Headlines

S.S. Chohla

ਬੋਮੌਂਟ ( ਐਡਮਿੰਟਨ) ਇਲਾਕੇ ਵਿਚ ਬੱਸ ਆਵਾਜਾਈ ਤੇ ਹੋਰ ਸਹੂਲਤਾਂ ਦਾ ਮੰਗ

ਬੌਮੌਂਟ ( ਐਡਮਿੰਟਨ )15 ਮਾਰਚ ( ਸਤੀਸ਼ ਸਚਦੇਵਾ , ਗੁਰਪ੍ਰੀਤ ਸਿੰਘ, ਦਲਵੀਰ ਸਿੰਘ ) ਬੀਤੇ ਦਿਨੀ ਗੁਰਵਿੰਦਰ ਸਿੰਘ ਗਿੱਲ ਦੇ ਘਰ ਜਨਮ ਦਿਨ ਪਾਰਟੀ ਉਪਰੰਤ ਸੀਨੀਅਰ ਸਿਟੀਜਨ ਦੀ ਇਕ  ਮੀਟਿੰਗ ਸ਼੍ਰੀ ਮੇਜਰ ਸਿੰਘ ਕਲੇਰ ਹੋਰਾਂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਬੋਮੌਂਟ  ਦੀ ਤੇਜ਼ੀ ਨਾਲ ਵੱਧ ਰਹੀ ਅਬਾਦੀ ਅਤੇ ਨਵੇਂ ਬਣ ਰਹੇ ਘਰਾਂ…

Read More

ਮਰਯਾਦਾ ਦੇ ੳਲੰਘਣ ਨਾਲ ਬਣੇ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਮਾਨਤਾ ਨਹੀਂ ਦਿੰਦੇ:- ਸਮੂਹ ਨਿਹੰਗ ਸਿੰਘ ਜਥੇਬੰਦੀਆਂ

ਨਿਹੰਗ ਸਿੰਘ ਦਲਾਂ ਨੇ ਕੀਤਾ ਮਤਾ ਸ੍ਰੀ ਅਨੰਦਪੁਰ ਸਾਹਿਬ:- 16 ਮਾਰਚ – ਨਿਹੰਗ ਸਿੰਘ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰਸਿੰਘ, ਜਥੇ: ਬਾਬਾ ਜੋਗਾ ਸਿੰਘ ਮੁਖੀ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਦੀ ਸਰਪ੍ਰਸਤੀ ਹੇਠ ਸਮੂਹ ਤਰਨਾ ਦਲਾਂ ਦੇ ਮੁਖੀ ਸਾਹਿਬਾਨਾਂ ਦੀ ਗੁਰਦੁਆਰਾ ਸ਼ਹੀਦੀ ਬਾਗ਼ ਛਾਉਣੀ ਤਰਨਾ ਦਲ ਵਿਖੇ ਇੱਕਤਰਤਾ ਹੋਈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਤੇ ਬਾਬਾ ਜੋਗਾ ਸਿੰਘ ਨੇ ਆਪਣੀ ਵਿਚਾਰ ਚਰਚਾ ਉਪਰੰਤ ਸਮੂਹ ਤਰਨਾ ਦਲ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਪੁਰਾਤਨ ਰਵਾਇਤ ਮੁਤਾਬਕ ਗੁਰਮਤੇ ਕੀਤੇ। ਉਪਰੰਤ ਬਾਬਾ ਬਲਬੀਰ ਸਿੰਘ ਮੁਖੀ ਦੀ ਅਗਵਾਈ ਵਿੱਚ ਸਾਰੇ ਤਰਨਾ ਦਲਾਂ ਦੇ ਮੁਖੀਆਂ ਨੇ ਪ੍ਰੈਸ ਮੂਹਰੇ ਇੱਕਤਰ ਹੋ ਕੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਜਨਤਕ ਕੀਤੀ ਬਾਬਾ ਬਲਬੀਰ ਸਿੰਘ ਨੇ ਕਿਹਾ ਨਿਹੰਗ ਸਿੰਘ ਦਲ ਸਮੁੱਚੇ ਰੂਪ ਵਿੱਚ ਧਾਰਮਿਕ ਦਲ ਹਨ ਇਨ੍ਹਾਂ ਦੀ ਕਿਸੇ ਰਾਜਸੀ ਪਾਰਟੀ ਧੜੇ ਨਾਲ ਕੋਈ ਸਾਂਝ ਨਹੀਂ ਹੈ ਇਹ ਪੁਰਾਤਨ ਸਮੇਂ ਤੋਂ ਮਰਿਆਦਾ ਦੀ ਰਾਖੀ ਕਰਦੇ ਆਏ ਹਨ ਤੇ ਅੱਗੇ ਵੀ ਕਰਨਗੇ। ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਮਰਯਾਦਾ ਦੇ ਮਾਮਲੇ ਚ ਕਿਸੇ ਨਾਲ ਵੀ ਨਿਹੰਗ ਸਿੰਘ ਦਲਾਂ ਦਾ ਕੋਈ ਸਮਝੌਤਾ ਨਹੀਂ। ਮਰਯਾਦਾ ਦੀ ਉਲੰਘਣਾ ਕਰਕੇ ਬਣਾਏ ਕਿਸੇ ਜਥੇਦਾਰ ਨੂੰ ਨਿਹੰਗ ਸਿੰਘ ਦਲ ਮਾਨਤਾ ਨਹੀਂ ਦਿੰਦੇ ਉਹਨਾਂ ਕਿਹਾ ਇਹ ਮੁਖੀਆਂ ਦਾ ਸਭ ਤੋਂ ਪਹਿਲਾਂ ਵਿਰੋਧ ਨਿਹੰਗ ਸਿੰਘ ਦਲਾਂ ਨੇ ਕੀਤਾ ਸੀ ਜਿਸ ਤੇ ਇਨ ਬਿਨ ਅੱਜ ਵੀ ਡਟੇ ਹਾਂ। ਉਹਨਾਂ ਕਿਹਾ ਅੰਤ੍ਰਿੰਗ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਕੀਤੇ ਮਤਿਆਂ ਨੂੰ ਰੱਦ ਕਰੇ ਅਤੇ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਬਹਾਲ ਕਰੇ। ਇਸ ਤੋਂ ਪਹਿਲਾਂ ਉਹਨਾਂ ਸਮੁੱਚੇ ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਸ਼ਾਂਤੀ ਪੂਰਨ ਮੁਕੰਮਲ ਹੋ ਜਾਣ ਤੇ ਸਭ ਜਥੇਬੰਦੀਆਂ ਤੇ ਪ੍ਰਸ਼ਾਸਨ ਆਦਿ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਆਪ ਹੁਦਰੇ ਤਰੀਕੇ ਨਾਲ ਲਾਏ ਗਏ ਜਥੇਦਾਰਾਂ ਨੂੰ ਨਿਹੰਗ ਸਿੰਘ ਦਲ ਆਪਣੇ ਕਿਸੇ ਸਮਾਗਮ ਵਿੱਚ ਨਹੀਂ ਸੱਦਣਗੇ ਅਤੇ ਨਾ ਹੀ ਸਿਰਪਾਓ ਦਿੱਤਾ ਲਿਆ ਜਾਵੇਗਾ। ਇਸ ਮੌਕੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਕੁਲਦੀਪ ਸਿੰਘ ਮਾਣਕ ਝਾੜ ਸਾਹਿਬ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਨੰਦ ਸਿੰਘ, ਬਾਬਾ ਚੜਤ ਸਿੰਘ, ਬਾਬਾ ਪ੍ਰਗਟ ਸਿੰਘ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਂਤਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਖੜਕ ਸਿੰਘ, ਬਾਬਾ ਜਸਵਿੰਦਰ ਸਿੰਘ ਜੱਸੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ ਅਤੇ ਬੇਅੰਤ ਹੀ ਮੁਖੀ ਸ਼ਾਮਿਲ ਸਨ। ਫੋਟੋ ਕੈਪਸ਼ਨ:- ਪੈ੍ਸ ਨੂੰ ਸੰਬੋਧਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀ।

Read More

ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਬਾਅਦ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੇ ਵੀ  ਜਥੇਦਾਰ ਸਾਹਿਬਾਨ ਨੂੰ ਹਟਾਉਣ ਦੇ ਫ਼ੈਸਲੇ ਖਿਲਾਫ ਬੁਲੰਦ ਕੀਤੀ ਆਵਾਜ਼

