Jul 13, 2026

ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ-

ਸਰੀ- ਬੀਤੇ ਦਿਨੀਂ ਪੰਜਾਬ ਵਿਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਧੱਕੇਸ਼ਾਹੀ ਕਾਰਣ ਖੁਦਕੁਸ਼ੀ ਲਈ ਮਜਬੂਰ ਹੋਣ ਵਾਲੇ ਪੰਜਾਬ ਗੋਦਾਮ ਨਿਗਮ ਦੇ ਜੀ ਐਮ ਗਗਨ ਰੰਧਾਵਾ ਦੀ ਯਾਦ ਵਿਚ ਇਕ ਕੈਂਡਲ ਲਾਈਟ ਵਿਜਲ ਤੇ ਸਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਵਰਗੀ ਰੰਧਾਵਾ ਦੇ ਇਥੇ ਵਸਦੇ ਨੇੜਲੇ ਮਿੱਤਰਾਂ ਦਵਿੰਦਰ ਸਿੰਘ, ਮਨਦੀਪ ਪੁਜਾਰਾ, ਨਰਿੰਦਰ ਗਿੱਲ, ਕਰਮਬੀਰ ਸਿੰਘ ਸੰਧੂ, ਟੋਨੀ ਬੱਲ, ਬਰਿੰਦਰ ਢਿੱਲੋਂ, ਸੁਰਿੰਦਰਪਾਲ ਸੀ ਆਰ ਤੇ ਹੋਰਾਂ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਗੁਰਬਖਸ਼ ਸਿੰਘ ਸੈਣੀ, ਐਮ ਐਲ ਏ ਮਨਦੀਪ ਧਾਲੀਵਾਲ ਤੇ ਹੋਰ ਕਈ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕਰਦਿਆਂ ਮਰਹੂਮ ਅਧਿਕਾਰੀ ਨੂੰ ਸ਼ਰਧਾ ਸੁਮਨ ਭੇਟ ਕੀਤੇ ਤੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ।