Oct 3, 2026

ਜਲੰਧਰ- ਪੰਜਾਬ ਦੇ ਹਾਕੀ ਜਗਤ ਲਈ ਦੁਖਦਾਈ ਖਬਰ ਹੈ ਕਿ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸੀਨੀਅਰ ਮੈਂਬਰ, ਪੀ ਆਰ ਓ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਹਾਕੀ ਖਿਡਾਰੀ ਤੇ ਸਕੱਤਰ ਸ ਗੁਰਵਿੰਦਰ ਸਿੰਘ ਗੁੱਲੂ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਸੁਰਜੀਤ ਹਾਕੀ ਸੁਸਾਇਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਨੇ ਉਕਤ ਦੁਖਦਾਈ ਖਬਰ ਸਾਂਝੀ ਕਰਦਿਆਂ ਕਿਹਾ ਹੈ ਕਿ  ਉਨ੍ਹਾਂ ਦਾ ਵਿਛੋੜਾ ਖੇਡ ਭਾਈਚਾਰੇ ਅਤੇ  ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸਦੀ ਉਨ੍ਹਾਂ ਨੇ ਇੰਨੀ ਲਗਨ ਨਾਲ ਸੇਵਾ ਕੀਤੀ। ਸੁਰਜੀਤ ਹਾਕੀ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਲਖਵਿੰਦਰਪਾਲ ਸਿੰਘ ਖਹਿਰਾ ਅਤੇ ਹੋਰ ਮੈਂਬਰਾਂ ਨੇ ਪਰਿਵਾਰ ਨਾਲ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ।

error: Content is protected !!