Punjab ਆਪ ਵਿਧਾਇਕ ਹਰਮੀਤ ਪਠਾਨਮਾਜਰਾ 9 ਮਹੀਨੇ ਬਾਦ ਪੁਲਿਸ ਵਲੋਂ ਗ੍ਰਿਫਤਾਰ S.S. Chohla Mar 25, 2026 1 min read ਚੰਡੀਗੜ- ਖਬਰ ਹੈ ਕਿ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਆਖ਼ਰ ਨੌਂ ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਣਮਾਜਰਾ ਨੂੰ ਬੀਤੇ ਦਿਨ ਪਟਿਆਲਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਗ਼ੌਰਤਲਬ ਹੈ ਕਿ ਹੜ੍ਹਾਂ ਦੇ ਮੁੱਦੇ ’ਤੇ ਸਤੰਬਰ 2025 ’ਚ ਪਠਾਣਮਾਜਰਾ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਸੀ। ਸਰਕਾਰ ਨੇ ਉਸ ਤੋਂ ਗੰਨਮੈਨ ਸਮੇਤ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਸਨ। ‘ਆਪ’ ਹਾਈਕਮਾਂਡ ਨੇ ਰਣਜੋਧ ਹੜਾਣਾ ਨੂੰ ਸਨੌਰ ਦਾ ਨਵਾਂ ਹਲਕਾ ਇੰਚਾਰਜ ਵੀ ਲਾ ਦਿੱਤਾ ਹੈ। ਇੱਕ ਔਰਤ ਦੀ ਸ਼ਿਕਾਇਤ ’ਤੇ ਇਥੇ ਥਾਣਾ ਸਿਵਲ ਲਾਈਨ ’ਚ ਉਸ ਖ਼ਿਲਾਫ਼ ਜਬਰ-ਜਨਾਹ ਦਾ ਪਰਚਾ ਦਰਜ ਹੋਇਆ ਸੀ ਅਤੇ ਉਸ ਨੂੰ ਹਰਿਆਣਾ ’ਚ ਰਿਸ਼ਤੇਦਾਰ ਦੇ ਘਰੋਂ ਫੜ ਲਿਆ ਸੀ ਪਰ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਪਟਿਆਲਾ ਪੁਲੀਸ ਵੱਲੋਂ ਐੱਲ ਓ ਸੀ ਜਾਰੀ ਕਰਨ ਦੇ ਬਾਵਜੂਦ ਉਹ ਵਿਦੇਸ਼ ਚਲਾ ਗਿਆ ਸੀ। ਉਹ ਨੇਪਾਲ ਰਾਹੀਂ ਆਸਟਰੇਲੀਆ ਪਹੁੰਚਿਆ ਅਤੇ ਉਥੋਂ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਿਹਾ। ਉਸ ਨੂੰ ਐੱਸ ਪੀ ਗੁਰਬੰਸ ਬੈਂਸ, ਡੀ ਐੱਸ ਪੀ ਰਾਜੇਸ਼ ਮਲਹੋਤਰਾ, ਸੀ ਆਈ ਏ ਇੰਚਾਰਜ ਪ੍ਰਦੀਪ ਬਾਜਵਾ, ਬਨੂੜ ਥਾਣੇ ਦੇ ਮੁਖੀ ਅਰਸ਼ਦੀਪ ਸਿੰਘ ਅਤੇ ਸਮਾਣਾ ਸੀ ਆਈ ਏ ਇੰਚਾਰਜ ਅੰਕੁਰਦੀਪ ਸਿੰਘ ’ਤੇ ਆਧਾਰਿਤ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਵਿਧਾਇਕ ਦੀ ਗ੍ਰਿਫ਼ਤਾਰੀ ਸਬੰਧੀ ਰਸਮੀ ਜਾਣਕਾਰੀ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। Continue Reading Previous Previous post: 2027 ਦੀਆਂ 55+ ਬੀਸੀ ਖੇਡਾਂ ਲਈ ਸਰੀ ਵਿੱਚ ਵਲੰਟੀਅਰ ਬੋਰਡ ਆਫ਼ ਡਾਇਰੈਕਟਰ ਦੀ ਭਰਤੀ ਲਈ ਮੌਕਾNext Next post: ਸਰਵੋਤਮ ਪੁਰਸਕਾਰ 2026 ਮਿਲਣ ‘ਤੇ ਵਿਸ਼ੇਸ਼ -ਬਹੁ-ਵਿਧਾਈ ਲੇਖਕ :- ਹਰਚੰਦ ਸਿੰਘ ਬਾਗੜੀ Related News ਸ਼ਹੀਦ ਕੈਨੇਡੀਅਨ ਸੈਨਿਕਾਂ ਦੀ ਯਾਦ ਵਿਚ ਵਿਸ਼ਾਲ ਪਰੇਡ ਦਾ ਆਯੋਜਨ ਸ਼ਹੀਦ ਕੈਨੇਡੀਅਨ ਸੈਨਿਕਾਂ ਦੀ ਯਾਦ ਵਿਚ ਵਿਸ਼ਾਲ ਪਰੇਡ ਦਾ ਆਯੋਜਨ Nov 11, 2026 ਸੇਫ਼ ਸਰੀ ਕੋਲੀਸ਼ਨ ਦੀ ਟੀਮ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਸੇਫ਼ ਸਰੀ ਕੋਲੀਸ਼ਨ ਦੀ ਟੀਮ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ Nov 11, 2026