May 14, 2026
ਐਡਮਿੰਟਨ (ਗੁਰਪ੍ਰੀਤ ਸਿੰਘ)- ਪਿਛਲੇ ਦਿਨੀਂ ਐਡਮਿੰਟਨ ਦੇ ਬਾਹਰਵਾਰ ਪੈਂਦੇ ਲਡੂਕ ਖੇਤਰ ਵਿੱਚ ਹਾਈਵੇਅ ਉਤੇ ਚਲਦੀ ਕਾਰ ਵਿਚ ਗੋਲੀ ਮਾਰ ਕੇ ਕਤਲ ਕੀਤੇ ਅੰਤਰਰਾਸ਼ਟਰੀ ਵਿਦਿਆਰਥੀ ਬੀਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 23 ਸਾਲਾ ਡਿਉਨ ਲਿਬਸੇਕਲ ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਹੇਠ ਚਾਰਜ ਕੀਤਾ ਹੈ। ਲਿਬਸੇਕਲ ਪਹਿਲਾਂ ਵੀ ਹੀ ਹੋਰ ਮਾਮਲਿਆਂ ਵਿੱਚ ਹਿਰਾਸਤ ਵਿੱਚ ਰਹਿ ਚੁੱਕਿਆ ਹੈ ਅਤੇ ਪਿਛਲੇ ਵੀਰਵਾਰ ਨੂੰ ਉਸਨੂੰ ਐਡਮਿੰਟਨ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਸ ਉੱਤੇ ਪਿਛਲੇ ਸਾਲ ਸਸਕੈਚਵਨ ਵਿੱਚ ਹੋਈ ਇੱਕ ਹੋਰ ਗੋਲੀਬਾਰੀ ਦੇ ਮਾਮਲੇ ਨਾਲ ਵੀ ਸਬੰਧਤ ਦੋਸ਼ ਲਗੇ ਹੋਏ ਹਨ। ਇਸੇ ਮਾਮਲੇ ਵਿੱਚ 18 ਸਾਲ ਦੇ ਜਿੰਮੀ ਗੈਸਨਰ ਨੂੰ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਸਸਕੈਚਵਨ ਦੇ ਕਨੋ ਲੇਕ ਖੇਤਰ ਤੋਂ ਪਿਛਲੇ ਮੰਗਲਵਾਰ ਨੂੰ ਕਾਬੂ ਕੀਤਾ ਗਿਆ ਸੀ । ਗੈਸਨਰ ਉੱਤੇ ਵੀ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਸੀ।
ਕੈਪਸ਼ਨ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਰ ਸੀ ਐਮ ਪੀ ਦੇ ਅਧਿਕਾਰੀ ਅਤੇ ਬੀਰਿੰਦਰ ਸਿੰਘ ਦੀ ਪੁਰਾਣੀ ਤਸਵੀਰ।