘਰ ਨੂੰ ਅੱਗ ਲਗਾਈ-ਤਿੰਨ ਮੁਲਜ਼ਮ ਗ੍ਰਿਫਤਾਰ

ਬਰੈਂਪਟਨ ( ਸੇਖਾ)- ਬਰੈਂਪਟਨ ਦੀ ਹੁਰਉਂਟਾਰੀਓ ਸਟਰੀਟ ਨੇੜੇ ਵੈਕਸਫੋਰਡ ਰੋਡ ਸਥਿਤ ਇੱਕ ਮਕਾਨ ਅਤੇ ਉਸ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾਉਣ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਇਹ ਖੁਲਾਸਾ ਕਰਦਿਆਂ ਤਿੰਨਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ (21), ਧਨੰਜੈ (23) ਤੇ ਗੌਰਵ…

Read More

ਕੈਨੇਡਾ ਫੈਡਰਲ ਚੋਣਾਂ 28 ਅਪ੍ਰੈਲ ਨੂੰ ਕਰਵਾਉਣ ਦਾ ਐਲਾਨ

ਪ੍ਰਧਾਨ ਮੰਤਰੀ ਕਾਰਨੀ ਵਲੋਂ ਅਰਥ ਵਿਵਸਥਾ ਦੇ ਮੁੜ ਨਿਰਮਾਣ ਤੇ ਮਜ਼ਬੂਤ ਕੈਨੇਡਾ ਲਈ ਫਤਵੇ ਦੀ ਮੰਗ- ਗਵਰਨਰ ਜਨਰਲ ਨੂੰ ਮਿਲਕੇ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ- ਓਟਵਾ ( ਦੇ ਪ੍ਰ ਬਿ)- ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ   ਨੇ ਗਵਰਨਰ-ਜਨਰਲ ਮੈਰੀ ਸਾਈਮਨ ਨੂੰ  ਮਿਲਕੇ ਸੰਸਦ ਨੂੰ ਭੰਗ ਕਰਨ ਅਤੇ 28 ਅਪ੍ਰੈਲ ਨੂੰ ਅਚਨਚੇਤੀ ਚੋਣਾਂ…

Read More

ਸੰਪਾਦਕੀ- ਭਗਵੰਤ ਮਾਨ ਸਰਕਾਰ ਵਲੋਂ ਕਿਸਾਨ ਅੰਦੋਲਨ ਨਾਲ  ਨਿਪਟਣ ਲਈ ਤਾਕਤ ਦੀ ਵਰਤੋਂ ਤੇ ਸਵਾਲ

ਭਾਰਤ ਵਿਚ ਇਹਨੀਂ ਦਿਨੀਂ ਜੇ ਮੁਗਲ ਬਾਦਸ਼ਾਹ ਔਰੰਗਜੇਬ ਦੀ ਕਬਰ ਪੁੱਟਣ ਦੇ ਪੱਖ ਤੇ ਵਿਰੋਧ ਵਿਚ ਫਿਰਕੂ ਹਿੰਸਾ ਅਤੇ ਤਣਾਅ ਵਾਲਾ ਮਾਹੌਲ ਹੈ ਤਾਂ ਪੰਜਾਬ ਦੇ ਨੌਜਵਾਨਾਂ ਨਾਲ ਹਿਮਾਚਲ ਪ੍ਰਦੇਸ਼ ਵਿਚ ਫਿਰਕੂ ਨਫਰਤ ਦੀਆਂ ਘਟਨਾਵਾਂ ਉਪਰੰਤ ਹਿਮਾਚਲ, ਹਰਿਆਣਾ ਦੀਆਂ ਬੱਸਾਂ ਨੂੰ ਨਿਸ਼ਾਨਾਂ ਬਣਾਉਣ ਨੂੰ ਲੈਕੇ ਫਿਰਕੂ ਨਫਰਤ ਪੈਦਾ ਕੀਤੇ ਜਾਣ ਦੀਆਂ ਨਾਪਾਕ ਕੋਸ਼ਿਸ਼ਾਂ ਦੇ ਚਲਦਿਆਂ,…

