
ਸ਼ਰਧਾਂਜਲੀ-ਕਲਾ ਦਾ ਧਨੀ
ਕਲਾ ਹੋਰ ਇੱਕ ਦਾ ਅੰਤ ਹੋਇਆ, ਛੱਡ ਫ਼ਾਨੀ ਜੋ ਸੰਸਾਰ ਗਿਆ। ਪੀਰ ਫ਼ਕੀਰਾਂ ਗੁਰੂ ਪੈਗੰਬਰਾਂ ਦੇ, ਵਾਹ ਚਿੱਤਰ ਬੇਸ਼ੁਮਾਰ ਗਿਆ। ਸਭ ਯਾਦਾਂ ਵਾਹ ਇਤਿਹਾਸ ਦੀਆਂ, ਚਿੱਤਰਕਾਰੀ ਕਲਾ ਉਭਾਰ ਗਿਆ। ਸੂਰਬੀਰ ਬਹਾਦਰ ਯੋਧਿਆਂ ਨੂੰ, ਕਰ ਸਿਜਦਾ ਚਿੱਤਰਕਾਰ ਗਿਆ। ਚਿੱਤਰ ਵਾਹ ਸੱਭੇ ਖੇਤਰਾਂ ਦੇ ਸਾਂਭ ਵਿਰਸਾ ਸੱਭਿਆਚਾਰ ਗਿਆ। ਮਿਲੀ ਵਿਰਸੇ ‘ਚੋਂ ਸਮਝ ਕਲਾ, ਨਿਭਾ ਫਰਜ਼ਾਂ ਦਾ ਕਿਰਦਾਰ…