Headlines

ਹਰਿਮੰਦਰ ਸਾਹਿਬ ਸਮੂਹ ’ਚ ਯੋਗ ਕਰਨ ਵਾਲੀ ਲੜਕੀ ਖ਼ਿਲਾਫ਼ ਕੇਸ ਦਰਜ

ਸੋਸ਼ਲ ਮੀਡੀਆ ’ਤੇ ਗਲਤੀ ਲਈ ਮੰਗੀ ਹੈ ਮੁਆਫ਼ੀ ਅੰਮ੍ਰਿਤਸਰ, 23 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਇੱਕ ਦਿਨ ਬਾਅਦ ਕੋਤਵਾਲੀ ਪੁਲੀਸ ਨੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕਰ ਲਈ ਹੈ।…

Read More

ਕੇਂਦਰ ਨੇ ਜੀਐਸਟੀ ਦਰ 18% ਤੋਂ ਘਟਾ ਕੇ 12% ਕੀਤੀ

ਜੀਐਸਟੀ ਦੀ ਦਰ ਇਕਸਾਰ ਕੀਤੀ; ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਸੇਬ ਉਤਪਾਦਕਾਂ ਨੂੰ ਮਿਲੇਗੀ ਮਦਦ ਨਵੀਂ ਦਿੱਲੀ, 22 ਜੂਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਜੀਐਸਟੀ ਕੌਂਸਲ ਦੀ ਅੱਜ ਹੋਈ ਮੀਟਿੰਗ ਵਿਚ ਦੁੱਧ ਦੇ ਡੱਬਿਆਂ ’ਤੇ 12 ਫੀਸਦੀ ਦੀ ਇਕਸਾਰ ਜੀਐਸਟੀ ਦਰ ਦੀ ਸਿਫ਼ਾਰਸ਼ ਕੀਤੀ ਗਈ ਹੈ ਭਾਵੇਂ ਉਹ ਸਟੀਲ, ਲੋਹੇ ਜਾਂ ਐਲੂਮੀਨੀਅਮ ਦੇ…

Read More

ਗੁਰੂਗ੍ਰਾਮ: ਫੈਕਟਰੀ ’ਚ ਅੱਗ ਲੱਗਣ ਕਾਰਨ ਚਾਰ ਹਲਾਕ

ਗੁਰੂਗ੍ਰਾਮ, 22 ਜੂਨ ਇੱਥੇ ਦਵਾਰਕਾ ਐਕਸਪ੍ਰੈੱਸਵੇਅ ਨਾਲ ਬਣੇ ਦੌਲਤਾਬਾਦ ਉਦਯੋਗਿਕ ਖੇਤਰ ਵਿੱਚ ਫਾਇਰ ਬਾਲ (ਅੱਗ ਬੁਝਾਉਣ ਵਾਲੇ ਉਪਕਰਨ) ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਭਿਆਨਕ ਲੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਫੈਕਟਰੀ ਦੇ…

Read More

ਭਾਰਤ ਤੇ ਬੰਗਲਾਦੇਸ਼ ਵੱਲੋਂ ਸਮੁੰਦਰੀ ਖੇਤਰ ’ਚ ਸਹਿਯੋਗ ਸਣੇ ਕਈ ਸਮਝੌਤੇ ਸਹੀਬੰਦ

ਨਵੀਂ ਦਿੱਲੀ, 23 ਜੂਨ ਭਾਰਤ ਤੇ ਬੰਗਲਾਦੇਸ਼ ਨੇ ਅੱਜ ਨਵੇਂ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਭਵਿੱਖ ਦੀ ਯੋਜਨਾ ’ਤੇ ਸਹਿਮਤੀ ਜਤਾਈ ਤੇ ਸਮੁੰਦਰੀ ਅਰਥਚਾਰੇ (ਬਲੂ ਇਕਾਨਮੀ) ਨੂੰ ਹੁਲਾਰਾ ਦੇਣ ਸਣੇ ਕਈ ਸਮਝੌਤੇ ਸਹੀਬੰਦ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਦਰਮਿਆਨ ਵਿਆਪਕ ਗੱਲਬਾਤ ਦੌਰਾਨ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ।…

Read More

ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਈ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ

ਨਵੀਂ ਦਿੱਲੀ, 23 ਜੂਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸ਼ਾਹ ਨੇ ਕਿਹਾ ਕਿ ਫਾਸਟ ਟਰੈਕ ਇਮੀਗ੍ਰੇਸ਼ਨ-ਟਰੱਸਟਿਡ ਟਰੈਵਲਰ ਪ੍ਰੋਗਰਾਮ (ਐੱਫਟੀਆਈ-ਟੀਟੀਪੀ) ਸਰਕਾਰ ਦੀ ਇਕ ਦੂਰਦਰਸ਼ੀ ਪਹਿਲ ਹੈ ਜਿਸ ਨੂੰ ਭਾਰਤੀ…

