
ਸਨਮਾਨ ਤੇ ਵਿਸ਼ੇਸ਼-ਡਾ ਗੁਰਵਿੰਦਰ ਸਿੰਘ ਨੂੰ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਾਰਡ
ਰਾਜਵਿੰਦਰ ਸਿੰਘ ਰਾਹੀ- ਪੰਜਾਬੀ ਇੰਡੋਫੈਸਟ ਗਦਰੀ ਮੇਲਾ ਫਾਊਂਡੇਸ਼ਨ ਕੈਲਗਰੀ ਵੱਲੋਂ 4 ਅਗਸਤ ਨੂੰ 24ਵੇਂ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਮਹਾਨ ਸ਼ਖਸੀਅਤ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਵਾਰਡ ਡਾ.ਗੁਰਵਿੰਦਰ ਸਿੰਘ ਨੂੰ ਦਿੱਤਾ ਜਾਣਾ ਪ੍ਰਸੰਸਾਯੋਗ ਹੈ। ਡਾ. ਗੁਰਵਿੰਦਰ ਸਿੰਘ ਦੇਸ-ਵਿਦੇਸ ‘ਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਇੱਕੋ ਸਮੇਂ ਵਿਦਵਾਨ, ਪੱਤਰਕਾਰ, ਬਰਾਡਕਾਸਟਰ, ਪ੍ਰਬੰਧਕ, ਸੰਪਾਦਕ ਤੇ ਇਤਿਹਾਸਕਾਰ…