Headlines

ਸਰੀ ਸਿਟੀ ਕੌਂਸਲ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਸੁਧਾਰ ਲਈ 17.3 ਮਿਲੀਅਨ ਦੇ ਠੇਕਿਆਂ ਲਈ ਵਿਚਾਰ

132 ਸਟਰੀਟ ਚੌੜਾ ਕਰਨ ਦਾ ਪਹਿਲਾ ਫੇਜ਼ ਵੀ ਇਸ ਵਿੱਚ ਸ਼ਾਮਲ – ਸਰੀ. – ਸੋਮਵਾਰ ਨੂੰ ਆਪਣੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕਾਉਂਸਿਲ 132 ਸਟਰੀਟ ਰੋਡ ਵਾਈਡਨਿੰਗ ਪ੍ਰੋਜੈਕਟ ਦੇ ਅਹਿਮ ਪਹਿਲੇ ਪੜਾਅ ਸਮੇਤ ਪੂਰੇ ਸ਼ਹਿਰ ਵਿੱਚ ਸੜਕਾਂ ਦੇ ਸੁਧਾਰ ਅਤੇ ਵਿਸਥਾਰ ਲਈ  $17.3M ਦੇ ਕੰਨਟਰੈਕਟ ‘ਤੇ ਵਿਚਾਰ ਕਰੇਗੀ। ਇਹ ਮਹੱਤਵਪੂਰਨ ਕਦਮ, ਸਰੀ ਦੇ ਆਵਾਜਾਈ ਨੈੱਟਵਰਕ ਦੀਆਂ…

Read More

ਕੈਨੇਡਾ ਲਿਬਰਲ ਪਾਰਟੀ ਵਲੋਂ ਲੀਡਰਸ਼ਿਪ ਚੋਣ ਦਾ ਐਲਾਨ

ਪਾਰਟੀ ਆਗੂ ਲਈ ਵੋਟਾਂ 9 ਮਾਰਚ ਨੂੰ ਪੈਣਗੀਆਂ- ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਟਰੂਡੋ ਵਲੋਂ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫੇ ਦੇਣ ਦੇ ਐਲਾਨ ਉਪਰੰਤ ਕੈਨੇਡਾ ਦੀ ਲਿਬਰਲ ਪਾਰਟੀ ਨੇ ਅੱਜ ਪਾਰਟੀ ਦਾ ਅਗਲਾ ਆਗੂ ਚੁਣਨ ਲਈ ਦੇਸ਼ ਵਿਆਪੀ ਲੀਡਰਸ਼ਿਪ ਚੋਣ 9 ਮਾਰਚ, 2025 ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਲਿਬਰਲ ਪਾਰਟੀ ਆਫ…

Read More

ਪ੍ਰੀਮੀਅਰ ਡੇਵਿਡ ਈਬੀ ਵਲੋਂ ਪੱਤਰਕਾਰਾਂ ਨਾਲ ਇਕ ਸਨੇਹ ਭਰੀ ਮਿਲਣੀ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਵਲੋਂ ਕੈਨੇਡਾ ਪਲੇਸ ਵੈਨਕੂਵਰ ਵਿਖੇ ਸਥਿਤ ਆਪਣੇ ਦਫਤਰ ਵਿਖੇ ਪ੍ਰਿੰਟ ਮੀਡੀਆ ਨਾਲ ਸਬੰਧਿਤ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਮੀਡੀਆ ਡਾਇਰੈਕਟਰ ਸ਼ਰੂਤੀ ਸ਼ਰਮਾ ਵਲੋਂ ਪ੍ਰੀਮੀਅਰ ਨਾਲ ਪੱਤਰਕਾਰਾਂ ਦੀ ਜਾਣ ਪਹਿਚਾਣ ਕਰਵਾਈ। ਪ੍ਰੀਮੀਅਰ ਡੇਵਿਡ ਈਬੀ ਨੇ ਪੱਤਰਕਾਰਾਂ ਦਾ ਸਵਾਗਤ ਕਰਦਿਆਂ…

