
ਸੰਪਾਦਕੀ- ਕੈਨੇਡਾ ਚੋਣਾਂ- ਚੋਣ ਸਿਆਸਤ ਦੀ ਖੇਡ ਵਿਚ ਕੌਣ ਰਹੇਗਾ ਜੇਤੂ..?
ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਫੈਡਰਲ ਚੋਣਾਂ ਲਈ ਵੋਟਾਂ 28 ਅਪ੍ਰੈਲ ਨੂੰ ਪੈ ਰਹੀਆਂ ਹਨ। ਇਸਤੋਂ ਪਹਿਲਾਂ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿੱਚ 7.3 ਮਿਲੀਅਨ ਵੋਟਰਾਂ ਨੇ ਐਡਵਾਂਸ ਵੋਟਾਂ ਪਾਈਆਂ ਜੋ ਕਿ…