ਸਿਆਸਤ ਤੋਂ ਪ੍ਰੇਰਿਤ ਫ਼ੈਸਲੇ ਵਾਪਸ ਨਾ ਲਏ ਤਾਂ 28 ਦੇ ਘਿਰਾਓ ’ਚ ਹੋਵਾਂਗੇ ਸ਼ਾਮਿਲ : ਭਾਈ  ਜਸਪਾਲ ਸਿੰਘ ਸਿੱਧੂ ਚੇਅਰਮੈਨ, ਸੁਪਰੀਮ ਕੌਂਸਲ ਆਫ ਨਵੀਂ ਮੁੰਬਈ ਗੁਰਦੁਆਰਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਇਕੱਠ ਵਿੱਚ ਪਾਸ ਕੀਤੇ ਗਏ ਮਤਿਆਂ ਨਾਲ ਜਤਾਈ ਸਹਿਮਤੀ। ਅੰਮ੍ਰਿਤਸਰ / ਨਵੀਂ…

Read More

ਪ੍ਰਸਿੱਧ ਗਾਇਕ ਨੀਲੂ ਕਾਸਿਮਪੁਰੀ ਦਾ ਅਨੰਦਪੁਰ ਸਾਹਿਬ “ਹੋਲਾ ਮੁਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਪ੍ਰਸਿੱਧ ਗਾਇਕ “ਨੀਲੂ ਕਾਸਿਮਪੁਰੀ” ਦਾ ਸ੍ਰੀ ਅਨੰਦਪੁਰ ਸਾਹਿਬ “ਹੋਲਾ ਮਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਨੀਲੂ ਕਾਸਿਮਪੁਰੀ ਕਾਫ਼ੀ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕਿਆ ਹੈ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਕਲਚਰਰ ਕਲੱਬ ਦੇ ਮੈਂਬਰ ਜੱਗਾ ਚਕਰ, ਗੁਰਚਰਨ ਸਿੰਘ ਸੂਜਾਪੁਰ, ਪਰਮਿੰਦਰ ਸਿੰਘ ਸੂਜਾਪੁਰ, ਜੁਗਰਾਜ ਕੋਕਰੀ, ਪ੍ਰਸਿੱਧ ਗੀਤਕਾਰ ਮੰਗਲ…

Read More

ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਗੀਤ ‘ਧੀ ਪੰਜਾਬ ਦੀ’ ਜਲਦੀ ਹੋਵੇਗਾ ਰਿਲੀਜ਼ 

ਸਰੀ /ਵੈਨਕੁਵਰ (ਕੁਲਦੀਪ ਚੁੰਬਰ)- ਪੰਜਾਬੀ ਲੋਕ ਗਾਇਕ ਗੁਰਮੀਤ ਫੌਜੀ ਦਾ ਗਾਇਆ ਨਿਊ ਸਿੰਗਲ ਟ੍ਰੈਕ ” ਧੀ ਪੰਜਾਬ ਦੀ” ਬਹੁਤ ਜਲਦੀ ਜੋਧਾਂ ਰਿਕਾਰਡਜ ਅਤੇ ਅੰਤਰਰਾਸ਼ਟਰੀ ਇਨਕਲਾਬੀ ਮੰਚ ਵਲੋਂ ਰਿਲੀਜ ਕੀਤਾ ਜਾ ਰਿਹਾ ਹੈ। ਪ੍ਰਸਿੱਧ ਲੇਖਕ ਮੱਖਣ ਮਿੱਤਲ ਸਹਿਣੇ ਵਾਲੇ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਪੰਜਾਬ ਦੇ ਨਾਮਵਾਰ ਸੰਗੀਤਕਾਰ ਅਵਤਾਰ ਧੀਮਾਨ ਜੀ ਵਲੋਂ ਕੀਤਾ ਗਿਆ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਮਿਲਣੀ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਰਹੀ

ਜਗਦੀਪ ਨੂਰਾਨੀ ਦੀ ਪੁਸਤਕ ਲੋਕ ਅਰਪਿਤ- ਸਰੀ (ਰੂਪਿੰਦਰ ਖਹਿਰਾ ਰੂਪੀ )-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ  ਸੀਨੀਅਰ ਸੈਂਟਰ  ਵਿਖੇ ਹੋਈ । ਇਹ  ਸਮਾਗਮ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਿਹਾ ਅਤੇ  ਪੁਸਤਕ “ਇੰਡੀਕਾ” ਦਾ ਲੋਕ ਅਰਪਣ ਕੀਤਾ ਗਿਆ । ਜਿਸ ਦਾ ਅਨੁਵਾਦ ਮਹਿਮਾਨ ਸ਼ਾਇਰਾ ਜਗਦੀਪ ਨੂਰਾਨੀ ਦੁਆਰਾ ਕੀਤਾ ਗਿਆ ਸੀ ।…

Read More

ਖਾਲਸਾਈ ਬੋਲਿਆਂ ਨਾਲ ਗੂੰਜਿਆ ਸ੍ਰੀ ਅਨੰਦਪੁਰ ਸਾਹਿਬ

ਨਿਹੰਗ ਸਿੰਘ ਜਥੇਬੰਦੀਆਂ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ‘ਚ ਸਜਾਇਆ ਮਹੱਲਾ- ਬੁੱਢਾ ਦਲ ਦੇ ਸ਼ਿੰਗਾਰੇ ਹਾਥੀਆਂ, ਊਠਾਂ, ਬੈਂਡ ਵਾਜਿਆਂ, ਵਿਸ਼ੇਸ਼ ਬੱਘੀਆਂ ਤੇ ਨੱਚਦਿਆਂ ਘੋੜਿਆਂ ਨੇ ਸੰਗਤਾਂ ਦਾ ਧਿਆਨ ਖਿਚਿਆ  ਸ੍ਰੀ ਅਨੰਦਪੁਰ ਸਾਹਿਬ, 15 ਮਾਰਚ -ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ  ਕੀਆਂ ਲਾਡਲੀਆਂ ਖ਼ਾਲਸਾਈ ਨਿਹੰਗ ਸਿੰਘ ਦਲਪੰਥ ਫ਼ੌਜਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ‘ਚ ਇਤਿਹਾਸਕ ਅਸਥਾਨ ਗੁ: ਸ਼ਹੀਦੀ ਬਾਗ ਤੋਂ ਪੁਰਾਤਨ ਰਵਾਇਤ…

Read More

ਗੀਤ-ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਸਿਜਦਾ

ਸਾਈਕਲ ਉਤੇ ਚੜ੍ਹਕੇ ਸਾਹਬ ਨੇ ਕੋਨਾ ਕੋਨਾ ਗਾਹਿਆ ਜੈ ਭੀਮ ਜੈ ਭਾਰਤ ਨਾਅਰਾ ਘਰ ਘਰ ਵਿੱਚ ਪਹੁੰਚਾਇਆ ਛੱਡ ਦਿੱਤੀ ਸਰਕਾਰੀ ਨੌਕਰੀ ਮਿਥਿਆ ਮਿਸ਼ਨ ਦਾ ਟੀਚਾ ਸੁੱਤੇ ਹੋਏ ਸਮਾਜ ਨੂੰ ਲਾਇਆ ਫਿਰ ਜਗਾਉਣ ਦਾ ਟੀਕਾ ਇਕੱਠੇ ਕਰਕੇ ਮੂਲ ਨਿਵਾਸੀ ਬਸਪਾ ਮੰਚ ਬਣਾਇਆ ਜੈ ਭੀਮ ਜੈ ਭਾਰਤ ਨਾਅਰਾ …….. ਬਲਿਹਾਰੇ ਜਾਵਾਂ ਇਸ ਸੋਚ ਦੇ ਬੰਬ ਵਾਂਗ ਜੋ…

Read More

ਸੰਪਾਦਕੀ- ਧਰਮ ਨੂੰ ਸੌੜੀ ਰਾਜਨੀਤੀ ਲਈ ਵਰਤਣ ਦਾ ਦੰਭ

-ਸੁਖਵਿੰਦਰ ਸਿੰਘ ਚੋਹਲਾ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵਾਪਿਸ ਲੈਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਏ ਜਾਣ ਦੇ ਫੈਸਲੇ ਦਾ ਪੰਥਕ ਜਥੇਬੰਦੀਆਂ ਅਤੇ…

Read More

ਕਬੱਡੀ ਪ੍ਰੋਮੋਟਰ ਇੰਦਰਜੀਤ ਸਿੰਘ ਰੂਮੀ ਦਾ ਪਾਕਿਸਤਾਨ ਵਿਚ ਨਿੱਘਾ ਸਵਾਗਤ

ਲਾਹੌਰ- ਬੀਤੇ ਦਿਨੀਂ ਕੈਨੇਡਾ ਦੇ ਉਘੇ ਕਬੱਡੀ ਪ੍ਰੋਮੋਟਰ ਤੇ ਯੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਪੁੱਜੇ ਜਿਥੇ ਉਹਨਾਂ ਦਾ ਪਾਕਿਸਤਾਨੀ ਕਬੱਡੀ ਖਿਡਾਰੀਆਂ ਤੇ ਹੋਰ ਸ਼ਖਸੀਅਤਾਂ ਵਲੋਂ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਨੇ ਲਾਹੋਰ ਦੀਆਂ ਇਤਿਹਾਸਕ ਯਾਦਗਾਰਾਂ ਤੋਂ ਇਲਾਵਾ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ…

Read More