Read More

ਇੰਗਲੈਂਡ ਪੁਲਿਸ ਵਿੱਚ ਵਧੀਆ ਸੇਵਾਵਾਂ  ਨਿਭਾਉਣ ਵਾਲੀ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੀ ਅਫਸਰ ਧੀ ਦਾ ਸਨਮਾਨ

ਲੈਸਟਰ (ਇੰਗਲੈਂਡ), 21ਮਾਰਚ (ਸੁਖਜਿੰਦਰ ਸਿੰਘ ਢੱਡੇ)-2023 ਵਿੱਚ ਇੰਗਲੈਂਡ ਪੁਲਿਸ ਵਿੱਚ ਭਰਤੀ ਹੋਈ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਲੱਖਣ ਕਲਾ ਦੀ ਜੰਮਪਲ 22 ਸਾਲਾ ਹਰਕਮਲ ਕੌਰ ਵੱਲੋਂ ਇੰਗਲੈਂਡ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਏ ਜਾਣ ਬਦਲੇ ਅਤੇ ਆਪਣੀ ਜਾਨ ਤੇ ਖੇਡ ਕੇ ਲੋੜਵੰਦਾਂ ਦੀ ਮਦਦ ਕਰਨ ਬਦਲੇ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਲੈਸਟਰ ਸਿਟੀ ਕੌਂਸਲ ਤੇ…

Read More

ਐਬਸਫੋਰਡ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਬੀਤੀ  13 ਮਾਰਚ, 2025 ਦੀ ਰਾਤ ਨੂੰ ਐਬਸਫੋਰਡ ਕਿੰਗ ਰੋਡ ‘ਤੇ ਕਲੀਅਰਬਰੁਕ ਨੇੜੇ ਹੋਏ ਭਿਆਨਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨ ਸਦੀਵੀ ਵਿਛੋੜਾ ਦੇ ਗਏ ਹਨ, ਜਿਨਾਂ ਵਿੱਚ ਕੈਨੇਡਾ ਦੀ ਜੰਮਪਲ ਵਰਿੰਦਰ ਸਿੰਘ ਗਿੱਲ ਪੁੱਤਰ ਸ. ਗੁਰਨਾਮ ਸਿੰਘ ਗਿੱਲ, ਪਿੰਡ ਭਰੋਵਾਲ (ਜੋ ਕਿ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਭਾਈ ਸਤਨਾਮ ਸਿੰਘ…

Read More

ਬਲਜਿੰਦਰ ਸੇਖਾ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ

ਟੋਰਾਂਟੋ ( ਦੇ ਪ੍ਰ ਬਿ ) ਕੈਨੇਡਾ ਦੇ ਸ਼ਹਿਰ ਬਰੈਂਪਟਨ ਪੱਛਮੀ ਦੇ ਵਿਧਾਇਕ (MPP) ਅਮਰਜੋਤ ਸੰਧੂ ਨੇ ਆਪਣੇ ਹਲਕੇ ਵਿੱਚ ਰਹਿੰਦੇ ਕਲਾਕਾਰ ਤੇ ਮੀਡੀਆ ਰਿਪੋਰਟਰ ਬਲਜਿੰਦਰ ਸੇਖਾ ਨੂੰ ਕਲਾ ਤੇ ਮੀਡੀਆ ਦੇ ਖੇਤਰ ਵਿੱਚ ਪਾਏ ਯੋਗਦਾਨ ਵਜੋ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ ਕੀਤਾ । ਸ ਬਲਜਿੰਦਰ ਸੇਖਾ ਨੇ ਇਸ ਲਈ ਮਾਨਯੋਗ ਗਵਰਨਰ ਜਨਰਲ ਕੈਨੇਡਾ…

Read More