Headlines

ਕੈਨੇਡਾ ਪੋਸਟ ਵੱਲੋਂ ਦੀਵਾਲੀ ਦੇ ਆਗਮਨ ਮੌਕੇ ਨਵੀਂ ਡਾਕ ਟਿਕਟ ਜਾਰੀ

ਸਰੀ, 15 ਅਕਤੂਬਰ (ਹਰਦਮ ਮਾਨ)-ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਸਮੇਤ ਬਹੁਤ ਸਾਰੇ ਭਾਈਚਾਰਿਆਂ ਦੁਆਰਾ ਦੁਨੀਆਂ ਭਰ ਵਿੱਚ ਮਨਾਏ ਜਾਣ ਵਾਲੇ ਦੀਵਾਲੀ ਤਿਓਹਾਰ ਦੇ ਆਗਮਨ ਮੌਕੇ ਕੈਨੇਡਾ ਪੋਸਟ ਨੇ ਇੱਕ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਇਹ ਡਾਕ ਟਿਕਟ ਲਕਸ਼ਮੀ ਪੂਜਾ ਨੂੰ ਉਜਾਗਰ ਕਰਦੀ ਹੈ। ਡਾਕ ਟਿਕਟ ਨੂੰ ਨੋਥਿੰਗ ਡਿਜ਼ਾਈਨ ਸਟੂਡੀਓ ਦੇ ਰਾਹੁਲ ਭੋਗਲ ਦੁਆਰਾ ਡਿਜ਼ਾਈਨ ਕੀਤਾ ਗਿਆ, ਨਿਮਰ ਰਾਜਾ ਦੁਆਰਾ…

Read More

ਕੰਸਰਵੇਟਿਵ ਸਰਕਾਰ ਬਣਨ ‘ਤੇ ਸਰੀ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਜੋਹਨ ਰਸਟੈਡ

ਸਰੀ ਦੀਆਂ 10 ਦੀਆਂ 10 ਸੀਟਾਂ ਉੱਪਰ ਜਿੱਤ ਪ੍ਰਾਪਤ ਕਰਾਂਗੇ- ਸਰੀ ਨਾਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੇ ਹੱਕ ਵਿਚ ਥੈਂਕਸਗਿਵਿੰਗ ਡੇਅ ਮੌਕੇ ਚੋਣ ਰੈਲੀ- ਸਰੀ, 15 ਅਕਤੂਬਰ (ਹਰਦਮ ਮਾਨ)-ਜੇਕਰ ਕੰਸਰਵੇਟਿਵ ਸਰਕਾਰ ਬਣਦੀ ਹੈ ਤਾਂ ਸਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਸਰੀ ਵਿਚ ਬੱਚਿਆਂ ਦਾ ਹਸਪਤਾਲ ਬਣਾਇਆ ਜਾਵੇਗਾ, ਪਟੂਲੋ ਬਰਿੱਜ ਦੀਆਂ 6 ਲੇਨਜ਼ ਡੀਵੈਲਪ ਕੀਤੀਆਂ…

Read More

ਵਿੰਨੀਪੈਗ ਵਿਚ ਦੇਬੀ ਲਾਈਵ ਸ਼ੋਅ 18 ਅਕਤੂਬਰ ਨੂੰ

ਵਿੰਨੀਪੈਗ (ਸ਼ਰਮਾ)-ਹਰਮੇਲ ਧਾਲੀਵਾਲ ਵਲੋਂ ਦੇਬੀ ਲਾਈਵ ਸ਼ੋਅ ਮਿਤੀ 18 ਅਕਤੂਬਰ ਦਿਨ ਸ਼ੁਕਰਵਾਰ ਨੂੰ ਸ਼ਾਮ 7 ਵਜੇ 364 ਸਮਿਥ ਸਟਰੀਟ ਬਰਟਨ ਥੀਏਟਰ ਵਿਖੇ ਕਰਵਾਇਆ ਜਾ ਰਿਹਾ ਹੈ। ਟਿਕਟਾਂ ਤੇ ਹੋਰ ਜਾਣਕਾਰੀ ਲਈ ਹਰਮੇਲ ਧਾਲੀਵਾਲ ਨਾਲ ਫੋਨ ਨੰਬਰ 204-583-0303 ਤੇ ਸੰਪਰਕ ਕੀਤਾ ਜਾ ਸਕਦਾ ਹੈ।

