May 14, 2026

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਲਾਨਾ ਸਮਾਗਮ-

ਸਰੀ, 3 ਅਪ੍ਰੈਲ (ਹਰਦਮ ਮਾਨ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨੀਂ ਸਥਾਨਕ ਸ਼ਾਹੀ ਕੇਟਰਿੰਗ ਵਿਖੇ ਇੱਕ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਆਕਰਸ਼ਣ ਉੱਘੇ ਸਾਹਿਤਕਾਰ ਹਰਚੰਦ ਸਿੰਘ ਬਾਗੜੀ ਨੂੰ ਸਾਲ 2026 ਦੇ ਸਰਵੋਤਮ ਸਾਹਿਤਕਾਰ ਅਵਾਰਡ‘ ਨਾਲ ਸਨਮਾਨਿਤ ਕਰਨਾ ਰਿਹਾ। ਉਹਨਾਂ ਨੂੰ ਇਹ ਸਨਮਾਨ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਉਘੇ ਵਿਦਵਾਨ ਪ੍ਰੋ ਕਸ਼ਮੀਰਾ ਸਿੰਘ, ਪੰਜਾਬ ਭਵਨ ਸਰੀ ਦੇ ਸੰਚਾਲਕ ਸੁਖੀ ਬਾਠ, ਸ ਮੋਤਾ ਸਿੰਘ ਝੀਤਾ, ਸ਼ਾਇਰ ਕਵਿੰਦਰ ਚਾਂਦ, ਸਕੂਲ ਟਰੱਸਟੀ ਗੈਰੀ ਥਿੰਦ, ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸਕੱਤਰ ਪਲਵਿੰਦਰ ਸਿੰਘ ਰੰਧਾਵਾ ਤੇ ਹੋਰ ਅਹਿਮ ਸ਼ਖਸੀਅਤਾਂ ਵਲੋਂ ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਸਰੀਵੈਨਕੂਵਰ ਅਤੇ ਕੋਕੁਟਲਮ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰਾਂਲੇਖਕਾਂ ਅਤੇ ਨਾਮਵਰ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ। 

ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਪ੍ਰਤਪਾਲ ਸਿੰਘ ਗਿੱਲ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਹਰਚੰਦ ਸਿੰਘ ਬਾਗੜੀ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਅਮੁੱਲ ਦੇਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਸ ਵੱਕਾਰੀ ਸਨਮਾਨ ਲਈ ਮੁਬਾਰਕਬਾਦ ਦਿੱਤੀ। ਬੁਲਾਰਿਆਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਸੁਚੱਜੀ ਚੋਣ ਹੈ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਵੀ ਹਰਚੰਦ ਸਿੰਘ ਬਾਗੜੀ ਨੂੰ ਸਨਮਾਨ ਭੇਟ ਕੀਤਾ।

ਸਮਾਗਮ ਦੌਰਾਨ ਕੇਂਦਰੀ ਸਭਾ ਵੱਲੋਂ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆਜਿਨ੍ਹਾਂ ਵਿੱਚ ਦੇਸ਼ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਪੱਤਰਕਾਰ ਤੇ ਸ਼ਾਇਰ ਹਰਦਮ ਸਿੰਘ ਮਾਨਸਾਹਿਤਕਾਰ ਜਸਵੀਰ ਭਲੂਰੀਆਪੱਤਰਕਾਰ ਕੁਲਵੰਤ ਸਰੋਤਾ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਸ਼ਾਮਲ ਸਨ।

ਸਨਮਾਨ ਪ੍ਰਾਪਤ ਕਰਨ ਉਪਰੰਤ ਹਰਚੰਦ ਸਿੰਘ ਬਾਗੜੀ ਨੇ ਆਪਣੇ ਸਾਹਿਤਕ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਚਰਚਿਤ ਕਵਿਤਾਵਾਂ ਪੇਸ਼ ਕਰਕੇ ਹਾਜ਼ਰੀਨ ਤੋਂ ਵਾਹ-ਵਾਹ ਖੱਟੀ। ਉਨ੍ਹਾਂ ਇਸ ਮਾਣ-ਸਨਮਾਨ ਲਈ ਸਭਾ ਦੀ ਟੀਮ ਅਤੇ ਸਮੂਹ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਪ੍ਰਤਪਾਲ ਸਿੰਘ ਗਿੱਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਬਿਜ਼ਨਸਮੈਨ ਸੁੱਖੀ ਬਾਠਅੰਤਰ ਪੰਮਾਕਵਿੰਦਰ ਚਾਂਦਛਿੰਦਰ ਪੁਰੇਵਾਲਦਰਸ਼ਨ ਸੰਘਾਬਲਵੀਰ ਸਿੰਘ ਸੰਘਾਅਮਰਜੀਤ ਸਿੰਘ ਸਿੱਧੂਰਾਜਵੰਤ ਚਲਾਣਾਰਾਜਵੰਤ ਰਾਜਵੀਤ ਬਾਦਸ਼ਾਹਪੁਰੀ ਅਤੇ ਸੁਖਪ੍ਰੀਤ ਦੌਲਤ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।