Read More

ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਬਲਜੀਤ ਕੌਰ ਗਿੱਲ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 18 ਜਨਵਰੀ ਨੂੰ- ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਸਰਬਜੀਤ ਸਿੰਘ ਗਿੱਲ (ਘੁੰਮੈਤ) ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਬਲਜੀਤ ਕੌਰ ਗਿੱਲ (ਸੁਪਤਨੀ ਨਛੱਤਰ ਸਿੰਘ ਗਿੱਲ ) ਪਿਛਲੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ  ਇਕ ਪੁੱਤਰ ਸਰਬਜੀਤ…

Read More

ਘੁੰਮਣਾ ਦੇ ਕਬੱਡੀ ਕੱਪ ਤੇ ਡੇਢ ਲੱਖ ਦਾ ਦੂਸਰਾ ਇਨਾਮ ਘੀਰਾ ਪਰਿਵਾਰ ਵਲੋਂ ਸਪਾਂਸਰ

ਕਬੱਡੀ ਕੱਪ 14-15 ਫਰਵਰੀ ਨੂੰ- ਐਨ ਆਰ ਆਈ ਭਰਾਵਾਂ ਨੂੰ ਵਿਸ਼ੇਸ਼ ਸੱਦਾ- ਵੈਨਕੂਵਰ ( ਦੇ ਪ੍ਰ ਬਿ)- ਗੁਰੂ ਰਵਿਦਾਸ ਵੈਲਫੇਅਰ ਕਲੱਬ ਘੁੰਮਣਾ ਜਿਲਾ ਨਵਾਂਸ਼ਹਿਰ  ਦੇ ਚੇਅਰਮੈਨ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਸਿੰਘ ਬੈਂਸ  ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਲਾਨਾ ਕਬੱਡੀ ਮਹਾਂਕੁੰਭ ਮਿਤੀ 14 ਤੇ 15 ਫਰਵਰੀ ਨੂੰ ਪਿੰਡ ਘੁੰਮਣਾ ਦੇ ਖੇਡ ਮੈਦਾਨ ਵਿਚ…

Read More

ਨਿੱਝਰ ਕਤਲ ਕੇਸ ਦੇ ਚਾਰੇ ਮੁਲਜ਼ਮ ਜੇਲ ਵਿਚ ਹਨ-ਆਰ ਸੀ ਐਮ ਪੀ ਨੇ ਸਪੱਸ਼ਟ ਕੀਤਾ

ਭਾਰਤੀ ਮੀਡੀਆ ਵਲੋਂ ਪ੍ਰਚਾਰੀ ਜਾ ਰਹੀ ਹੈ ਝੂਠੀ ਖਬਰ- ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਤੋਂ ਭਾਰਤੀ ਮੀਡੀਆ ਵਲੋਂ ਖਬਰ ਪ੍ਰਚਾਰੀ ਜਾ ਰਹੀ ਹੈ ਕਿ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਕੈਨੇਡੀਅਨ ਅਦਾਲਤ ਵਲੋਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਖਬਰ ਕਈ ਨਿਊਜ ਚੈਨਲਾਂ ਤੋਂ ਇਲਾਵਾ…

Read More

ਵਿੰਨੀਪੈਗ ਵਿਚ ਧੀਆਂ ਦਾ ਲੋਹੜੀ ਮੇਲਾ 12 ਜਨਵਰੀ ਨੂੰ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਵਿਚ ਧੀਆਂ ਨੂੰ ਸਮਰਪਿਤ ਸਭਿਆਚਾਰਕ ਲੋਹੜੀ ਮੇਲਾ 12 ਜਨਵਰੀ ਦਿਨ ਐਤਵਾਰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਕਲਚਰ ਸੈਂਟਰ 1770 ਕਿੰਗ ਐਡਵਰਡ ਸਟਰੀਟ ਵਿੰਨੀਪੈਗ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿਚ ਗੀਤ ਸੰਗੀਤ ਦੇ ਪ੍ਰੋਗਰਾਮ ਦੌਰਾਨ ਉਘੇ ਕਲਾਕਾਰ ਰਿੰਪੀ ਗਰੇਵਾਲ, ਮਨਿੰਦਰ ਸ਼ਿੰਦਾ, ਗੁਰਦਾਸ ਕੀਰਾ, ਹੈਪੀ ਅਟਵਾਲ, ਤਾਜ ਸੇਖੋਂ…

