Apr 23, 2026

ਪ੍ਰਵਾਸੀ ਭਾਰਤੀਆਂ ਦੇ ਉਪਰਾਲੇ ਨੇ ਪੰਜਾਬ ਦੀ ਹਾਕੀ ਨੂੰ ਦਿੱਤੀ ਨਵੀ ਉਡਾਨ…..
ਹਾਕੀ ਸਿਰਫ ਖੇਡ ਨਹੀ ਸਗੋਂ ਸਾਡੇ ਜਜਬੇ ਤੇ ਪਛਾਣ ਦੀ ਨਿਸ਼ਾਨੀ …

ਡਾ.ਜਤਿੰਦਰ ਸਾਬੀ (ਮੋਬਾਇਲ 9872978781)-
ਜਦੋਂ ਮਿੱਟੀ ਦੀ ਖੁਸ਼ਬੂ ਦਿਲਾਂ ‘ਚ ਵਸਦੀ ਹੋਵੇ ਤਾਂ ਦੇਸ਼ ਤੋਂ ਦੂਰ ਬੈਠੇ ਵੀ ਆਪਣੀਆਂ ਜੜ੍ਹਾਂ ਨਾਲ ਪਿਆਰ ਜਿੰਦਾਂ ਰੱਖਣ ਤਾਂ ਅਜਿਹੇ ਜਜਬੇ ਇਤਿਹਾਸ ਬਣਾਉਦੇ ਹਨ। ਜਲੰਧਰ ਦੀ ਧਰਤੀ ਤੇ ਹੋਇਆ ਭੁਲੱਥ ਹਾਕੀ ਕੱਪ 2006 ਵਿਸ਼ਾਲ ਹਾਕੀ ਟੂਰਨਾਮੈਂਟ ਸਿਰਫ ਇਕ ਖੇਡ ਮੁਕਾਬਲਾ ਨਹੀ ਸੀ, ਇਹ ਪੰਜਾਬੀਅਤ, ਸਮਰਪਣ ਅਤੇ ਪ੍ਰਵਾਸੀ ਭਾਰਤੀਆਂ ਦੇ ਅਟੁੱਟ ਪਿਆਰ ਦੀ ਜਿਊਦੀ ਜਾਗਦੀ ਮਿਸਾਲ ਹੈ। ਇਸ ਨੇ ਸਾਬਤ ਕਰ ਦਿੱਤਾ ਕਿ ਹਾਕੀ ਅੱਜ ਵੀ ਪੰਜਾਬ ਦੀਆਂ ਰਗ੍ਹਾਂ ਵਿਚ ਦੌੜਦੀ ਹੈ। ਅਸਟਰੇਲੀਆ ਨਿਵਾਸੀ ਪ੍ਰਵਾਸੀ ਭਾਰਤੀ ਮੋਹਨਬੀਰ ਸਿੰਘ ਬੱਲ ( ਬੱਲ ਇਨਕਾਰਪੋਰੇਸ਼ਨ ਆਸਟਰੇਲੀਆ) ਨੇ ਆਪਣੇ ਪਿਤਾ ਸਵ ਅਵਤਾਰ ਸਿੰਘ ਬੱਲ ਦੀ ਯਾਦ ‘ਚ ਇਹ ਹਾਕੀ ਦੇ ਮਹਾਂਕੁੰਭ ਨੂੰ ਕਰਵਾਉਣ ਦੀ ਪਲੇਠੀ ਪਹਿਲ ਕੀਤੀ ਤੇ ਇਸ ਨੂੰ ਸਫਲ ਬਣਾਉਣ ਲਈ ਪਰਮਿੰਦਰ ਸਿੰਘ ਸੰਧੂ ਆਸਟਰੇਲੀਆ, ਗੁਰਜੀਤ ਸਿੰਘ ਪੱਟੀ ਆਸਟਰੇਲੀਆ ਤੇ ਜਲੰਧਰ ਤੋਂ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਐਸ.ਪੀ ਤੇਜਬੀਰ ਸਿੰਘ ਹੁੰਦਲ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਦੇ ਕੇ ਇਸ ਨੂੰ ਦੇਸ਼ ਦਾ ਹੁਣ ਤੱਕ ਤੇ ਹਾਕੀ ਦੇ ਇਤਿਹਾਸ ‘ਚ ਸਭ ਤੋਂ ਵੱਡਾ 15 ਲੱਖ ਦੀ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਬਣਾ ਕੇ ਇਕ ਮਿਸਾਲ ਪੈਦਾ ਕੀਤੀ। ਇਹ ਟੂਰਨਾਮੈਂਟ ਦੀ ਵੱਡੀ ਤਾਕਤ ਪ੍ਰਵਾਸੀ ਭਾਰਤੀ ਸਨ ਤੇ ਉਨ੍ਹਾਂ ਦਾ ਇਹ ਉਪਰਾਲਾ ਪੈਸੇ ਤੱਕ ਸੀਮਤ ਨਹੀ ਸੀ ਸਗੋਂ ਇਕ ਮਿਸ਼ਨ ਪੰਜਾਬ ਦੀ ਹਾਕੀ ਨੂੰ ਮੁੜ ਦੁਨੀਆਂ ਦੇ ਸ਼ਿਖਰ ਤੇ ਲਿਜਾਣ ਦਾ ਤੇ ਇਸ ਨਾਲ ਖਿਡਾਰੀਆਂ ਨੂੰ ਵਧੀਆ ਮੰਚ ਮਿਲਿਆ, ਨਵੀ ਪੀੜੀ ਪ੍ਰੇਰਿਤ ਵੀ ਹੋਈ ਤੇ ਇਸ ਮੌਕੇ ਤੇ ਹਰ ਪਹਿਲੇ ਗੋਲ ਤੇ 50 ਹਜਾਰ ਤੋਂ ਇਕ ਲੱਖ ਤੇ ਦੋ ਲੱਖ ਤੱਕ ਦੇ ਨਗਦ ਇਨਾਮ ਖਿਡਾਰੀਆਂ ਨੂੰ ਦਿੱਤੇ ਗਏ ਤੇ 2001 ਦੀ ਜੂਨੀਅਰ ਵਿਸ਼ਵ ਹਾਕੀ ਕੱਪ ਜੇਤੂ ਟੀਮ ਦੇ ਖਿਡਾਰੀਆਂ ਨੂੰ ਸੋਨ ਤੇ ਸਿੱਕਿਆ ਨਾਲ ਸਨਮਾਨਿਤ ਕੀਤਾ ਗਿਆ ਤੇ ਪੈਰਿਸ ਤੇ ਟੋਕੀਓ ਉਲੰਪਿਕ ਦੇ ਕਾਂਸੀ ਦਾ ਤਗਮਾਂ ਜੇਤੂ ਖਿਡਾਰੀਆਂ ਨੂੰ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਦਰਸ਼ਕਾਂ ਲਈ ਬੁਲਟ ਮੋਟਰ ਸਾਈਕਲ ਤੇ ਸਰਬਤੋਮ ਖਿਡਾਰੀਆਂ ਨੂੰ ਐਲ.ਸੀ.ਡੀ ਤੇ ਹੋਰ ਵੱਡੇ ਵੱਡੇ ਨਗਦ ਇਨਾਮਾਂ ਨਾਲ ਸਨਮਾਨਿਆ ਗਿਆ ਤੇ ਇਹ ਸਨਮਾਨ ਸਿਰਫ  ਇਨਾਮ ਨਹੀ ਸੀ ਸਗੋਂ ਦੇਸ਼ ਦਾ ਨਾਮ ਹਾਕੀ ਦੇ ਖੇਤਰ ‘ਚ ਰੌਸ਼ਨ ਕਰਨ ਵਾਲੇ ਯੋਧਿਆਂ ਦਾ ਸਨਮਾਨ ਸੀ। ਜਲੰਧਰ ਦਾ ਇਹ ਹਾਕੀ ਟੂਰਨਾਮੈਂਟ ਸਿਰਫ ਇਕ ਖੇਡ ਮੁਕਾਬਲਾ ਨਹੀ ਸੀ, ਇਹ ਪੰਜਾਬ ਦੇ ਖੇਡ ਸੱਭਿਆਚਾਰ ਦਾ ਮਹਾਂਕੁੰੰਭ ਸੀ ਤੇ ਉਹ ਮੰਚ ਬਣਿਆਂ ਜਿਥੇ ਭੂਤਕਾਲ ਦੀਆਂ ਯਾਦਾਂ, ਵਰਤਮਾਨ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਉਮੀਦਾ ਇਕ ਮੰਚ ਤੇ ਇਕੱਠੀਆਂ ਹੋਈਆਂ। ਹਾਕੀ ਇੰਡੀਆ ਨੇ ਵੀ ਇਸ ਟੂਰਨਾਮੈਂਟ ਤੋਂ ਨਵੀ ਉਮੀਦ ਜਗਾਈ ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਨੇ ਐਲਾਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿਚ ਇਸ ਟੂਰਨਾਮੈਂਟ ਨੂੰ ਕੌਮਾਂਤਰੀ ਪੱਧਰ ਤੇ ਲੈ ਕੇ ਜਾਇਆ ਜਾਵੇਗਾ ਤੇ ਇਸ ਨਾਲ ਖਿਡਾਰੀਆਂ ਨੂੰ ਪਿੰਡਾਂ ‘ਚ ਵੱਡੇ ਮੌਕੇ ਮਿਲਣਗੇ, ਪੰਜਾਬ ਮੁੜ ਤੋਂ ਹਾਕੀ ਦਾ ਕੇਂਦਰ ਬਣੇਗਾ ਤੇ ਭਾਰਤ ਨੂੰ ਵਿਸ਼ਵ ਪੱਧਰ ਤੇ ਨਵੇ ਚੈਪੀਅਨ ਮਿਲਣ ਦਾ ਆਸ ਵੀ ਬੱਝੀ ਹੈ। ਭੁਲੱਥ ਹਾਕੀ ਟੂਰਨਾਮੈਂਟ ਜਲੰਧਰ ਦੇ ਹਾਕੀ ਮੈਦਾਨ ਤੇ ਸਿਰਫ ਖੇਡਿਆ ਨਹੀ ਗਿਆ ਤੇ ਇਸ ਨੇ ਲੱਖਾਂ ਹਾਕੀ ਖੇਡ ਪ੍ਰੇਮੀਆਂ ਦਿਲਾਂ ਨੂੰ ਵੀ ਜਿੱਤਿਆ ਤੇ ਪ੍ਰਵਾਸੀ ਭਾਰਤੀਆਂ ਦਾ ਇਕ ਜਜਬਾ ਤੇ ਸੁਨੇਹਾ ਹੈ ਕਿ… ਜਿੱਥੇ ਮਿੱਟੀ ਨਾਲ ਪਿਆਰ ਜਿੰਦਾਂ ਹੋਵੇ ..ਤਾਂ ਉਥੇ ਖੇਡਾਂ ਸਿਰਫ  ਖੇਡਾਂ ਸਿਰਫ ਖੇਡਾਂ ਨਹੀ ਰਹਿੰਦੀਆਂ.. ਉਹ ਇਤਿਹਾਸ ਬਣ ਜਾਂਦੀਆਂ ਹਨ ਤੇ ਜੇ ਇਹ ਜਜਬਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਦੀ ਹਾਕੀ ਮੁੜ ਦੁਨੀਆਂ ਦੇ ਸਿਰ ਦਾ ਤਾਜ ਬਣੇਗੀ।
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 20 ਮਾਰਚ ਤੋਂ 22 ਮਾਰਚ 2026 ਤੱਕ ਭੁਲੱਥ ਹਾਕੀ ਕੱਪ ਮੁੱਖ ਪ੍ਰਬੰਧਕ ਮੋਹਨਬੀਰ ਬੱਲ , ਗੁਰਜੀਤ ਸਿੰਘ ਪੱਟੀ (ਆਸਟਰੇਲੀਆ), ਪਰਮਿੰਦਰ ਸੰਧੂ ਦੇ ਯਤਨਾਂ ਸਦਕਾ ਕਰਵਾਏ ਇਸ ਟੂਰਨਾਮੈਂਟ ਵਿੱਚ ਮਰਦਾਂ ਦੇ ਵਰਗ ‘ਚ ਦੇਸ਼ ਦੀਆਂ 8 ਨਾਮੀ ਹਾਕੀ ਟੀਮਾਂ ਭਾਰਤੀ ਨੇਵੀ ਮੁੰਬਈ, ਕੈਗ ਦਿੱਲੀ, ਇੰਡੀਅਨ ਆਰਮੀ ਰੈਡ ਨਵੀਂ ਦਿੱਲੀ, ਪੰਜਾਬ ਪੁਲਿਸ ਜਲੰਧਰ, ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ, ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ, ਭਾਰਤੀ ਏਅਰ ਫੋਰਸ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਮਰਦਾਂ ਦੇ ਵਰਗ ਦੀ ਜੇਤੂ ਟੀਮ ਨੂੰ 15 ਲੱਖ ਰੁਪਏ ਦਾ ਨਕਦ ਇਨਾਮ,  ਉਪ ਜੇਤੂ ਟੀਮ ਨੂੰ 10 ਲੱਖ ਰੁਪਏ ਨਕਦ, ਤੀਜੇ ਸਥਾਨ ਵਾਲੀ ਟੀਮ ਨੂੰ 5 ਲੱਖ ਰੁਪਏ ਨਕਦ ਇਨਾਮ, ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਨੂੰ ਤਿੰਨ ਲੱਖ ਰੁਪਏ ਨਕਦ ਅਤੇ ਫਾਈਨਲ ਮੈਚ ਦੇ ਸਰਵੋਤਮ ਖਿਡਾਰੀ ਨੂੰ ਹਾਰਲੇ ਡੇਵਿਡਸਨ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ।  ਔਰਤਾਂ ਦੇ ਵਰਗ ਵਿੱਚ ਕੁਲ ਚਾਰ ਟੀਮਾਂ ਜਿਨ੍ਹਾਂ ਵਿੱਚ ਸੀਆਰਪੀਐਫ ਜਲੰਧਰ, ਬੀਐਸਐਫ ਜਲੰਧਰ, ਰਾਊਂਡ ਗਲਾਸ ਸਪੋਰਟਸ ਮੋਹਾਲੀ ਅਤੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀਆਂ ਟੀਮਾਂ ਭਾਗ ਲਿਆ ਤੇ  ਔਰਤਾਂ ਦੇ ਵਰਗ ਦੀ ਜੇਤੂ ਟੀਮ ਨੂੰ 5 ਲੱਖ ਰੁਪਏ, ਉਪ ਜੇਤੂ ਨੂੰ 2 ਲੱਖ ਰੁਪਏ, ਤੀਜੇ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 50-50 ਹਜ਼ਾਰ ਰੁਪਏ ਨਕਦ ਦਿੱਤੇ ਗਏ। ਇੰਡੀਅਨ ਏਅਰ ਫੋਰਸ ਨੇ ਪੈਟਰੋਲੀਅਮ ਸਪੋਰਟਸ ਕੰਟਰੋਲ ਬੋਰਡ ਨੂੰ 2-1 ਦੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ ਦੇ ਮਰਦਾਂ ਦੇ ਵਰਗ ਦਾ ਖਿਤਾਬ ਆਪਣੇ ਨਾਂਅ ਕੀਤਾ। ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀ ਟੀਮ ਨੂੰ 5-1 ਦੇ ਵੱਡੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ 2026 ਦੇ ਮਹਿਲਾਵਾਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਮੋਹਨਬੀਰ ਸਿੰਘ ਬੱਲ (ਬੱਲ ਇਨਕਾਰਪੋਰੇਸ਼ਨ ਆਸਟਰੇਲੀਆ), ਗੁਰਜੀਤ ਸਿੰਘ ਪੱਟੀ ਆਸਟਰੇਲੀਆ ਅਤੇ ਪਰਮਿੰਦਰ ਸੰਧੂ ਅਤੇ ਟੀਮ ਵਲੋਂ ਕਰਵਾਏ ਗਏ ਟੂਰਨਾਮੈਂਟ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਦੀ ਕਪਤਾਨ ਬਲਜੀਤ ਕੌਰ ਅੰਤਰਰਾਸ਼ਟਰੀ ਖਿਡਾਰਣ ਨੇ ਫਾਇਨਲ ਵਿੱਚ ਹੈਟ੍ਰਿਕ ਕੀਤੀ ਅਤੇ ਉਸ ਦਾ ਪ੍ਰਬੰਧਕਾਂ ਵਲੋਂ ਬੁਲਟ ਮੋਟਰ ਸਾਇਕਲ ਨਾਲ ਸਨਮਾਨ ਕੀਤਾ ਗਿਆ। ਜੇਤੂ ਟੀਮ ਨੂੰ ਪੰਜ ਲੱਖ ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਕਦ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ 2001 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀਆਂ ਦਾ ਸੋਨੇ ਦੇ ਸਿੱਕਿਆਂ ਨਾਲ ਸਨਮਾਨ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਕੀਤੀ। ਮਰਦਾਂ ਦੇ ਵਰਗ ਦੀ ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ 15 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ ਜਦਕਿ ਦੂਜੇ ਸਥਾਨ ਵਾਲੀ ਟੀਮ ਨੂੰ ਉਪ ਜੇਤੂ ਟਰਾਫੀ ਦੇ ਨਾਲ 10 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ। ਤੀਜੇ ਸਥਾਨ ਤੇ ਰਹਿਣ ਵਾਲੀ ਭਾਰਤੀ ਨੇਵੀ ਦੀ ਟੀਮ ਨੂੰ 5 ਲੱਖ ਰੁਪਏ ਨਕਦ ਦਾ ਇਨਾਮ ਦਿੱਤਾ ਗਿਆ। ਬੈਸਟ ਗੋਲਕੀਪਰ ਏਅਰ ਫੋਰਸ ਦੇ ਪੋਨਨਾ, ਬੈਸਟ ਫੁਲ ਬੈਕ ਯੋਗੇਸ਼ ਸਿੰਘ ਭਾਰਤੀ ਨੇਵੀ, ਬੈਸਟ ਹਾਫ ਬੈਕ ਬਲਵਿੰਦਰ ਸਿੰਘ ਪੰਜਾਬ ਪੁਲਿਸ, ਬੈਸਟ ਫਾਰਵਰਡ ਦਿਲਰਾਜ ਸਿੰਘ ਪੈਟਰੋਲੀਅਮ ਬੋਰਡ ਐਲਾਨਿਆ ਗਿਆ। ਇਨ੍ਹਾਂ ਸਾਰਿਆਂ ਨੂੰ 50 ਹਜ਼ਾਰ- 50 ਹਜ਼ਾਰ ਰੁਪਏ ਨਕਦ ਦਿਤੇ ਗਏ। ਟੂਰਨਾਮੈਂਟ ਦਾ ਬੈਸਟ ਖਿਡਾਰੀ ਹਰਜੀਤ ਸਿੰਘ ਪੈਟਰੋਲੀਅਮ ਬੋਰਡ ਨੂੰ 3 ਲੱਖ ਰੁਪਏ ਨਕਦ ਦਿੱਤੇ ਗਏ। ਬੈਸਟ ਪਲੇਅਰ ਆਫ ਫਾਈਨਲ ਮੈਚ ਅੰਮ੍ਰਿਤ ਟਿਰਕੀ ਭਾਰਤੀ ਏਅਰ ਫੋਰਸ ਨੂੰ ਹਾਰਲੇ ਡੇਵਿਡਸਨ ਮੋਟਰ ਸਾਇਕਲ ਨਾਲ ਸਨਮਾਨਿਤ ਕੀਤਾ ਗਿਆ। ਮਹਿਲਾਵਾਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੇਹਤਰੀਨ ਖਿਡਾਰਣ ਸੁਖਬੀਰ ਕੌਰ ਰਾਊਂਡ ਗਲਾਸ ਰਹੀ, ਉਸ ਨੂੰ ਇਲੈਕਟ੍ਰਿਕ ਸਕੂਟਰ ਨਾਲ ਸਨਮਾਨਿਆ ਗਿਆ।

