Headlines

ਵੈਨਕੂਵਰ ਨਿਵਾਸੀ ਅਮਨਜੀਤ ਸਿੰਘ ਪੁਰੇਵਾਲ ਦਾ ਦੁਖਦਾਈ ਵਿਛੋੜਾ

ਸਰੀ, 21 ਫਰਵਰੀ (ਹਰਦਮ ਮਾਨ)-ਵੈਨਕੂਵਰ ਨਿਵਾਸੀ ਅਮਨਜੀਤ ਸਿੰਘ ਪੁਰੇਵਾਲ (ਸਪੁੱਤਰ ਸਰਦਾਰ ਗੁਰਮੇਜ ਸਿੰਘ ਪੁਰੇਵਾਲ ਤੇ ਜਸਬੀਰ ਕੌਰ ਪੁਰੇਵਾਲ) 15 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਪਿਛਲਾ ਪਿੰਡ ਸ਼ੰਕਰ ਜ਼ਿਲਾ ਜਲੰਧਰ ਸੀ। ਉਹਨਾਂ ਦਾ ਅੰਤਿਮ ਸੰਸਕਾਰ 24 ਫਰਵਰੀ 2024 ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੋਪ ਕੋਟ ਰੋਡ, ਡੈਲਟਾ ਕੀਤਾ ਜਾਵੇਗਾ…

Read More

ਸੰਪਾਦਕੀ- ਕਿਸਾਨ ਅੰਦੋਲਨ ਦੀ ਮੁੜ ਗੂੰਜ……

ਸੁਖਵਿੰਦਰ ਸਿੰਘ ਚੋਹਲਾ- ਨਵੰਬਰ 2021 ਵਿਚ ਤਿੰਨ ਖੇਤੀ ਕਨੂੰਨ ਰੱਦ ਕੀਤੇ ਜਾਣ ਉਪਰੰਤ ਮੁਲਤਵੀ ਕੀਤਾ ਗਿਆ ਕਿਸਾਨ ਅੰਦੋਲਨ ਦਿੱਲੀ ਕੂਚ ਦੇ ਸੱਦੇ ਨਾਲ ਮੁੜ ਸ਼ੁਰੂ ਹੋ ਗਿਆ ਹੈ। ਸਾਂਝਾ  ਕਿਸਾਨ ਮੋਰਚਾ ਨੇ ਮੋਦੀ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਅਤੇ ਲਟਕ ਰਹੀਆਂ ਮੰਗਾਂ ਨੂੰ ਮਨਵਾਊਣ ਲਈ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ…

Read More

ਐਬਟਸਫੋਰਡ ਦੇ ਵਿਧਾਇਕ ਮਾਈਕ ਡੀ ਜੋਂਗ ਵਲੋਂ ਸੂਬਾਈ ਰਾਜਨੀਤੀ ਤੋਂ ਸੰਨਿਆਸ

ਕੰਸਰਵੇਟਿਵ ਉਮੀਦਵਾਰ ਵਜੋਂ ਫੈਡਰਲ ਚੋਣਾਂ ਲੜਨ ਦਾ ਵਿਚਾਰ- ਐਬਸਫੋਰਡ ( ਦੇ ਪ੍ਰ ਬਿ)-ਬੀ ਸੀ ਯੂਨਾਈਟਿਡ ਐਮ ਐਲ ਏ ਤੇ ਸਾਬਕਾ ਮੰਤਰੀ ਮਾਈਕਲ ਡੀ ਜੌਂਗ ਸੂਬਾਈ ਰਾਜਨੀਤੀ ਨੂੰ ਅਲਵਿਦਾ ਕਹਿੰਦਿਆਂ ਫੈਡਰਲ ਸਿਆਸਤ ਵਿਚ ਜਾਣ ਦਾ ਵਿਚਾਰ ਕਰ ਰਹੇ ਹਨ। 17 ਫਰਵਰੀ, 1994 ਨੂੰ, ਮਾਈਕ ਡੀ ਜੋਂਗ ਨੇ ਜ਼ਿਮਨੀ ਚੋਣ ਵਿੱਚ ਬੀਸੀ ਲਿਬਰਲਾਂ ਲਈ ਮੈਟਸਕੀ ਦੀ ਸੀਟ…