Read More

ਟਰੂਡੋ ਵਲੋਂ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੇਣ ਦਾ ਐਲਾਨ

ਨਵੇਂ ਆਗੂ ਦੀ ਚੋਣ ਤੱਕ ਅਹੁਦੇ ਤੇ ਬਣੇ ਰਹਿਣਗੇ-24 ਮਾਰਚ ਤੱਕ ਸਦਨ ਦੀ ਕਾਰਵਾਈ ਠੱਪ- ਨਵੇਂ ਆਗੂ ਦੀ ਚੋਣ ਵਿਚ ਫਰੀਲੈਂਡ, ਜੋਲੀ, ਅਨੀਤਾ, ਕ੍ਰਿਸਟੀ ਕਲਾਰਕ, ਫਰੇਜਰ ਤੇ ਕਾਰਨੀ ਦੇ ਨਾਵਾਂ ਦੀ ਚਰਚਾ- ਜਗਮੀਤ ਵਲੋਂ ਲਿਬਰਲ ਨੂੰ ਅੱਗੋਂ ਸਮਰਥਨ ਨਾ ਦੇਣ ਦਾ ਐਲਾਨ- ਓਟਵਾ ( ਦੇ ਪ੍ਰ ਬਿ)- ਲਿਬਰਲ ਪਾਰਟੀ ਵਿਚ ਭਾਰੀ ਦਬਾਅ ਉਪਰੰਤ ਆਖਰ ਪ੍ਰਧਾਨ…

Read More

ਕੈਲਗਰੀ ‘ਚ ਪ੍ਰੋ-ਟੈਕਸ ਬਲੌਕ ਕਿੰਗਜ਼ ਗੋਲਡ ਹਾਕੀ ਕੱਪ  ਦੌਰਾਨ ਕਿੰਗਜ਼ ਇਲੈਵਨ ਨੇ ਜਿੱਤਿਆ ਖਿਤਾਬ

ਕੈਲਗਰੀ ( ਸੁਖਵੀਰ ਗਰੇਵਾਲ)-ਕੈਲਗਰੀ:ਕਿੰਗਜ਼ ਇਲੈਵਨ ਫੀਲਡ ਹਾਕੀ ਸੁਸਾਇਟੀ ਵਲੋਂ ਕੈਲਗਰੀ ਦੇ ਖਾਲਸਾ ਸਕੂਲ ਵਿੱਚ ਦੋ ਰੋਜ਼ਾ ਪ੍ਰੋ ਟੈਕਸ ਬਲੌਕ ਕਿੰਗਜ਼ ਫੀਲਡ ਹਾਕੀ ਕੱਪ ਕਰਵਾਇਆ ਗਿਆ ਜਿਸ ਵਿੱਚ ਮੇਜ਼ਬਾਨ ਟੀਮ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਦੋਵੇਂ ਦਿਨਾਂ ਦੌਰਾਨ ਬਹੁਤ ਹੀ ਰੌਚਿਕ ਮੈਚ ਹੋਏ ਤੇ…

Read More

ਵਿੰਨੀਪੈਗ ਦੇ ਪੁੰਜ ਪਰਿਵਾਰ ਨੂੰ ਸਦਮਾ-ਮਾਤਾ ਪੁਸ਼ਪਾ ਰਾਣੀ ਪੁੰਜ ਦਾ ਸਦੀਵੀ ਵਿਛੋੜਾ

ਵਿੰਨੀਪੈਗ ( ਸ਼ਰਮਾ)- ਵਿੰਨੀਪੈਗ ਦੇ ਪੁੰਜ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਪੁਸ਼ਪਾ ਰਾਣੀ ਪੁੰਜ 31 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ। ਪੁਸ਼ਪਾ ਰਾਣੀ ਪੁੰਜ ਦਾ ਜਨਮ ਸੈਲਾ ਖੁਰਦ, ਹੁਸ਼ਿਆਰਪੁਰ, ਭਾਰਤ ਵਿੱਚ ਹੋਇਆ ਸੀ ਅਤੇ ਉਹ 1991 ਵਿੱਚ ਵਿੰਨੀਪੈਗ ਆ ਗਏ ਸਨ। ਉਹ ਆਪਣੇ ਪਤੀ ਬਦਰੀ ਨਾਥ…

Read More