ਸਰੀ ( ਕਾਹਲੋਂ)– ਸਿਟੀ ਆਫ਼ ਸਰੀ ਜਨਤਾ ਨੂੰ ਸੱਦਾ ਦੇ ਰਹੀ ਹੈ ਕਿ ਉਹ 14–18 ਸਤੰਬਰ, 2027 ਨੂੰ ਹੋਣ ਵਾਲੀਆਂ 55+ ਬੀਸੀ ਖੇਡਾਂ ਲਈ ਬੋਰਡ ਆਫ਼ ਡਾਇਰੈਕਟਰਜ਼ ਦੇ ਵੋਲੰਟੀਅਰ ਅਹੁਦਿਆਂ ਲਈ ਅਰਜ਼ੀਆਂ ਦੇਣ। ਮੇਅਰ ਬਰੈਂਡਾ ਲੌਕ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ “ਵੋਲੰਟੀਅਰ ਵੱਡੇ ਸਮਾਗਮਾਂ ਜਿਵੇਂ 55+ ਬੀਸੀ ਗੇਮਜ਼ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬੋਰਡ ’ਤੇ ਸੇਵਾ ਕਰਨਾ, ਆਪਣੀ ਕਮਿਊਨਿਟੀ ਦੀ ਮੱਦਦ ਕਰਨ ਅਤੇ ਭਾਗ ਲੈਣ ਵਾਲਿਆਂ ਅਤੇ ਸੈਲਾਨੀਆਂ ਨੂੰ ਇੱਕ ਯਾਦਗਾਰੀ ਤਜਰਬਾ ਦੇਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਮੈਂ ਹਰ ਕਿਸੇ ਨੂੰ ਖੇਡਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਦੀ ਹਾਂ, ਚਾਹੇ ਉਹ ਵੋਲੰਟੀਅਰ ਕਰਨਾ ਹੋਵੇ, ਭਾਗ ਲੈਣਾ ਹੋਵੇ, ਜਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨੀ ਹੋਵੇ।”
55+ ਬੀ.ਸੀ. ਗੇਮਜ਼ ਵਿੱਚ ਸੂਬੇ ਭਰ ਤੋਂ 55 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਾਲਗ ਖੇਡਾਂ ਅਤੇ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ। ਇਹ ਸਮਾਗਮ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਤੇ ਕਮਿਊਨਿਟੀ ਜਜ਼ਬੇ ਦਾ ਜਸ਼ਨ ਮਨਾਉਂਦਾ ਹੈ। ਸਰੀ ਨੂੰ ਇਸ ਮਹੱਤਵਪੂਰਨ ਸੂਬਾਈ ਸਮਾਗਮ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ ਅਤੇ ਯੋਜਨਾ ਬਣਾਉਣ ਅਤੇ ਆਯੋਜਨ ਵਿੱਚ ਸਹਾਇਤਾ ਲਈ ਉਤਸ਼ਾਹੀ ਕਮਿਊਨਿਟੀ ਮੈਂਬਰਾਂ ਦੀ ਲੋੜ ਹੈ।