Read More

ਬੀ ਸੀ ਯੁਨਾਈਟਡ ਪਹਿਲੀ ਵਾਰ ਘਰ ਖਰੀਦਣ ਤੇ ਪੀ ਐਸ ਟੀ ਦੀ ਛੋਟ ਦੇਵੇਗੀ-ਕੇਵਿਨ ਫਾਲਕਨ

ਸਰੀ-ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਦਾ ਕਹਿਣਾ ਹੈ ਕਿ ਸੂਬੇ ਵਿਚ ਰਿਹਾਇਸ਼ ਦੇ ਸੰਕਟ ਨੂੰ ਖਤਮ ਕਰਨ ਲਈ ਇੱਕ ਨਵਾਂ ਰੈਂਟ-ਟੂ-ਓਨ ਪ੍ਰੋਗਰਾਮ ਸਥਾਪਿਤ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਇਸ ਪ੍ਰੋਗਰਾਮ ਤਹਿਤ  ਨਵੇਂ ਹਾਊਸਿੰਗ  ਡਿਵੈਲਪਰਾਂ ਨੂੰ ਯੋਗ ਬ੍ਰਿਟਿਸ਼ ਕੋਲੰਬੀਅਨਾ ਵਾਲੇ ਪ੍ਰੋਜੈਕਟਾਂ ਵਿੱਚ…

Read More

ਜਬਰੀ ਵਸੂਲੀ ਦੇ ਅਪਰਾਧੀਆਂ ਲਈ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਲਾਜ਼ਮੀ ਕਰਾਂਗੇ-ਪੋਲੀਵਰ

ਸਰੀ ( ਦੇ ਪ੍ਰ ਬਿ)-ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਵਾਪਰ ਰਹੀਆਂ ਜਬਰੀ ਵਸੂਲੀ ਅਤੇ ਹਿੰਸਾ ਦੀਆਂ ਘਟਨਾਵਾਂ ਉਪਰ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੇ ਅਜਿਹੀਆਂ ਵਾਰਦਾਤਾਂ ਦੇ ਦੋਸ਼ੀਆਂ ਲਈ ਘੱਟੋ ਘੱਟ ਜੇਲ ਦੀ ਸਜ਼ਾ ਨੂੰ ਲਾਜਮੀ ਬਣਾਇਆ ਜਾਵੇਗਾ। ਇਥੇ ਸਰੀ ਦੇ ਇਕ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰਸਿੱਧ ਲੇਖਕ ਚਰਨ ਸਿੰਘ ਦੀ ਪੁਸਤਕ ਰਿਲੀਜ਼

ਸਰ੍ਹੀ –(ਰੂਪਿੰਦਰ ਖਹਿਰਾ ਰੂਪੀ )-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ 10 ਫਰਵਰੀ, 2024 ਨੂੰ ਬਾਅਦ ਦੁਪਹਿਰ 12:30 ਵਜੇ ਸਾਲ ਦੀ  ਮਾਸਿਕ ਮਿਲਣੀ ਹੋਈ।  ਖੋਜਾਰਥੀ ਮਨਿੰਦਰ ਸਿੰਘ  ਦੀ ਚਰਨ ਸਿੰਘ ਦੀ ਕਵਿਤਾ “ ਸਰੋਕਾਰ  ਤੇ ਸੁਹਜ-ਸੰਚਾਰ” (ਖੋਜ – ਪ੍ਰਬੰਧ)  ਦੀ ਪੁਸਤਕ    ਦਾ ਲੋਕ ਅਰਪਣ ਕੀਤਾ ਗਿਆ । ਇਹ ਸਮਾਗਮ  ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ…

Read More

8 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ ‘ਬਲੈਕੀਆ-2’

ਪੰਜਾਬੀ ਸਿਨੇਮਾ ਹੁਣ ਹੌਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ – ਦੇਵ ਖਰੌੜ ਸਰੀ 13 ਫਰਵਰੀ (ਹਰਦਮ ਮਾਨ)-ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਦੇਵ ਖਰੌੜ ਨੇ ਕਿਹਾ ਹੈ ਕਿ ਪੰਜਾਬੀ ਫਿਲਮਾਂ ਹੁਣ ਵੱਡੇ ਬਜਟ ਨਾਲ ਬਣ ਰਹੀਆਂ ਹਨ ਅਤੇ ਇਹ ਕਿਸੇ ਪੱਖੋਂ ਵੀ ਹੋਲੀਵੁੱਡ, ਬਾਲੀਵੁੱਡ ਜਾਂ ਸਾਊਥ ਦੀਆਂ ਫਿਲਮਾਂ ਤੋਂ ਘੱਟ ਨਹੀਂ ਹਨ। ਪਿਛਲੇ…