Read More

ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਮੁੜ ਆਪਣਾ ਉੱਤਰਾਧਿਕਾਰੀ ਬਣਾਇਆ

ਕੌਮੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ; ਆਕਾਸ਼ ਨੇ ਮਾਇਆਵਤੀ ਤੋਂ ਆਸ਼ੀਰਵਾਦ ਲਿਆ ਲਖਨਊ, 23 ਜੂਨ ਬਸਪਾ ਸੁਪਰੀਮੋ ਮਾਇਆਵਤੀ ਨੇ ਮੁੜ ਤੋਂ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਹੈ। ਇਹ ਫੈਸਲਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਨੂੰ ਕੌਮੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਹੁਣ ਉਹ ਦੇਸ਼ ਭਰ ਵਿਚ ਪਾਰਟੀ ਦਾ ਕੰਮ ਕਾਜ…

Read More

ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਪੁਲੀਸ ਕਾਫਲੇ ’ਤੇ ਹਮਲਾ; ਦੋ ਜਵਾਨ ਸ਼ਹੀਦ

ਸੁਕਮਾ, 23 ਜੂਨ ਇੱਥੋਂ ਦੇ ਸੁਕਮਾ ਤੇ ਬੀਜਾਪੁਰ ਸਰਹੱਦ ’ਤੇ ਨਕਸਲੀਆਂ ਨੇ ਪੁਲੀਸ ਦੇ ਵਾਹਨਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਪੁਲੀਸ ਵਾਹਨਾਂ ਨੂੰ ਆਈਈਡੀ ਨਾਲ ਉਡਾ ਦਿੱਤਾ। ਇਸ ਹਮਲੇ ਵਿਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ ਪੁਲੀਸ ਤੇ ਫੌਜ ਦਾ ਕਾਫਲਾ ਜਾ ਰਿਹਾ ਸੀ। ਇਹ ਪਤਾ ਲੱਗਿਆ ਹੈ ਕਿ ਜਿਵੇਂ ਹੀ ਦੁਪਹਿਰ…

Read More

ਸੀਬੀਆਈ ਵੱਲੋਂ ਨੀਟ-ਯੂਜੀ ਵਿੱਚ ਬੇਨੇਮੀਆਂ ਦੀ ਜਾਂਚ ਸ਼ੁਰੂ

ਨਵੀਂ ਦਿੱਲੀ, 23 ਜੂਨ ਸੀਬੀਆਈ ਨੇ ਪੰਜ ਮਈ ਨੂੰ ਕਰਵਾਈ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਕਰਵਾਉਣ ਵਿਚ ਬੇਨੇਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਇਸ ਮਾਮਲੇ ’ਤੇ ਨਵਾਂ ਕੇਸ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਲਗਪਗ 24 ਲੱਖ ਵਿਦਿਆਰਥੀਆਂ ਨੇ ਮੈਡੀਕਲ ਦਾਖਲਾ ਪ੍ਰੀਖਿਆ ਦਿੱਤੀ ਹੈ। ਨੀਟ ਪ੍ਰੀਖਿਆ ਲੀਕ ਹੋਣ…

Read More

ਨਾਈਟ ਕਲੱਬ ਦੇ ਬਾਹਰ ਗੋਲੀਬਾਰੀ; ਇਕ ਮੌਤ, ਸੱਤ ਜ਼ਖ਼ਮੀ

ਕੈਂਟਕੀ (ਅਮਰੀਕਾ), 23 ਜੂਨ ਲੁਇਸਵਿਲੇ ਦੇ ਇਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਿਸ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਲੁਇਸਵਿਲੇ ਪੁਲੀਸ ਮੈਟਰੋ ਵਿਭਾਗ ਅਨੁਸਾਰ ਸਥਾਨਕ ਸਮੇਂ 12:47 ਵਜੇ…

Read More

ਯੂਕੇ: ਮਾਨਚੈਸਟਰ ਹਵਾਈ ਅੱਡੇ ’ਤੇ ਬਿਜਲੀ ਦੀ ਖਰਾਬੀ ਕਾਰਨ ਕਈ ਉਡਾਣਾਂ ਰੱਦ

ਲੰਡਨ, 23 ਜੂਨ ਮਾਨਚੈਸਟਰ ਹਵਾਈ ਅੱਡੇ ’ਤੇ ਅੱਜ ਸਵੇਰੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਈ ਅੱਡੇ ਦੀ ਪ੍ਰੈਸ ਰਿਲੀਜ਼ ਅਨੁਸਾਰ ਬਿਜਲੀ ਜਾਣ ਕਾਰਨ ਟਰਮੀਨਲ 1 ਅਤੇ 2 ਤੋਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਅੱਜ ਇਨ੍ਹਾਂ ਟਰਮੀਨਲਾਂ ਤੋਂ ਯਾਤਰਾ ਕਰਨ ਵਾਲੇ…

Read More