*ਉਲੰਪਿਕ ਤਗਮਾਂ ਜੇਤੂ ਖਿਡਾਰੀਆਂ ਦਾ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨ–
ਉਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਬੁਲੇਟ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ, ਜੁਗਰਾਜ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ, ਵਿਸ਼ੇਸ਼ ਹਨ। ਇਸ ਤੋਂ ਇਲਾਵਾ ਇਸ ਮੌਕੇ ਤੇ ਉਲੰਪੀਅਨ ਅਕਾਸ਼ਦੀਪ ਸਿੰਘ ਅਤੇ ਉਲੰਪੀਅਨ ਰਮਨਦੀਪ ਸਿੰਘ ਦਾ ਪ੍ਰਬੰਧਕਾਂ ਵਲੋਂ ਬੁਲਟ ਮੋਟਰ ਸਾਇਕਲਾਂ ਨਾਲ ਸਨਮਾਨ ਕੀਤਾ ਗਿਆ।

*ਜੂਨੀਅਰ ਹਾਕੀ ਵਿਸ਼ਵ ਕੱਪ (2001) ਦੇ ਜੇਤੂਆਂ ਖਿਡਾਰੀਆਂ ਦਾ ਸੋਨੇ ਦੇ ਸਿੱਕਿਆ ਨਾਲ ਸਨਮਾਨ-ਇਸ ਮੌਕੇ ਤੇ 2001 ਵਿਚ ਜੇਤੂ ੂਬਣੀ ਜੂਨੀਅਰ ਭਾਰਤੀ ਹਾਕੀ ਟੀਮ ਦੇ ਪੰਜਾਬੀ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਸੋਨੇ ਤੇ ਸਿੱਕਿਆ ਨਾਲ ਕੀਤਾ ਗਿਆ ਇਸ ਟੀਮਾਂ ‘ਚ ਉਲੰਪੀਅਨ ਗਗਨਅਜੀਤ ਸਿੰਘ, ਉਲੰਪੀਅਨ ਪ੍ਰਭਜੋਤ ਸਿੰਘ, ਉਲੰਪੀਅਨ ਰਾਜਪਾਲ ਸਿੰਘ, ਉਲੰਪੀਅਨ ਕੰਵਲਪ੍ਰੀਤ ਸਿੰਘ, ਉਲੰਪੀਅਨ ਦੀਪਕ ਠਾਕੁਰ, ਜੁਗਰਾਜ ਸਿੰਘ, ਤੇਜਬੀਰ ਸਿੰਘ ਹੁੰਦਲ, ਇੰਦਰਜੀਤ ਚੱਢਾ, ਬਿਕਰਮਜੀਤ ਸਿੰਘ ਸ਼ਾਮਿਲ ਸਨ।

*ਕੌਮਾਂਤਰੀ ਮਹਿਲਾ ਹਾਕੀ ਖਿਡਾਰਨਾਂ ਦਾ ਭੁਲੱਥ ਹਾਕੀ ਕੱਪ ਮੌਕੇ ਵਿਸ਼ੇਸ਼ ਸਨਮਾਨ
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਪਹਿਲੇ ਭੁਲੱਥ ਹਾਕੀ ਕੱਪ ਦੌਰਾਨ ਮਹਿਲਾਵਾਂ ਦੇ ਹਾਕੀ ਟੂਰਨਾਮੈਂਟ ਦੀ ਬਹੁਤ ਹੀ ਚੰਗੀ ਤੇ ਸ਼ਲਾਘਾਯੋਗ ਸ਼ੁਰੂਆਤ ਕੀਤੀ ਗਈ ਤੇ ਇਸ ਮੌਕੇ ਤੇ ਮੋਹਨ ਬੀਰ ਬੱਲ (ਬੱਲ ਇਨਕਾਰਪੋਰੇਸ਼ਨ ਆਸਟਰੇਲੀਆ) ਗੁਰਜੀਤ ਸਿੰਘ ਪੱਟੀ ਆਸਟਰੇਲੀਆ ਅਤੇ ਪਰਮਿੰਦਰ ਸੰਧੂ ਆਸਟਰੇਲੀਆ ਦੀ ਟੀਮ ਵਲੋਂ ਪੰਜਾਬ ਵੱਲੋਂ ਮਹਿਲਾ ਹਾਕੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਕੌਮਾਂਤਰੀ ਮਹਿਲਾ ਹਾਕੀ ਖਿਡਾਰਨਾਂ ਦੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਅਰਜਨਾ ਐਵਾਰਡੀ ਰਾਜਬੀਰ ਕੌਰ, ਉਲੰਪੀਅਨ ਗੁਰਜੀਤ ਕੌਰ, ਡਾ.ਬਲਜੀਤ ਕੌਰ ਸਾਬਕਾ ਚੀÎਫ ਹਾਕੀ ਕੋਚ ਐਨ.ਆਈ.ਐਸ ਪਟਿਆਲਾ, ਕੌਮਾਂਤਰੀ ਖਿਡਾਰਨ ਅਮਨਦੀਪ ਕੌਰ, ਕੌਮਾਂਤਰੀ ਖਿਡਾਰਨ ਯੋਗਿਤਾ ਬਾਲੀ, ਉਲੰਪੀਅਨ ਨਵਜੋਤ ਕੌਰ, ਉਲੰਪੀਅਨ ਦੀਪਿਕਾ ਠਾਕੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
*ਪ੍ਰਵਾਸੀ ਭਾਈਚਾਰੇ ਦੀ ਪਹਿਲ ਨਾਲ ਪੰਜਾਬ ‘ਚ ਹਾਕੀ ਨੂੰ ਮਿਲੇਗੀ ਨਵੀ ਉਡਾਨ
ਪੰਜਾਬ ਦੀ ਧਰਤੀ ਜਿਸ ਨੇ ਭਾਰਤੀ ਹਾਕੀ ਨੂੰ ਅਣਗਿਣਤ ਸਿਤਾਰੇ ਦਿੱਤੇ ਹਨ। ਇਹ ਇਕ ਵਾਰੀ ਫੇਰ ਹਾਕੀ ਦੇ ਮਹਾਂਕੁੰਭ ਦੀ ਗਵਾਹ ਬਣੀ,  ਪ੍ਰਵਾਸੀ ਭਾਈਚਾਰੇ ਦੇ ਯੋਗਦਾਨ ਨਾਲ ਕਰਵਾਇਆ ਜਾ ਰਿਹਾ ਭੁਲੱਥ ਹਾਕੀ ਕੱਪ ਸਿਰਫ ਇਕ ਟੂਰਨਾਮੈਂਟ ਨਹੀ ਸਗੋਂ ਪੰਜਾਬ ਦੀ ਹਾਕੀ ਨੂੰ ਪੁਨਰਗਠਨ ਦੀ ਮਜਬੂਤ ਕੋਸ਼ਿਸ਼ ਹੈ। ਵੱਡੀ ਇਨਾਮੀ ਰਾਸ਼ੀ ਅਤੇ ਦੇਸ਼ ਦੀਆਂ ਚੋਟੀ ਦੀਆਂ ਟੀਮਾਂ ਦੀ ਹਿੱਸਾਦਾਰੀ ਇਸ ਦੇ ਮੁਕਾਬਲੇ ਨੂੰ ਖਾਸ ਜਰੂਰ ਬਣਾਂਉਦੀ ਹੈ। ਇਹ ਸੁਪਨਾ ਜੂਨੀਅਰ ਭਾਰਤੀ ਹਾਕੀ ਕੱਪ 2021ਦੇ ਜੇਤੂ ਪੰਜਾਬੀ ਖਿਡਾਰੀਆਂ ਨੇ ਤੇਜਬੀਰ ਸਿੰਘ ਹੁੰਦਲ , ਗਗਨਅਜੀਤ ਸਿੰਘ, ਪ੍ਰਭਜੋਤ ਸਿੰਘ, ਦੀਪਕ ਠਾਕੁਰ ਹੋਰ ਹਾਕੀ ਖਿਡਾਰੀਆਂ ਨੇ ਮਿਲ ਕੇ ਪੰਜਾਬ ਦੀ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਇਕ ਵੈਲਫੇਅਰ ਕਮੇਟੀ ਬਣਾ ਕੇ ਕੀਤੀ ਸੀ। ਪਰ ਸਮਾਂ ਬਦਲਦਾ ਗਿਆ ਤੇ ਵਿਆਸਤ ਰੁਝੇਵਿਆਂ ਕਰਕੇ ਅਧੂਰਾ ਸੁਪਨਾ ਪੂਰਾ ਨਹੀ ਹੋ ਸਕਿਆ ਤੇ ਅੱਜ ਵੇਖੇ ਸਮੇ ਦਾ ਚੱਕਰ ਵੀ ਬਦਲਿਆ ਤੇ ਪ੍ਰਵਾਸੀ ਭਾਰਤੀ ਮੋਹਨਬੀਰ ਸਿੰਘ ਬੱਲ ਨੇ ਆਪਣੇ ਪਿਤਾ ਜੀ ਯਾਦ ‘ਚ ਸਵ ਅਵਤਾਰ ਸਿੰਘ ਬੱਲ ਦੀ ਯਾਦ ‘ਚ ਦੇਸ਼ ਦੇ ਸਭ ਤੋਂ ਵੱਡੇ ਇਨਾਮੀ ਰਾਸ਼ੀ ਵਾਲੇ ਹਾਕੀ ਟੂਰਨਾਮੈਂਟ ਭੁਲੱੱਥ ਹਾਕੀ ਕੱਪ ਦੇ ਨਾਮ ਨਾਲ ਜਲੰਧਰ ਦੀ ਧਰਤੀ ਕਰਵਾਉਣ ਦਾ ਫੈਸਲਾ ਕੀਤਾ ਤੇ ਇਸ ਨੂੰ ਤੇਜਬੀਰ ਸਿੰਘ ਹੁੰਦਲ ਸਮੇਤ ਸਾਰੇ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਖਿਡਾਰੀਆਂ ਨੇ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਤੇ ਇਸ ਨੂੰ ਸਫਲ ਬਣਾਉਣ ਦੇ ਲਈ ਸਾਬਕਾ ਹਾਕੀ ਖਿਡਾਰੀ ਗੁਰਜੀਤ ਸਿੰਘ ਪੱਟੀ ਆਸਟਰੇਲੀਆ ਤੇ ਹੋਰ ਹਾਕੀ ਪ੍ਰੇਮੀਆਂ ਤੇ ਪ੍ਰਮੋਟਰਾਂ ਨੇ ਬਣਦਾ ਸਹਿਯੋਗ ਦੇ ਕੇ ਕਾਮਯਾਬ ਕੀਤਾ। ਪੰਜਾਬ ਦੀ ਹਾਕੀ ਦੇ ਮੈਦਾਨ ‘ਚ ਜਿੱਥੇ ਖੇਡ ਮੈਦਾਨ ‘ਚ ਪਸੀਨਾ ਡੁੱਲਦਾ ਹੈ, ਉਥੇ ਕਾਮਯਾਬੀ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਇਹ ਸਾਬਿਤ ਕਰਦਾ ਹੈ, ਕਿ ਉਹ ਅੱਜ ਵੀ ਵਤਨ ਨੂੰ ਕਿੰਨਾ ਪਿਆਰ ਕਰਦੇ ਹਨ ਤੇ ਭਾਈਚਾਰੇ ਦੇ ਇਸ ਕਾਬਿਲੇ ਤਾਰੀਫ ਪਹਿਲ ਨਾਲ ਪੰਜਾਬ ਦੀ ਹਾਕੀ ਖੇਡ ਨੂੰ ਨਵੀ ਤਾਕਤ ਮਿਲੇਗੀ, ਸਗੋਂ ਨੌਜੁਆਨ ਖਿਡਾਰੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਵੀ ਮਿਲੇਗਾ ਤੇ ਇਹ ਟੂਰਨਾਮੈਂਟ ਇਹ ਸੰਦੇਸ਼ ਦੇ ਰਿਹਾ ਹੈ ਕਿ ਜੇ ਕਰ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਸÎਾਂਝੀ ਕੋਸ਼ਿਸ਼ ਜਾਰੀ ਰਹੇ ਤਾਂ ਪੰਜਾਬ ਦੀ ਹਾਕੀ ਫਿਰ ਤੋ ਵਿਸ਼ਵ ਮੰਚ ਤੇ ਆਪਣਾ ਰੁਤਬਾ ਬਣਾਉਣ ‘ਚ ਕਾਮਯਾਬ ਜਰੂਰ ਹੋ ਸਕਦੀ ਹੈ।