Read More

ਵੈਨਕੂਵਰ ਖੇਤਰ ਦੇ ਲੇਖਕਾਂ, ਪਾਠਕਾਂ ਵੱਲੋਂ ਪ੍ਰਸਿੱਧ ਕਹਾਣੀਕਾਰ ਸੁਖਜੀਤ ਦੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ

ਸਰੀ, 13 ਫਰਵਰੀ (ਹਰਦਮ ਮਾਨ)-ਸਰੀ, ਵੈਨਕੂਵਰ ਅਤੇ ਐਬਸਫੋਰਡ ਦੇ ਬਹੁਤ ਸਾਰੇ ਲੇਖਕਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਖਜੀਤ ਦੀ ਬੇਵਕਤ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਕਹਾਣੀ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਸੁਖਜੀਤ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ…

Read More

ਹੈਮਿਲਟਨ ਸਟੋਨੀ ਕਰੀਕ ਵਿਚ ਪੰਜਾਬੀ ਨੌਜਵਾਨ ਵਲੋਂ ਪਿਤਾ ਦਾ ਕਤਲ

ਪਿਤਾ ਦੇ ਕਾਤਲ ਦੀ ਪਛਾਣ ਸੁਖਰਾਜ ਸਿੰਘ ਚੀਮਾ ਵਜੋਂ ਦੱਸੀ- ਬਰੈਂਪਟਨ-ਹੈਮਿਲਟਨ ਦੇ ਸਟੋਨੀ ਕਰੀਕ ਇਲਾਕੇ ਵਿਚ ਇਕ 22 ਸਾਲਾ ਪੰਜਾਬੀ ਨੌਜਵਾਨ ਵਲੋਂ ਆਪਣੇ ਪਿਤਾ ਦੀ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਹੈ। ਪੁਲਿਸ ਮੁਤਾਬਿਕ ਘਰੇਲੂ ਝਗੜੇ ਦੌਰਾਨ ਮਾਰੇ  ਇਕ 56 ਸਾਲਾ ਵਿਅਕਤੀ ਦੇ ਸਬੰਧ ਵਿਚ ਭਗੌੜੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ…

Read More

ਵੈਨਕੂਵਰ ਦੇ ਪ੍ਰਮੁੱਖ ਯਾਤਰੀ ਸਥਾਨ ‘ਕੈਨੇਡਾ ਪਲੇਸ’ ਦਾ ਆਨਰੇਰੀ ਨਾਮ ‘ਕਾਮਾਗਾਟਾਮਾਰੂ ਪਲੇਸ’ ਰੱਖਿਆ

ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਕੀਤਾ ਉਦਘਾਟਨ- ਸਰੀ, 9 ਫਰਵਰੀ (ਹਰਦਮ ਮਾਨ) – 1914 ਦੇ ਕਾਮਾਗਾਟਾ ਮਾਰੂ ਦੁਖਾਂਤ ਵਿੱਚ ਸਿਟੀ ਦੀ ਭੂਮਿਕਾ ਲਈ ਸੱਭਿਆਚਾਰਕ ਨਿਵਾਰਣ ਦਾ ਇੱਕ ਹੋਰ ਕਾਰਜ ਕਰਦਿਆਂ ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਵੈਨਕੂਵਰ ਵਿਖੇ ਯਾਤਰੀਆਂ ਦੇ ਖਿੱਚ-ਕੇਂਦਰ ‘ਕੈਨੇਡਾ ਪਲੇਸ’ ਦਾ ਆਨਰੇਰੀ ਨਾਮ ‘ਕਾਮਾਗਾਟਾਮਾਰੂ ਪਲੇਸ’ ਰੱਖਣ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਸਾਊਥ ਏਸ਼ੀਅਨ ਕੈਨੇਡੀਅਨ ਕਮਿਊਨਿਟੀ ਦੇ ਬਹੁਤ ਸਾਰੇ…

Read More