ਵੋਲੰਟੀਅਰ ਬੋਰਡ ਮੈਂਬਰ ਸਿਟੀ ਸਟਾਫ਼, ਕਮਿਊਨਿਟੀ ਭਾਈਵਾਲਾਂ ਅਤੇ ਬੀ.ਸੀ. ਸੀਨੀਅਰਜ਼ ਗੇਮਜ਼ ਸੋਸਾਇਟੀ (BC Seniors Games Society ) ਨਾਲ ਨਜ਼ਦੀਕੀ ਤੌਰ ‘ਤੇ ਕੰਮ ਕਰਨਗੇ। ਸਿਟੀ ਹੇਠ ਲਿਖੇ ਅਹੁਦਿਆਂ ਲਈ ਅਰਜ਼ੀਆਂ ਮੰਗ ਰਿਹਾ ਹੈ:
• ਵਾਈਸ-ਪ੍ਰੈਜ਼ੀਡੈਂਟ
• ਡਾਇਰੈਕਟਰ ਆਫ਼ ਐਡਮਿਨਿਸਟ੍ਰੇਸ਼ਨ
• ਸੱਭਿਆਚਾਰ ਅਤੇ ਸਮਾਗਮਾਂ ਦੇ ਡਾਇਰੈਕਟਰ
• ਫਰੈਂਡਜ਼ ਆਫ਼ ਦੀ ਗੇਮਜ਼ (ਸਪਾਂਸਰਸ਼ਿਪ ਅਤੇ ਪਾਰਟਨਰਸ਼ਿਪ) ਦੇ ਡਾਇਰੈਕਟਰ
• ਮੈਡੀਕਲ ਸੇਵਾਵਾਂ ਦੇ ਡਾਇਰੈਕਟਰ
• ਡਾਇਰੈਕਟਰ ਆਫ਼ ਪ੍ਰਮੋਸ਼ਨ (ਮਾਰਕੀਟਿੰਗ ਐਂਡ ਕਮਿਊਨੀਕੇਸ਼ਨਜ਼)
• ਪ੍ਰੋਟੋਕੋਲ ਦੇ ਡਾਇਰੈਕਟਰ
• ਖੇਡ ਡਾਇਰੈਕਟਰ
• ਡਾਇਰੈਕਟਰ ਆਫ਼ ਟੈਕਨਾਲੋਜੀ ਸਰਵਿਸਿਜ਼
• ਟ੍ਰਾਂਸਪੋਰਟੇਸ਼ਨ ਡਾਇਰੈਕਟਰ
• ਸਥਾਨ ਦੇ ਸੰਚਾਲਨ ਦੇ ਡਾਇਰੈਕਟਰ
• ਵੋਲੰਟੀਅਰ ਅਤੇ ਭਾਗੀਦਾਰ ਸੇਵਾਵਾਂ ਦੇ ਡਾਇਰੈਕਟਰ
ਓਰੀਐਂਟੇਸ਼ਨ ਸੈਸ਼ਨ ਮਈ 2026 ਵਿੱਚ ਸ਼ੁਰੂ ਹੋਣਗੇ। ਬੋਰਡ ਇਸ ਪਤਝੜ ਵਿੱਚ ਰਸਮੀ ਤੌਰ ‘ਤੇ ਬਣਾਇਆ ਜਾਵੇਗਾ ਅਤੇ ਪਤਝੜ 2027 ਤੱਕ ਖੇਡਾਂ ਨੂੰ ਆਯੋਜਿਤ ਤੇ ਪੇਸ਼ ਕਰਨ ਲਈ ਇਕੱਠੇ ਕੰਮ ਕਰੇਗਾ।
ਸ਼ਹਿਰ ਦੀ ਸਪੋਰਟ ਟੂਰਿਜ਼ਮ ਸਟ੍ਰੈਟੇਜੀ (City’s Sport Tourism Strategy) ਦਾ ਮੁੱਖ ਮਕਸਦ, ਸਰੀ ਨੂੰ ਖੇਡ ਸੈਰ-ਸਪਾਟਾ ਖੇਤਰ ਵਿੱਚ ਇੱਕ ਮੋਹਰੀ ਸ਼ਹਿਰ ਵਜੋਂ ਉਭਾਰਨਾ ਹੈ, ਜਿਸ ਨਾਲ ਆਰਥਿਕ ਲਾਭ ਅਤੇ ਖੇਡ ਵਿਕਾਸ ਦੇ ਮੌਕੇ ਵੱਧਣਗੇ। 2027 55+ ਬੀ.ਸੀ. ਗੇਮਜ਼ ਦੀ ਮੇਜ਼ਬਾਨੀ ਨਾਲ ਹਜ਼ਾਰਾਂ ਭਾਗੀਦਾਰਾਂ, ਵੋਲੰਟੀਅਰਾਂ ਅਤੇ ਸੈਲਾਨੀਆਂ ਨੂੰ ਸਰੀ ਆਉਣ ਦਾ ਮੌਕਾ ਮਿਲੇਗਾ ਅਤੇ ਸ਼ਹਿਰ ਦੀ ਜੀਵੰਤ ਭਾਵਨਾ ਅਤੇ ਸਵਾਗਤੀ ਮਾਹੌਲ ਨੂੰ ਦਰਸਾਇਆ ਜਾਵੇਗਾ।
ਹੋਰ ਜਾਣਕਾਰੀ ਲਈ ਸਿਟੀ ਦੀ ਵੈੱਬਸਾਈਟ ‘ਤੇ ਜਾਓ ।