Read More

ਮਿੱਠੂ ਬਰਾੜ ਨੂੰ ਸਰਪੰਚ ਚੁਣੇ ਜਾਣ ਤੇ ਵਧਾਈਆਂ

ਵਿੰਨੀਪੈਗ ( ਸ਼ਰਮਾ)- ਪੰਜਾਬ ਵਿਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਪਿੰਡ ਚੰਦ ਨਵਾਂ ਤੋਂ ਮਿੱਠੂ ਬਰਾੜ ਸਰਪੰਚ ਚੁਣੇ ਗਏ। ਮਿੱਠੂ ਬਰਾੜ ਦੀ ਜਿੱਤ ਤੇ ਉਹਨਾਂ ਦੇ ਸਮਰਥਕਾਂ ਤੇ ਦੋਸਤਾਂ-ਮਿੱਤਰਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ।  

Read More

ਵਿੰਨੀਪੈਗ ਵਿਚ ਪੁਰੀਜ਼ ਫਾਇਨਾਂਸਿੰਗ ਐਂਡ ਲੀਜਿੰਗ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਵਿੰਨੀਪੈਗ ਦੇ ਨੋਟਰੀਡੇਮ ਐਵਨਿਊ ਵਿਖੇ ਪੁਰੀਜ਼ ਫਾਇਨਾਂਸਿੰਗ ਐਂਡ ਲੀਜਿੰਗ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਐਨ ਡੀ ਪੀ ਐਮ ਐਲ ਏ ਦਿਲਜੀਤਪਾਲ ਸਿੰਘ ਬਰਾੜ ਨੇ ਵਿਸ਼ੇਸ਼ ਸਮੂਲੀਅਤ ਕਰਦਿਆਂ ਉਦਘਾਟਨ ਦੀ ਰਸਮ ਅਦਾ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਸ਼ਾਮਿਲ ਸਨ।…

Read More

ਅਭੁੱਲ ਯਾਦ ਬਣੀ ਐਡਮਿੰਟਨ ‘ਚ ਹੋਈ ਮਾਝਾ ਮਿਲਣੀ

ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਐਡਮਿੰਟਨ ਸ਼ਹਿਰ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰਕ ਸਾਂਝ, ਮੇਲ ਮਿਲਾਪ ਦਾ ਵਿਸ਼ੇਸ਼ ਸਮਾਗਮ ‘ਮਾਝਾ ਮਿਲਣੀ’ ਕਰਵਾਇਆ ਗਿਆ। ਸ਼ਹਿਰ ਦੇ ਸੁਲਤਾਨ ਬੈਂਕੁਇਟ ਦੇ ਪੂਰੀ ਤਰ੍ਹਾਂ ਭਰੇ ਹਾਲ ਵਿੱਚ ਨਾ ਸਿਰਫ ਮਾਝਾ ਇਲਾਕਾ ਸਗੋਂ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਪੁੱਜੇ ਪਰਿਵਾਰਾਂ ਦੀ ਪ੍ਰਬੰਧਕਾਂ ਵੱਲੋਂ ਜਾਣ-ਪਛਾਣ ਕਰਵਾਈ…

Read More

ਜੌਨ ਰਸਟੈਡ ਵਲੋਂ ਸਰੀ ਵਿਚ ਨਵਾਂ ਚਿਲਡਰਨ ਹਸਪਤਾਲ ਬਣਾਉਣ ਦਾ ਐਲਾਨ

ਵੈਨਕੂਵਰ ( ਦੇ ਪ੍ਰ ਬਿ)- ਬੀਸੀ ਕੰਸਰਵੇਟਿਵ ਜੌਨ ਰੁਸਟੈਡ ਨੇ ਅੱਜ ਸਰੀ ਵਿੱਚ ਇੱਕ ਨਵਾਂ ਚਿਲਡਰਨ ਹਸਪਤਾਲ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ। ਨਵੇਂ ਹਸਪਤਾਲ ਵਿੱਚ ਇੱਕ ਬਾਲ ਐਮਰਜੈਂਸੀ ਰੂਮ (ER), ਮੈਟਰਨਿਟੀ ਵਾਰਡ, ਮਹਿਲਾ ਸਿਹਤ ਕੇਂਦਰ ਅਤੇ ਫਰੇਜ਼ਰ ਹੈਲਥ ਖੇਤਰ ਵਿੱਚ ਪਹਿਲੀ ਪੀਡੀਐਟ੍ਰਿਕ ਇੰਟੈਂਸਿਵ ਕੇਅਰ ਯੂਨਿਟ (PICU) ਸ਼ਾਮਲ ਹੋਣਗੇ। ਇਥੇ ਉਹਨਾਂ ਨਵੇਂ ਚਿਲਡਰਨ ਹਸਪਤਾਲ ਦਾ…

Read More

ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ’ ਦਾ ਰਿਲੀਜ਼ ਸਮਾਗਮ

ਸਰੀ, 12 ਅਕਤੂਬਰ (ਹਰਦਮ ਮਾਨ)-ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਬੀਤੇ ਦਿਨੀ ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ’ ਰਿਲੀਜ਼ ਕਰਨ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਸਾਧੂ ਸਿੰਘ, ਸੋਹਣ ਸਿੰਘ ਪੂੰਨੀ, ਡਾਕਟਰ ਰਘਬੀਰ ਸਿੰਘ ਸਿਰਜਣਾ, ਕਿਰਪਾਲ ਬੈਂਸ, ਸਰਦਾਰਾ…

Read More

ਕੈਨੇਡਾ-ਭਾਰਤ ਸਬੰਧਾਂ ਵਿਚ ਮੁੜ ਤਣਾਅ- ਦੋਵਾਂ ਮੁਲਕਾਂ ਨੇ ਛੇ-ਛੇ ਡਿਪਲੋਮੈਟ ਕੱਢੇ

ਆਰ ਸੀ ਐਮ ਪੀ ਦੀ ਜਾਂਚ ਟੀਮ ਨੇ ਕਤਲ, ਫਿਰੌਤੀਆਂ ਤੇ ਹੋਰ ਘਟਨਾਵਾਂ ਵਿਚ ਭਾਰਤੀ ਏਜੰਟਾਂ ਤੇ ਦੋਸ਼ ਲਗਾਏ- ਓਟਵਾ ( ਦੇ ਪ੍ਰ ਬਿ)- ਕੈਨੇਡਾ ਅਤੇ ਭਾਰਤ ਵਿਚਾਲੇ ਦੁਵੱਲੇ ਸਬੰਧਾਂ ਵਿਚ ਉਸ ਸਮੇਂ ਮੁੜ ਤਣਾਅ ਪੈਦਾ ਹੋ ਗਿਆ ਜਦੋਂ  ਕੈਨੇਡਾ ਅਤੇ ਭਾਰਤ ਨੇ ਇਕ ਦੂਸਰੇ ਖਿਲਾਫ ਅਦਲੇ ਬਦਲੇ ਦੀ ਕਾਰਵਾਈ ਕਰਦਿਆਂ ਛੇ-ਛੇ ਡਿਪਲੋਮੈਟਾਂ ਨੂੰ ਦੇਸ਼…

Read More

ਸੁਖਬੀਰ ਸਿੰਘ ਬਾਦਲ ਨੇ ਸਵਰਗੀ ਰੋਮਾਣਾ ਦੇ ਵਿਛੋੜੇ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

ਫਰੀਦਕੋਟ- ਉਘੇ ਸਿੱਖ ਆਗੂ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਬਕਾ ਪ੍ਰ੍ਧਾਨ ਸ ਮਹਿੰਦਰ ਸਿੰਘ ਰੋਮਾਣਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ  ਸੁਖਬੀਰ ਸਿੰਘ ਬਾਦਲ ਬੀਤੇ ਦਿਨ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ। ਉਹਨਾਂ ਸਵਰਗੀ ਰੋਮਾਣਾ ਦੇ ਵੱਡੇ ਸਪੁੱਤਰ…

Read More