Oct 3, 2026

ਰਾਜਸੀ, ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ
ਵੈਨਕੂਵਰ (ਮਲਕੀਤ ਸਿੰਘ)- ਚੜ੍ਹਦੀ ਕਲਾ ਬ੍ਰਦਰਹੁੱਡ ਐਸੋਸੀਏਸ਼ਨ ਦੇ ਫਾਊਂਡਿੰਗ ਡਾਇਰੈਕਟਰ ਅਤੇ ਮੀਡੀਆ ਦੀ ਨਾਮਵਰ ਸ ਸ਼ਖਸੀਅਤ ਜਸਵਿੰਦਰ ਸਿੰਘ ਦਿਲਾਵਰੀ ਦੇ ਮਾਤਾ ਸੁਰਿੰਦਰ ਕੌਰ ਜੀ, ਜਿਨ੍ਹਾਂ ਦਾ ਪਿਛਲੇ ਦਿਨੀਂ ਮੋਹਾਲੀ ਵਿਖੇ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦ ਵਿੱਚ ਅੱਜ ਗੁਰਦੁਆਰਾ ਨਾਨਕਸਰ, ਸਰੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕਰਵਾਇਆ ਗਿਆ । ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਅਰਦਾਸੀ ਸਿੰਘ ਵੱਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ
ਇਸ ਮੌਕੇ ਤੇ
ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਸੁਰਿੰਦਰ ਕੌਰ ਜੀ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਣਨਯੋਗ ਹੈ ਕਿ ਮਾਤਾ ਸੁਰਿੰਦਰ ਕੌਰ ਜੀ ਕਾਫ਼ੀ ਸਮੇਂ ਤੱਕ ਆਪਣੇ ਪੁੱਤਰ ਦੇ ਕੋਲ ਕੈਨੇਡਾ ਵਿੱਚ ਵੀ ਰਹੇ।
ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁਖ ਧਾਲੀਵਾਲ, ਸਰੀ ਫਲੀਟਵੁੱਡ ਤੋਂ ਸੰਸਦ ਮੈਂਬਰ ਗੁਰਬਖਸ਼ ਸੈਣੀ ,ਸਰੀ ਪੈਨੋਰਾਮਾ ਤੋਂ ਵਿਧਾਇਕ ਬਰਾਰਿਨ ਟੈਪਰ, ਸਰੀ ਨੌਰਥ ਤੋਂ ਵਿਧਾਇਕ ਮਨਦੀਪ ਧਾਲੀਵਾਲ , ਕੌਂਸਲਰ ਲਿੰਡਾ ਐਨਿਸ, ਕੌਂਸਲਰ ਮਨਦੀਪ ਨਾਗਰਾ ਅਤੇ ਸਰੀ ਸਕੂਲ ਬੋਰਡ ਟਰਸਟੀ ਗੈਰੀ ਥਿੰਦ ਸ਼ਾਮਲ ਸਨ।

ਇਸ ਤੋਂ ਇਲਾਵਾ ਦਿਲਾਵਰੀ ਪਰਿਵਾਰ ਦੇ ਮੈਂਬਰ ਜਗਦੀਸ਼ ਕੌਰ ਗੁਜਰਾਲ ਅਤੇ ਦਿਲਬਾਗ ਸਿੰਘ ਗੁਜਰਾਲ ਸਮੇਤ ਹੋਰ ਕਈ ਦੋਸਤਾਂ-ਮਿੱਤਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਸਮਾਗਮ ਦੇ ਅੰਤ ਵਿੱਚ ਜਸਵਿੰਦਰ ਸਿੰਘ ਦਿਲਾਵਰੀ ਦੇ ਫੁੱਫੜ ਦਿਲਬਾਗ ਸਿੰਘ ਗੁਜਰਾਲ ਅਤੇ ਸੰਸਦ ਮੈਂਬਰ ਸੁਖ ਧਾਲੀਵਾਲ ਨੇ ਦਿਲਾਵਰੀ ਪਰਿਵਾਰ ਵੱਲੋਂ ਆਈ ਸਮੂਹ ਸੰਗਤ,ਗੁਰਦੁਆਰਾ ਮੈਨੇਜਮੈਂਟ ਕਮੇਟੀ, ਰਾਗੀ ਜਥਿਆਂ ਅਤੇ ਸੇਵਾਦਾਰਾ ਦਾ ਧੰਨਵਾਦ ਕੀਤਾ ਅਖੀਰ ਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

error: Content is protected !!