Oct 3, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ ਜਗਜੀਤ ਸਿੰਘ ਧਾਲੀਵਾਲ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗ ਕੇ 3 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸਸਕਾਰ 10 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ 7410 ਹੋਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਭੋਗ ਅਤੇ ਅੰਤਿਮ ਅਰਦਾਸ ਉਸੇ ਦਿਨ ਖਾਲਸਾ ਦੀਵਾਨ ਸੁਸਾਇਟੀ ਗੁਰੂ ਘਰ ਰੌਸ ਸਟਰੀਟ 8000 ਵੈਨਕੂਵਰ ਵਿਖੇ ਬਾਦ ਦੁਪਹਿਰ ਹਾਲ ਨੰਬਰ 2 ਵਿਚ ਹੋਵੇਗੀ। ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਸੰਦੀਪ ਸਿੰਘ ਧਾਲੀਵਾਲ ਨਾਲ ਫੋਨ ਨੰਬਰ 604-338-4300, ਜਗਦੀਪ ਧਾਲੀਵਾਲ ਨਾਲ ਫੋਨ ਨੰਬਰ 604-825-2345 ਜਾਂ ਜਗਜੀਤ ਸਿੰਘ ਗਿੱਲ ਫੋਨ ਨੰਬਰ 604-551-9600 ਤੇ ਸੰਪਰਕ ਕਰ ਸਕਦੇ ਹੋ।

error: Content is protected !!