ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਰਵਿਦਾਸੀਆ ਕੌਮ ਦੇ ਪ੍ਰਸਿੱਧ ਗਾਇਕ ਜੇ ਐਚ ਤਾਜਪੁਰੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੀ ਖੁਸ਼ੀ ਵਿੱਚ ਟਰੈਂਗਲ ਮਿਊਜਿਕ ਅਤੇ ਸੰਦੀਪ ਕਨੇਡਾ ਦੀ ਪੇਸ਼ਕਸ਼ ਵਿੱਚ “ਮੇਰੇ ਲੇਖਾਂ ਵਿੱਚ” ਟਾਈਟਲ ਰੱਖ ਕੇ ਹਾਲ ਹੀ ਵਿੱਚ ਰਿਲੀਜ਼ ਕੀਤਾ ਹੈ। ਇਸ ਟ੍ਰੈਕ ਲਈ ਸ਼੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਮਹਾਨ ਆਸ਼ੀਰਵਾਦ ਹੈ । ਜੇ ਐਚ ਤਾਜਪੁਰੀ ਨੇ ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟ੍ਰੈਕ ਨੂੰ ਮਾਣੀ ਫਗਵਾੜੇ ਵਾਲੇ ਨੇ ਕਲਮਬੱਧ ਕੀਤਾ ਹੈ ਅਤੇ ਮਿਊਜ਼ਿਕ ਖੁਦ ਗਾਇਕ ਤਾਜਪੁਰੀ ਵਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ਸੈਂਡੀ ਫੋਟੋਗ੍ਰਾਫੀ ਵਲੋਂ ਤਿਆਰ ਕੀਤੀ ਗਈ ਹੈ। ਜਿਸ ਨੂੰ ਵੱਖ ਵੱਖ ਲੋਕੇਸ਼ਨਜ਼ ਤੇ ਸੋਹਣੇ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ। ਮੇਰੇ ਲੇਖਾਂ ਵਿੱਚ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਸਤਨਾਮ ਸਰੋਆ ਕਨੇਡਾ, ਵਰਿੰਦਰ ਬੰਗੜ ਕਨੇਡਾ, ਬਰਜਿੰਦਰ ਭੱਟੀ ਕਨੇਡਾ, ਮਦਨ ਝਿੰਮ ਕਨੇਡਾ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਦਾ ਜੇ ਐਚ ਤਾਜਪੁਰੀ ਨੇ ਧੰਨਵਾਦ ਕੀਤਾ ਹੈ। ਇਸ ਟ੍ਰੈਕ ਲਈ ਸ਼ੁਭਕਾਮਨਾਵਾਂ ਦਿੰਦਿਆਂ ਸਤਿਕਾਰਯੋਗ ਸ੍ਰੀ ਬਿਲ ਬਸਰਾ ਜੀ ਨੇ ਵੀ ਜੇ ਐਚ ਤਾਜਪੁਰੀ ਨੂੰ ਆਪਣਾ ਵਧਾਈ ਸੰਦੇਸ਼ ਭੇਜਿਆ ਹੈ। ਜਿਕਰਯੋਗ ਹੈ ਕਿ ਜੇ ਤਾਜਪੁਰੀ ਦੇ ਅਨੇਕਾਂ ਗੀਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨਾਲ ਓਤ ਪੋਤ ਹਨ ਅਤੇ ਸੰਗਤ ਵੱਲੋਂ ਬਹੁਤ ਪਿਆਰ ਮੁਹੱਬਤ ਦੇ ਕੇ ਇਹਨਾਂ ਗੀਤਾਂ ਨੂੰ ਨਿਵਾਜਿਆ ਗਿਆ ਹੈ । ਜੇ ਐਚ ਤਾਜਪੁਰੀ ਦੀ ਪੂਰੀ ਟੀਮ ਆਸ ਕਰਦੀ ਹੈ ਕਿ ਇਸ ਟਰੈਕ ਨੂੰ ਵੀ ਸੰਗਤ ਆਪਣਾ ਦਿਲੀਂ ਆਸ਼ੀਰਵਾਦ ਦੇ ਕੇ ਸਤਿਕਾਰ ਬਖਸ਼ੇਗੀ । ਜੈ ਗੁਰਦੇਵ ਧੰਨ ਗੁਰਦੇਵ।
