ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਹਾਲ ਹੀ ਵਿੱਚ ਨਵੀਂ ਆਵਾਜ਼ ਹੋਂਦ ਵਿੱਚ ਆਈ ਹੈ, ਜਿਸ ਦਾ ਨਾਮ ਸੰਗੀਤਕ ਸਫ਼ਾਂ ਵਿੱਚ ਸਰਬਜੀਤ ਕੌਰ ਗਾਹਟ ਵਜੋਂ ਸਥਾਪਿਤ ਹੋਇਆ ਹੈ । ਇਸ ਨਵੀ ਆਵਾਜ਼ ਦੀ ਮਾਲਕ ਗਾਇਕਾ ਸਰਬਜੀਤ ਕੌਰ ਗਾਟ ਨੇ ਰਿੰਗ ਰਿਕਾਰਡਸ ਦੀ ਪੇਸ਼ਕਸ਼ ਵਿੱਚ ਆਪਣੇ ਦੂਸਰੇ ਟ੍ਰੈਕ ਦਾ ਪੋਸਟਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ “ਮੇਰੇ ਸਿਰ ਤੇ ਹੱਥ” ਟਾਈਟਲ ਰੱਖ ਕੇ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਹੈ । ਇਸ ਟ੍ਰੈਕ ਦੇ ਪੇਸ਼ਕਾਰ ਅਤੇ ਪ੍ਰੋਡਿਊਸਰ ਅਜੇ ਸਰਬ ਗਾਹਟ ਨੇ ਦੱਸਿਆ ਕਿ ਜਲਦੀ ਇਸ ਦੂਸਰੇ ਟ੍ਰੈਕ ਨੂੰ ਸੋਸ਼ਲ ਮੀਡੀਆ ਤੇ ਯੂ ਟਿਊਬ ਦੇ ਮਾਧਿਅਮ ਰਾਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਮਹਿਮਾ ਦੇ ਸ਼ਬਦ ਸੰਗਤ ਨੂੰ ਸਰਸ਼ਾਰ ਕਰਨਗੇ। ਲੇਟ ਸ਼੍ਰੀ ਜੈ ਰਾਮ ਜੀ ਅਤੇ ਸ਼੍ਰੀਮਤੀ ਸਵਰਨ ਕੌਰ ਜੀ ਦੀਆਂ ਇਸ ਟ੍ਰੈਕ ਲਈ ਆਸ਼ੀਰਵਾਦਾਂ ਹਨ। ਸੋਨੂ ਮੂਸਾਪੁਰੀਆ ਦੇ ਲਿਖੇ ਖੂਬਸੂਰਤ ਟ੍ਰੈਕ ਨੂੰ ਸੀਟੂ ਬਾਈ ਨੇ ਪ੍ਰੋਜੈਕਟ ਅਤੇ ਵੀਡੀਓ ਬਣਾ ਕੇ ਸੰਗਤ ਦੇ ਹਿੱਤ ਪੇਸ਼ ਕੀਤਾ ਹੈ । ਜਿਸ ਲਈ ਸਮੁੱਚੀ ਟੀਮ ਹੀ ਇਸ ਟ੍ਰੈਕ ਲਈ ਵਧਾਈ ਦੀ ਪਾਤਰ ਹੈ । ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਡੇਰਾ ਸੱਚਖੰਡ ਬੱਲਾਂ ਨੇ ਮਹਾਨ ਰਹਿਬਰ ਸਤਿਗੁਰ ਸੁਆਮੀ ਨਿਰੰਜਨ ਦਾਸ ਜੀ ਮਹਾਰਾਜ ਦਾ ਇਸ ਟ੍ਰੈਕ ਨੂੰ ਆਸ਼ੀਰਵਾਦ ਹੈ । ਸੰਗਤ ਵੱਧ ਤੋਂ ਵੱਧ ਇਸ ਟ੍ਰੈਕ “ਮੇਰੇ ਸਿਰ ਤੇ ਹੱਥ” ਨੂੰ ਸ਼ੇਅਰ ਲਾਈਕ ਅਤੇ ਕੁਮੈਂਟ ਕਰਕੇ ਆਪਣਾ ਪਿਆਰ ਦੇਵੇ ਜੀ । ਆਮੀਨ !
