Headlines

ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਤੇ ਹੋਰ ਸ਼ਹੀਦ ਪਰਿਵਾਰਾਂ ਦਾ ਸਨਮਾਨ

ਸਰੀ ( ਡਾ ਗੁਰਵਿੰਦਰ ਸਿੰਘ)-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਪਹਿਲੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਤੇ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਹਰਚਰਨ ਸਿੰਘ ਖਾਲਸਾ ਦੇ ਰਾਗੀ ਜਥਿਆਂ ਨੇ ਪਾਵਨ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।  ਹਜ਼ਾਰਾਂ…

Read More

ਭਾਰਤ ਨਾਲ ਦੁਵੱਲੇ ਸਬੰਧਾਂ ਲਈ ਗੱਲਬਾਤ ਵਿਚਾਰ ਅਧੀਨ-ਟਰੂਡੋ

ਓਟਵਾ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਪੈਦਾ ਹੋਏ ਤਣਾਅ ਦਰਮਿਆਨ ਇਟਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਆਖਿਆ ਹੈ ਕਿ ਉਹ ਭਾਰਤ ਦੀ ਨਵੀਂ ਸਰਕਾਰ ਨਾਲ ਆਰਥਿਕ ਸਬੰਧਾਂ ਅਤੇ ਕੌਮੀ ਸੁਰੱਖਿਆ ਸਮੇਤ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਦੇਖਦੇ ਹਨ। ਭਾਰਤ ਦੇ …

Read More

ਦਲ ਖਾਲਸਾ ਨੇ ਅੰਮ੍ਰਿਤਸਰ ਵਿਖੇ ਭਾਈ ਹਰਦੀਪ ਸਿੰਘ ਨਿੱਝਰ ਦੀ ਬਰਸੀ ਮਨਾਈ

ਬਰਸੀ ਸਮਾਗਮ ਵਿਚ ਸਿੰਘ ਸਾਹਿਬ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਸ਼ਾਮਿਲ ਹੋਏ- ਅੰਮ੍ਰਿਤਸਰ ( ਲਾਂਬਾ, ਭੰਗੂ)-ਕੈਨੇਡਾ ਵਿਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਦਲ ਖਾਲਸਾ ਵੱਲੋ ‘ਸ਼ਹੀਦੀ ਦਿਹਾੜੇ’ ਵਜੋਂ ਮਨਾਇਆ ਗਿਆ। ਬੀਤੇ ਦਿਨ ਗੁਰਦੁਆਰਾ ਸੰਤੋਖਸਰ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਵੱਖ-ਵੱਖ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਾਲੀ ਥਾਂ…

Read More

ਬਰੈਂਪਟਨ ਵਿਚ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਨੂੰ

ਬਰੈਂਪਟਨ-ਫਰੈਂਡਜ ਕਲੱਬ, ਬਰੈਂਪਟਨ ਵੱਲੋਂ 10 ਵੀਂ ਵਰਲਡ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ।ਇਸ ਸੰਬੰਧੀ ਟੋਰਾਂਟੋ ਤੋ ਜਾਣਕਾਰੀ ਦਿੰਦਿਆ ਲੇਖਕ  ਹਰਦੇਵ ਚੌਹਾਨ ਨੇ ਦੱਸਿਆ ਕਿ ਇਸ ਲਈ ਰਵੀ ਸਿੰਘ ‘ਖਾਲਸਾ ਏਡ’ ਅਤੇ ਡਾ. ਇੰਦਰਬੀਰ ਸਿੰਘ ਨਿੱਝਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਹਰ ਸਹਿਯੋਗ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 25 ਜੂਨ ਨੂੰ- ਸਰੀ ( ਅਰਮਾਨਦੀਪ ਮਾਂਗਟ )- ਦੁਖਦਾਈ ਖਬਰ ਹੈ ਕਿ  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ  ਸਰਵੋਤਮ ਸਾਹਿਤਕਾਰ ਐਵਾਰਡ ਜੇਤੂ ਸ : ਹਰਭਜਨ ਸਿੰਘ ਮਾਂਗਟ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਸਨ।ਪਰਿਵਾਰ ਵਲੋਂ…

Read More

ਨਾਮਵਰ ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’  ਨਾਲ ਸਨਮਾਨਿਤ

ਸਰੀ, 18 ਜੂਨ (ਹਰਦਮ ਮਾਨ)- ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲ 2024 ਦੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਭਾ ਵੱਲੋਂ ਬੀਤੇ ਦਿਨ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ…

Read More

ਪੰਨੂੰ ਸਾਜਿਸ਼ ਕੇਸ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈਕ ਗਣਰਾਜ ਨੇ ਅਮਰੀਕਾ ਹਵਾਲੇ ਕੀਤਾ

ਵਾਸ਼ਿੰਗਟਨ-ਅਮਰੀਕਾ ਵਿਚ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਨੂੰ ਕਤਲ ਕਰਾਉਣ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ  ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਗੁਪਤਾ (52) ਨੂੰ ਅਮਰੀਕੀ ਨਾਗਰਿਕ ਅਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਅਮਰੀਕੀ ਸਰਕਾਰ ਦੀ…

Read More

ਗੁਰਸੇਵਕ ਸਿੰਘ ਸੰਧਰ ਨਮਿਤ ਅੰਤਿਮ ਅਰਦਾਸ ਹੋਈ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ  ਅਤੇ  ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ  ਦੇ ਸਤਿਕਾਰਯੋਗ ਪਿਤਾ ਸ  ਗੁਰਸੇਵਕ ਸਿੰਘ ਸੰਧਰ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ ਉਪਰੰਤ ਭੋਗ ਤੇ…

Read More

ਕੁਲਦੀਪ ਸਿੰਘ ਜਗਪਾਲ ਦਾ ਸੀਨੀਅਰ ਸੈਂਟਰ ਵੈਨਕੂਵਰ ਵਿਖੇ ਜਨਮ ਦਿਨ ਮਨਾਇਆ

ਵੈਨਕੂਵਰ- ਬੀਤੇ ਦਿਨੀਂ  ਸੀਨੀਅਰ ਸੈਂਟਰ ਵੈਨਕੂਵਰ ਵਿਖੇ ਸ ਕੁਲਦੀਪ ਸਿੰਘ ਜਗਪਾਲ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇੰਡੋ ਕੈੇਨੇਡੀਅਨ ਕਲਚਰਲ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਹਨਾਂ ਸ ਕੁਲਦੀਪ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਇਸ ਮੌਕੇ ਜੁੜੇ ਸੀਨੀਅਰ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨਾਲ  ਖੁਸ਼ੀਆਂ ਸਾਂਝੀਆਂ…

Read More

ਗੁ ਨਾਨਕ ਨਿਵਾਸ ਸੁਸਾਇਟੀ ਵਲੋਂ ਗੁਰੂ ਨਾਨਕ ਫੂਡ ਬੈਂਕ ਨੂੰ 5000 ਡਾਲਰ ਦਾਨ

7 ਜੁਲਾਈ ਦੀ ਮੈਗਾ ਫੂਡ ਡਰਾਈਵ ਲਈ ਸਹਿਯੋਗ- ਸਰੀ ( ਦੇ ਪ੍ਰ ਬਿ)-  ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਰਿਚਮੰਡ ਵਲੋਂ ਗੁਰੂ ਨਾਨਕ ਫੂਡ ਬੈਂਕ ਨੂੰ $5,000 ਦਾ ਦਾਨ ਦਿੱਤਾ ਗਿਆ ਹੈ। ਗੁਰੂ ਨਾਨਕ ਫੂਡ ਬੈਂਕ ਨੇ  ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਇਸ ਨਾਲ ਸਾਡੇ ਵਲੋਂ  7 ਜੁਲਾਈ, 2024 ਲਈ ਨਿਯਤ ਕੀਤੀ ਗਈ ਚੌਥੀ ਮੈਗਾ ਫੂਡ…

Read More