Apr 23, 2026

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-
ਡੇਰਾ ਸੱਚਖੰਡ ਬੱਲਾਂ ਤੇ ਬੱਲਾਂ ਟੀ ਵੀ ਦੀ ਪੇਸ਼ਕਸ਼ ਵਿੱਚ ਧੰਨ ਧੰਨ ਸਤਿਗੁਰੂ ਸੁਆਮੀ ਸਰਵਣ ਦਾਸ ਜੀ ਮਹਾਰਾਜ , ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਆਸ਼ੀਰਵਾਦ ਨਾਲ “ਮੇਰਾ ਸਤਿਗੁਰ ਪਿਆਰਾ” ਟਾਈਟਲ ਹੇਠ ਗੁਰੂ ਘਰ ਦੇ ਸੇਵਾਦਾਰ ਸ੍ਰੀਮਾਨ ਦਵਿੰਦਰ ਦਾਸ ਜੀ ਵੱਲੋਂ ਆਪਣਾ ਧਾਰਮਿਕ ਟ੍ਰੈਕ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਰਿਲੀਜ਼ ਕੀਤਾ ਗਿਆ।  ਜਿਸ ਦੀ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ਤੇ ਸ਼੍ਰੀਮਾਨ ਦਵਿੰਦਰ ਦਾਸ ਜੀ ਨੇ ਦੱਸਿਆ ਕਿ “ਮੇਰਾ ਸਤਿਗੁਰ ਪਿਆਰਾ” ਟਾਈਟਲ ਟ੍ਰੈਕ ਡੇਰਾ ਸੱਚਖੰਡ ਬੱਲਾਂ ਤੇ ਬੱਲਾਂ ਟੀਵੀ ਦੀ ਪੇਸ਼ਕਸ਼ ਹੈ।  ਜਿਸ ਨੂੰ ਉਹਨਾਂ ਨੇ ਖੁਦ ਹੀ ਕੰਪੋਜ਼ ਅਤੇ ਕਲਮਬੱਧ ਕੀਤਾ ਹੈ।  ਅਮਰ ਦਾ ਮਿਊਜਿਕ ਮਿਰਰ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ।  ਰਕੇਸ਼ ਕੁਮਾਰ ਇਸ ਦੇ ਐਡੀਟਰ ਹਨ ਅਤੇ ਜੱਸੀ ਆਰਟਸ ਵਲੋਂ ਇਸ ਦੇ ਪੋਸਟਰ ਨੂੰ ਬਾਖੂਬੀ ਡਿਜ਼ਾਇਨ ਕਰਕੇ ਸੰਗਤ ਦੇ ਸਪੁਰਦ ਕੀਤਾ ਗਿਆ ਹੈ।  ਸੁਖਜਿੰਦਰ ਵਿਰਦੀ ਦੀ ਕੈਮਰਾ ਭੂਮਿਕਾ ਇਸ ਟ੍ਰੈਕ ਵਿੱਚ ਵਿਲੱਖਣ ਤਰੀਕੇ ਨਾਲ ਦਿਖਾਈ ਦੇ ਰਹੀ । ਭੁਪਿੰਦਰ ਵਿਰਦੀ, ਸੁਖਜਿੰਦਰ ਵਿਰਦੀ ਅਤੇ ਗੁਰਬੀਰ ਵਿਰਦੀ ਦੀਆਂ ਸੇਵਾਵਾਂ ਵੀ ਸਲਾਹੁਣਯੋਗ ਹਨ । ਸ੍ਰੀਮਾਨ ਦਵਿੰਦਰ ਦਾਸ ਜੀ ਗੁਰੂ ਦਰਬਾਰ ਡੇਰਾ ਸੱਚਖੰਡ ਬੱਲਾਂ ਦੇ ਪਰਮ ਸੇਵਕ ਹਨ ਅਤੇ ਸਤਿਗੁਰੂ ਮਹਾਰਾਜ ਇਹਨਾਂ ਦੀ ਇਸ ਨਿਮਾਣੀ ਕੋਸ਼ਿਸ਼ ਨੂੰ ਜਰੂਰ ਚਾਰ ਚੰਦ ਲਾਉਣ ਅਤੇ ਗੁਰੂ ਘਰ ਦੀਆਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਪਿਆਰੇ ਸ਼ਬਦ ਨੂੰ ਸ਼ੇਅਰ ਲਾਈਕ ਅਤੇ ਕੁਮੈਂਟ ਕਰਕੇ ਜਰੂਰ ਆਪਣਾ ਪਿਆਰ ਦੇਣ ਜੀ । ਜੈ ਗੁਰਦੇਵ ਧੰਨ ਗੁਰਦੇਵ ਜੀ।