Apr 23, 2026

ਪੁਲਿਸ ਨੇ ਘਟਨਾ ਨੂੰ ਗੈਂਗਵਾਰ ਨਾਲ ਸਬੰਧ ਹੋਣਾ ਦੱਸਿਆ-

ਐਬਸਫੋਰਡ ( ਦੇ ਪ੍ਰ ਬਿ)- ਅੱਜ ਬਾਦ ਦੁਪਹਿਰ  ਐਬਟਸਫੋਰਡ ਵਿੱਚ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ  ਦੌਰਾਨ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ। ਪੁਲਿਸ ਸੂਤਰਾਂ ਮੁਤਾਬਿਕ ਇਸ ਗੋਲੀਬਾਰੀ ਦੀ ਘਟਨਾ ਬਾਰੇ ਪੁਲਿਸ ਨੂੰ ਬਾਦ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਪਤਾ ਲੱਗਾ। ਪੁਲਿਸ ਜਦੋਂ ਗੋਲੀਬਾਰੀ ਵਾਲੀ ਥਾਂ ਬਲੂ ਰਿਜ ਸਟਰੀਟ ਦੇ ਨੇੜੇ ਸਿਸਕਿਨ ਡਰਾਈਵ ਦੇ 3200 ਬਲਾਕ ਤੇ ਪੁੱਜੀ ਤਾਂ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ। ਇਸਤੋਂ ਪਹਿਲਾਂ ਕਿ ਉਸਨੂੰ ਕੋਈ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਉਸਦੀ ਮੌਤ ਹੋ ਗਈ।  ਐਬਟਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਅਧਿਕਾਰੀ, ਸਾਰਜੈਂਟ ਪਾਲ ਵਾਕਰ ਨੇ ਦੱਸਿਆ  ਕਿ  ਕਿਹਾ ਕਿ ਇਹ ਗੋਲੀਬਾਰੀ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਹੈ ਤੇ ਇਹ ਗੈਂਗਵਾਰ ਦਾ ਨਤੀਜਾ ਹੋ ਸਕਦੀ ਹੈ। ਇਸਦਾ ਜਬਰੀ ਵਸੂਲੀ ਨਾਲ ਕੋਈ ਸਬੰਧ ਨਹੀ ਲੱਗਦਾ। ਸ਼ਾਮ ਤੱਕ ਇਸ ਇਲਾਕੇ ਵਿਚ ਭਾਰੀ ਪੁਲਿਸ ਮੌਜੂਦਗੀ ਰਹੀ ਅਤੇ ਸਿਸਕਿਨ ਡਰਾਈਵ ਸੈਂਡਪਾਈਪਰ ਡਰਾਈਵ ਅਤੇ ਸਟੈਲਰ ਕੋਰਟ ਦੇ ਵਿਚਕਾਰ ਆਵਾਜਾਈ ਸ਼ਾਮ 4 ਵਜੇ ਤੱਕ ਬੰਦ ਰਹੀ। ਇਸ ਘਟਨਾ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ  ਹੋਰ ਵੇਰਵੇ ਜਾਰੀ ਨਹੀਂ ਕੀਤੇ। ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 1-877-551-4448 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।