ਸਰੀ ਨਾਰਥ ਤੋਂ ਜੇਤੂ ਰਹੇ ਮਨਦੀਪ ਧਾਲੀਵਾਲ ਵਲੋਂ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ
ਸਰੀ ( ਦੇ ਪ੍ਰ ਬਿ)- ਸਰੀ ਨਾਰਥ ਤੋਂ ਬੀਸੀ ਕੰਸਰਵੇਟਿਵ ਦੇ ਜੇਤੂ ਰਹੇ ਨੌਜਵਾਨ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ਨੇ ਆਪਣੀ ਜਿੱਤ ਤੇ ਪਾਰਟੀ ਵਲੰਟੀਅਰਾਂ, ਸਮਰਥਕਾਂ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਆਪਣੀ ਜਿੱਤ ਉਪਰੰਤ ਬੌਂਬੇ ਬੈਂਕੁਇਟ ਹਾਲ ਵਿਖੇ ਮਨਾਏ ਗਏ ਜੇਤੂ ਜਸ਼ਨ ਦੌਰਾਨ ਉਹਨਾਂ ਆਪਣੇ ਸਮਰਥਕਾਂ ਤੇ ਪਾਰਟੀ ਵਲੰਟੀਅਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।…